Monday, February 23, 2026

ਨਹਿਰੂ ਯੁਵਾ ਕੇਂਦਰ ਦਾ ਪੰਜ ਰੋਜ਼ਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਸਮਾਪਤ

ppn1912201623

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ)- ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਲਗਾਇਆ ਗਿਆ ਪੰਜ ਰੋਜ਼ਾ ਯੂਥ ਲੀਡਰਸ਼ਿਪ ਅਤੇ ਕਮਿਊਨਿਟੀ ਡਿਵੈਲਪਮੈਂਟ ਟ੍ਰੇਨਿੰਗ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਕੈਂਪ ਵਿਚ ਅੰਮ੍ਰਿਤਸਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਵੱਖ-ਵੱਖ ਯੂਥ ਕਲੱਬਾਂ ਦੇ 82 ਨੌਜਵਾਨਾਂ ਨੇ ਭਾਗ ਲਿਆ। ਇਸ ਦੌਰਾਨ ਨੌਜਵਾਨਾਂ ਨੂੰ ਪ੍ਰੈਕਟੀਕਲ ਤੌਰ ‘ਤੇ ਯੂਥ ਲੀਡਰਸ਼ਿਪ ਦੇ ਗੁਣਾਂ ਅਤੇ ਸ਼ਖਸੀਅਤ ਵਿਕਾਸ ਬਾਰੇ ਵੱਖ-ਵੱਖ ਮਾਹਿਰਾਂ ਨੇ ਟ੍ਰੇਨਿੰਗ ਪ੍ਰਦਾਨ ਕੀਤੀ।ਅੱਜ ਇਸ ਕੈਂਪ ਦੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਨੇ ਇਸ ਮੌਕੇ ਕਿਹਾ ਕਿ ਨੌਜਵਾਨ ਕਿਸੇ ਵੀ ਕੌਮ ਜਾਂ ਮੁਲਕ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ ਕਿਉਂਕਿ ਨੌਜਵਾਨ ਸਮਾਜ ਦਾ ਚਿਹਰਾ-ਮੁਹਰਾ ਅਤੇ ਭਵਿੱਖ ਹੁੰਦੇ ਹਨ।ਇਸ ਲਈ ਨੌਜਵਾਨਾਂ ਨੂੰ ਹਮੇਸ਼ਾ ਹੀ ਉਸਾਰੂ ਲੀਡਰਸ਼ਿਪ ਅਤੇ ਸ਼ਖਸੀਅਤ ਵਿਕਾਸ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ।ਕੈਂਪ ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਤੇ ਐਨ. ਐਸ. ਐਸ.ਪ੍ਰੋਗਰਾਮ ਅਫਸਰ ਮੈਡਮ ਜਸਜੀਤ ਕੌਰ ਰੰਧਾਵਾ, ਪ੍ਰੋ. ਜ਼ੋਰਾਵਾਰ ਸਿੰਘ, ਪ੍ਰੋ. ਵਰਿੰਦਰ ਸਿੰਘ, ਮੈਡਮ ਰੇਖਾ, ਐਡਵੋਕੇਟ ਸੁਮਿਤ ਕੁਮਾਰ, ਡਾ. ਦਿਨੇਸ਼ ਕੁਮਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ੍ਰੀ ਦੁਰਗਾ ਦਾਸ ਨੇ ਸ਼ਖਸੀਅਤ ਵਿਕਾਸ ਅਤੇ ਲੀਡਰਸ਼ਿਪ ਗੁਣਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਤਾਂ ਕਿ ਨੌਜਵਾਨਾਂ ਨੂੰ ਸਭ ਤੋਂ ਵੱਧ ਅਨੁਸ਼ਾਸਨ, ਸਮੇਂ ਦੀ ਕਦਰ, ਸਿਹਤ ਸੰਭਾਲ, ਸਿੱਖਿਆ, ਸਵੈ-ਭਰੋਸਾ ਜਿਹੇ ਗੁਣਾਂ ਨੂੰ ਆਪਣੇ ਵਿਚ ਨਿਰੰਤਰ ਵਿਕਸਤ ਕਰਨ ਲਈ ਪ੍ਰੇਰਿਤ ਹੋ ਸਕਣ।
ਇਸ ਕੈਂਪ ਵਿਚ ਸ੍ਰੀ ਰੋਬਿਨਜੀਤ ਸਿੰਘ, ਮਨਪ੍ਰੀਤ ਕੌਰ, ਸੰਦੀਪ ਕੌਰ, ਜਗਦੀਸ਼ ਕੌਰ, ਰਮਨਦੀਪ ਕੌਰ, ਬਲਵਿੰਦਰ ਕੌਰ, ਅਨਿਲ, ਭੁਪਿੰਦਰ ਸਿੰਘ ਤੇ ਅਮਿਤ ਆਦਿ ‘ਤੇ ਆਧਾਰਿਤ ਟ੍ਰੇਨਿੰਗ ਟੀਮ ਦਾ ਆਪੋ-ਆਪਣੇ ਹੁਨਰਾਂ ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਵਿਚ ਵਿਸ਼ੇਸ਼ ਯੋਗਦਾਨ ਰਿਹਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply