
ਨਵੀਂ ਦਿੱਲੀ, 19 ਦਸੰਬਰ (ਪੰਜਾਬ ਪੋਸਟ ਬਿਊਰੋ)- ਸਰਕਾਰ ਨੇ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਨੂੰ ਲਿਖਿਆ ਹੈ ਕਿ ਭਾਰਤ ਦੇ ਰਾਸ਼ਟਰ ਗਾਨ ਬਾਰੇ ਸੁਪਰੀਮ ਕੋਰਟ ਵਲੋਂ 30.11.2016 ਨੂੰ ਰਿੱਟ ਪਟੀਸ਼ਨ ਨੰਬਰ 855/2016 (ਸਿਵਲ) ਉੱਤੇ ਜਾਰੀ ਕੀਤੇ ਗਏ ਹੁਕਮਾਂ ਦੇ ਸੰਬੰਧ ਵਿਚ ਲੁੜੀਂਦੀ ਕਾਰਵਾਈ ਅਮਲ ਵਿਚ ਲਿਆਉਣ। ਸੁਪਰੀਮ ਕੋਰਟ ਨੇ ਉਪਰੋਕਤ ਹੁਕਮਾਂ ਵਿਚ ਹੇਠ ਲਿਖੇ ਅਨੁਸਾਰ ਹਦਾਇਤ ਕੀਤੀ ਹੈ।
ਕੋਈ ਮਾਲੀ ਲਾਭ ਜਾਂ ਕਿਸੇ ਤਰ੍ਹਾਂ ਦੇ ਹੋਰ ਲਾਭ ਦੇਣ ਲਈ ਕੋਈ ਵਪਾਰਕ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਇਸ ਦਾ ਵੇਰਵਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਰਾਸ਼ਟਰ ਗਾਨ ਦੀ ਵਰਤੋਂ ਕਿਸੇ ਵੀ ਸ਼ਾਮਿਲ ਵਿਅਕਤੀ ਦੇ ਵਪਾਰਕ ਉਦੇਸ਼ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਵਪਾਰਕ ਲਾਭ ਜਾਂਕਿਸੇ ਹੋਰ ਲਾਭ ਲਈ ਨਹੀਂ ਹੋਣੀ ਚਾਹੀਦੀ।
ਰਾਸ਼ਟਰੀ ਗਾਨ ਦਾ ਕੋਈ ਵੀ ਨਾਟਕੀਕਰਨ ਨਹੀਂ ਹੋਵੇੇਗਾ ਅਤੇ ਇਸ ਨੂੰ ਕਿਸੇ ਵਰਾਇਟੀ ਸ਼ੋਅ ਦੇ ਹਿੱਸੇ ਵਜੋਂ ਸ਼ਾਮਿਲ ਨਹੀਂ ਕੀਤਾ ਜਾਵੇਗਾ। ਅਜਿਹਾ ਇਸ ਲਈ ਹੈ ਕਿ ਜਦੋਂ ਰਾਸ਼ਟਰ ਗਾਨ ਗਾਇਆ ਜਾਂਦਾ ਜਾਂ ਵਜਾਇਆ ਜਾਂਦਾ ਹੈ ਤਾਂ ਇਹ ਹਰ ਇਕ ਹਾਜ਼ਰ ਵਿਅਕਤੀ ਲਈ ਲਾਜ਼ਮੀ ਹੁੰਦਾ ਹੈ ਕਿ ਉਹ ਇਸ ਪ੍ਰਤੀ ਆਪਣਾ ਪੂਰਾ ਸਨਮਾਨ ਅਤੇ ਮਾਣ ਵਿਖਾਵੇ। ਰਾਸ਼ਟਰ ਗਾਨ ਦੇ ਨਾਟਕੀਕ੍ਰਿਤ ਪ੍ਰਦਰਸ਼ਨ ਬਾਰੇ ਸੋਚਣਾ ਹੀ ਪੂਰੀ ਤਰ੍ਹਾਂ ਗਲਤ ਹੈ।
