Tuesday, February 24, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ 26ਵਾਂ ਸਾਲਾਨਾ ਸਮਾਗਮ 25 ਦਸੰਬਰ ਨੂੰ

Dharwinder Aaulakh
ਅੰਮ੍ਰਿਤਸਰ, 20 ਦਸੰਬਰ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ 26ਵਾਂ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਂਰੋਹ 25 ਦਸੰਬਰ ਨੂੰ ਸਿਡਾਨਾ ਕਾਲਜ, ਖਿਆਲਾ, ਰਾਮਤੀਰਥ ਰੋਡ ਵਿਖੇ ਹੋਵੇਗਾ।ਉਪਰੋਕਤ ਜਾਣਕਾਰੀ ਦਿੰਦੇ ਹੋਏ ਸਭਾ ਦੇ ਜਨਰਲ ਸਕੱਤਰ ਪਿ੍ਰੰ: ਗੁਰਬਾਜ ਸਿੰਘ “ਤੋਲਾ ਨੰਗਲ” ਨੇ ਦੱਸਿਆ ਕਿ ਇਹ ਪ੍ਰੋਗਰਾਮ ਅਦਾਰਾ “ਰਾਗ” ਦੇ ਮੁੱਖ ਸੰਪਾਦਕ “ਇੰਦਰਜੀਤ ਸਿੰਘ ਪੁਰੇਵਾਲ” ਦੇ  ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਵਿੱਚ ਦਿੱਤੇ ਜਾਣ ਵਾਲੇ ਸਨਮਾਨਾਂ ਵਿੱਚ ਪ੍ਰਿੰ: ਗਿਆਨ ਸਿੰਘ ਘਈ ਨੂੰ ਪ੍ਰੋ: ਮੋਹਣ ਸਿੰਘ ਔਜਲਾ ਪੁਰਸਕਾਰ, ਗੀਤਕਾਰ ਮੰਗਲ ਹਠੂਰ ਨੂੰ ‘ਕਵੀ ਸੋਹਣ ਸਿੰਘ ਧੌਲ’ ਯਾਦਗਾਰੀ ਪੁਰਸਕਾਰ, ਉਘੇ ਰੰਗਕਰਮੀ ਅਤੇ ਪੱਤਰਕਾਰ “ਜਸਵੰਤ ਜੱਸ”ਨੂੰ “ ਹਰਭਜਨ ਜੱਬਲ ਪੁਰਸਕਾਰ ਅਤੇ ਹਰਮੀਤ ਆਰਟਿਸਟ ਨੂੰ ਸੋਭਾ ਸਿੰਘ ਪੁਰਸਕਾਰ ਦਿੱਤੇ ਜਾ ਰਹੇ ਹਨ।ਉਪਰੋਕਤ ਸ਼ਖਸੀਅਤਾਂ ਨੂੰ 1100 ਰੁਪਏ ਦੀ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀੌਤਾ ਜਾਵੇਗਾ। ਇਸ ਸਮਾਗਮ ਵਿੱਚ ਕਹਾਣੀਕਾਰ “ਵਰਿੰਦਰ ਅਜਾਦ” ਦਾ ਕਹਾਣੀ ਸੰਗ੍ਰਹਿ “ਤਿੜਕੇ ਰਿਸ਼ਤੇ” ਵੀ ਲੋਕ ਅਰਪਿਤ ਕੀਤਾ ਜਾਵੇਗਾ।ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ, ਗਜ਼ਲਗੋ ਸੁਲੱਖਣ ਸਰਹੱਦੀ, ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਸਭਾ, ਡਾ: ਅਨੂਪ ਸਿੰਘ, ਕਹਾਣੀਕਾਰ ਜਸਵੀਰ ਰਾਣਾ ਅਤੇ ਪੰਜਾਬੀ ਮਾਂ ਬੋਲੀ ਲਈ ਕੰਮ ਕਰਦੀਆਂ ਵੱਖ ਵੱਖ ਸਾਹਿਤ ਸਭਾਵਾਂ ਤੋਂ ਵੱਡੀ ਗਿਣਤੀ ਵਿੱਚ ਸਾਹਿਤਕਾਰ ਸ਼ਿਰਕਤ ਕਰਨਗੇ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply