
ਛੇਹਰਟਾ, 20 ਦਸੰਬਰ (ਸੁਖਬੀਰ ਸਿੰਘ ਖੁਰਮਣੀਆ) – ਸੀਨੀਅਰ ਪੱਤਰਕਾਰ ਮੋਤਾ ਸਿੰਘ ਦੇ ਸਤਿਕਾਰਯੋਗ ਭੈਣ, ਸਾਬਕਾ ਸਰਪੰਚ ਅਮਰੀਕ ਸਿੰਘ ਬੂਆ ਨੰਗਲੀ ਦੀ ਧਰਮ ਪਤਨੀ ਅਤੇ ਅਕਾਲੀ ਦਲ ਸਰਕਲ ਰਾਜਾਸਾਂਸੀ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੂਆ ਨੰਗਲੀ ਦੇ ਮਾਤਾ ਬੀਬੀ ਦਲਜੀਤ ਕੌਰ ਬੂਆ ਨੰਗਲੀ ਦਾ ਅੱਜ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ।ਬੀਬੀ ਦਲਜੀਤ ਕੌਰ ਦਾ ਅੰਤਿਮ ਸਸਕਾਰ ਪਿੰਡ ਦੇ ਸਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ।ਅੰਤਿਮ ਸਸਕਾਰ ਮੌਕੇ ਬੂਆ ਨੰਗਲੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀਆਂ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਸ਼ਖਸ਼ੀਅਤਾਂ ਵਿੱਚ ਹਲਕਾ ਰਾਜਾਸਾਂਸੀ ਦੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਜਥੇਦਾਰ ਤਲਵਿੰਦਰ ਸਿੰਘ ਛੀਨਾ, ਪ੍ਰਧਾਨ ਗੁਰਸ਼ਰਨ ਸਿੰਘ ਛੀਨਾ, ਰਾਣਾ ਰਣਬੀਰ ਸਿੰਘ ਲੋਪੋਕੇ, ਰਾਜਵਿੰਦਰ ਸਿਘੰ ਰਾਜਾ ਲਦੇਹ, ਸਰਪੰਚ ਹਰਜੀਤ ਸਿੰਘ ਵਰਨਾਲੀ, ਨਗਰ ਪੰਚਾਇਤ ਦੇ ਪ੍ਰਧਾਨ ਹਰਿੰਦਰ ਸਿੰਘ ਵਿੱਕੀ, ਕੁਲਵਿੰਦਰ ਸਿੰਘ ਔਲਖ ਤੋਂਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਬੰਧੀ ਅਤੇ ਪੱਤਰਕਾਰ ਭਾਈਚਾਰਾ ਸ਼ਾਮਲ ਸੀ।ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵ: ਬੀਬੀ ਦਲਜੀਤ ਕੌਰ ਬੂਆ ਨੰਗਲੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ 26 ਦਸੰਬਰ ਨੁੰ ਉਨ੍ਹਾ ਦੇ ਗ੍ਰਹਿ, ਅਮਰੀਕ ਸਿੰਘ ਫਾਰਮ, ਪਿੰਡ ਬੂਆ ਨੰਗਲੀ ਵਿਖੇ ਬਾਅਦ ਦੁਪਹਿਰ 1:00 ਵਜੇ ਹੋਵੇਗੀ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media