ਰਾਸ਼ਟਰ ਗਾਨ ਜਾਂ ਉਸ ਦਾ ਕੋਈ ਵੀ ਹਿੱਸਾ ਕਿਸੇ ਵੀ ਵਸਤੂ ਉਤੇ ਛਾਪਿਆ ਨਹੀਂ ਜਾਵੇਗਾ ਅਤੇ ਨਾ ਹੀ ਉਸ ਨੂੰ ਕਿਤੇਵੀ ਇਸ ਹਿਸਾਬ ਨਾਲ ਡਿਸਪਲੇ ਕੀਤਾ ਜਾਵੇਗਾ ਕਿ ਉਹ ਇਸ ਦੇ ਮਿਆਰ ਲਈ ਅਪਮਾਨਜਨਕ ਲੱਗੇ ਅਤੇ ਇਸਦੇ ਅਪਮਾਨ ਦਾ ਸਬੱਬ ਬਣੇ। ਅਜਿਹਾ ਇਸ ਲਈ ਹੈ ਕਿ ਜਦੋਂ ਰਾਸ਼ਟਰ ਗਾਨ ਗਾਇਆ ਜਾਂਦਾ ਹੈ ਤਾਂ ਕੌਮੀ ਸ਼ਨਾਖਤ, ਕੌਮੀ ਦਿਆਨਤਦਾਰੀ ਅਤੇ ਸੰਵਿਧਾਨਕ ਦੇਸ਼ ਭਗਤੀ ਤੱਕ ਇਸ ਦੀਆਂ ਜੜ੍ਹਾਂ ਦੀ ਪਹੁੰਚ ਹੁੰਦੀ ਹੈ।
ਭਾਰਤ ਭਰ ਵਿਚ ਸਾਰੇ ਸਿਨਮਾ ਘਰ ਫੀਚਰ ਫਿਲਮ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਵਜਾਉਣਗੇ ਅਤੇ ਹਾਲ ਵਿਚ ਮੌਜੂਦ ਸਾਰੇ ਲੋਕ ਰਾਸ਼ਟਰ ਗਾਨ ਪ੍ਰਤੀ ਸਨਮਾਨ ਵਿਖਾਉਂਦੇ ਹੋਏ ਖੜ੍ਹੇ ਹੋਣਗੇ।
ਸਿਨਮਾ ਘਰਾਂ ਵਿਚ ਸਕਰੀਨ ਉੱਤੇ ਰਾਸ਼ਟਰ ਗਾਨ ਵਜਾਏ ਜਾਣ ਜਾਂ ਗਾਏ ਜਾਣ ਤੋਂ ਪਹਿਲਾਂ ਸਾਰੇ ਦਾਖਲਾ ਗੇਟ ਅਤੇ ਬਾਹਰ ਜਾਣ ਵਾਲੇ ਗੇਟ ਬੰਦ ਕੀਤੇ ਜਾਣਗੇ ਤਾਂਕਿ ਕੋਈ ਵੀ ਇਸ ਦੌਰਾਨ ਕਿਸੇ ਤਰ੍ਹਾਂ ਦੀ ਗੜਬੜ ਨਾ ਕਰੇ, ਜੋ ਕਿ ਰਾਸ਼ਟਰੀ ਗੀਤ ਦਾ ਅਪਮਾਨ ਹੋਵੇਗਾ। ਰਾਸ਼ਟਰੀ ਗਾਨ ਵਜਾਉਣ ਜਾਂ ਗਾਏ ਜਾਣ ਤੋਂ ਬਾਅਦ ਦਰਵਾਜ਼ੇ ਖੋਲੇ ਜਾ ਸਕਦੇ ਹਨ।
ਜਦੋਂ ਰਾਸ਼ਟਰ ਗਾਨ ਸਿਨਮਾ ਘਰਾਂ ਵਿਚ ਵਜਾਇਆ ਜਾਵੇ ਤਾਂ ਉਸ ਵੇਲੇ ਸਕਰੀਨ ਉੱਤੇ ਕੌਮੀ ਝੰਡਾ ਜ਼ਰੂਰ ਡਿਸਪਲੇ ਹੋਣਾ ਚਾਹੀਦਾ ਹੈ।
ਰਾਸ਼ਟਰ ਗਾਨ ਦਾ ਕਿਸੇ ਵਲੋਂ ਵੀ ਤਿਆਰ ਕੀਤਾ ਕੋਈ ਵੀ ਛੋਟਾ ਰੂਪ, ਜੋ ਕਿਸੇ ਵੀ ਕਾਰਣ ਕਰ ਕੇ ਤਿਆਰ ਕੀਤਾ ਗਿਆ ਹੋਵੇ, ਵਜਾਇਆ ਜਾਂ ਡਿਸਪਲੇ ਨਹੀਂ ਕੀਤਾ ਜਾਵੇਗਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media