Sunday, November 8, 2026

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਡੀ.ਸੀ ਦਫਤਰ ਸਾਹਮਣੇ ਵਿਸ਼ਾਲ ਰੋਸ਼ ਰੈਲੀ

ppn2012201604
ਬਠਿੰਡਾ, 20 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ਤੇ ਵੱਖ/ਵੱਖ ਜਥੇਬੰਦੀਾਂ ਦੇ ਮੈਂਬਰਾਂ ਨੇ ਸਥਾਨਕ ਡੀ.ਸੀ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ਼ ਰੈਲੀ ਕੀਤੀ।ਇਸ ਦੌਰਾਨ ਸੈਕੜਿਆਂ ਦੀ ਗਿਣਤੀ ਵਿਚ ਇਕੱਠ ਹੋਏ ਮੁਲਾਜਮਾਂ ਨੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।ਰੈਲੀ ਤੋਂ ਬਾਅਦ ਸੰਘਰਸ਼ ਮੋਰਚੇ ਦੀ ਅਗਵਾਈ ਹੇਠ ਇਕੱਠੇ ਹੋਏ ਵਰਕਰਾਂ ਨੇ ਰੋਸ ਮਾਰਚ ਕਰ ਸਥਾਨਕ ਬੱਸ ਸਟੈਡ ਅੱਗੇ ਕੁੱਝ ਸਮੇ ਜਾਮ ਲਾਇਆ ਗਿਆ।ਰੋਸ ਰੈਲੀ ਵਿਚ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਕਾਨੂੰਨੀ ਤੇ ਸੰਵਿਧਾਨਿਕ ਉਲਝਣਾ ਪੈਦਾ ਕਰਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਕਦਮ ਨੂੰ ਉਲਝਾਇਆ ਹੈ ਤੇ ਸਾਲਾਂ ਬੱਧੀ ਸੰਘਰਸ਼ ਦੀ ਮਾਰ ਝੱਲ ਚੁੱਕੇ ਠੇਕਾ ਮੁਲਾਜ਼ਮਾਂ ਦੇ ਅੱਲੇ ਜਖਮਾਂ ਨੂੰ ਉਧੇੜ ਕੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਪਿਛਲੇ ਨੋਂ ਸਾਲਾਂ ਤੋਂ ਸਾਜਿਸ਼ੀ ਘੇਸਲ ਵੱਟੀ ਬੈਠੀ ਅਕਾਲੀ-ਭਾਜਪਾ ਸਰਕਾਰ ਹੁਣ ਸਮਾਂ ਘੱਟ ਹੋਣ ਦਾ ਬਹਾਨਾ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਨੌਟੰਕੀ ਕਰ ਰਹੀ ਹੈ।ਰਾਜਪਾਲ ਵਲੋਂ ਅਧਿਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰਨਾ ਅਕਾਲੀ-ਭਾਜਪਾ ਸਰਕਾਰ ਦੀ ਕਾਨੂੰਨੀ ਅਤੇ ਇਖਲਾਕੀ ਹਾਰ ਹੈ।ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹੁਣ ਵੀ ਸਰਕਾਰ ਭਲਕਿ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਵਿਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਬਿਲ ਪਾਸ ਕਰੇ ਅਤੇ ਉਹਨਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਇਹ ਮੰਗ ਕਰਦਾ ਹੈ ਕਿ ਪੰਜਾਬ ਸਰਕਾਰ ਵਲੋਂ ਰੈਗੂਲਰ ਕਰਨ ਸਬੰਧੀ ਬਣਾਈ ਨੀਤੀ ਦੁਆਰਾ ਪੈਦਾ ਕੀਤੇ ਭੰਬਲਭੂਸੇ ਨੂੰ ਦੂਰ ਕਰਕੇ ਹਰ ਤਰਾਂ ਦੇ ਠੇਕਾ, ਪ੍ਰੋਜੈਕਟ, ਸੁਸਾਇਟੀ, ਪੰਚਾਇਤੀ ਸਿਸਟਮ, ਕੰਪਨੀਆਂ, ਠੇਕੇਦਾਰਾਂ, ਏਜੰਸੀਆਂ, ਇਨਲਿਸਟਮੈਂਟ, ਆਉਟ-ਸੋਰਸਿੰਗ, ਸਵੈ-ਰੁਜ਼ਗਾਰ ਅਧੀਨ ਭਰਤੀ ਕੀਤੇ ਮੁਲਾਜ਼ਮਾਂ ਕਰਮਚਾਰੀਆਂ ਦੀਆਂ ਸੇਵਾਵਾਂ ਪੂਰੀ ਤਨਖਾਹ, ਪੂਰੇ ਭੱਤਿਆਂ ਸਮੇਤ ਪੈਸ਼ਨਰੀ ਲਾਭਾਂ ਦੇ ਸੰਬੰਧਤ ਵਿਭਾਗਾਂ ਵਿਚ ਰੈਗੂਲਰ ਕਰਨ ਦਾ ਬਿਲ ਪਾਸ ਕੀਤਾ ਜਾਵੇ, ਇਸ ਮੌਕੇ ਇਸ ਧਰਨੇ ਵਿਚ ਐਸ.ਐਸ.ਏ. ਰਮਸਾ ਅਧਿਆਪਕ ਯੂਨੀਅਨ, ਜੀ.ਐਚ.ਟੀ.ਪੀ. ਕੰਟਰੈਕਟਰ ਵਰਕਰਜ਼ ਯੂਨੀਅਨ ਆਜ਼ਾਦ ਲਹਿਰਾ ਮਹੁੱਬਤ, ਜੀ.ਐਨ.ਡੀ.ਟੀ.ਪੀ. ਕੰਟਰੈਕਟਰ ਵਰਕਰਜ਼ ਯੂਨੀਅਨ ਆਜ਼ਾਦ ਬਠਿੰਡਾ,ਸੁਵਿਧਾ ਕਰਮਚਾਰੀ ਯੂਨੀਅਨ, ਮਗਨਰੇਗਾ ਕਰਮਚਾਰੀ ਯੂਨੀਅਨ, ਈ.ਜੀ.ਐਸ.ਓ, ਏ.ਆਈ.ਵੀ.ਓ, ਐਸ.ਟੀ.ਆਰ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ, ਮਾਡਲ ਸਕੂਲ ਐਸੋਸ਼ੀਏਸ਼ਨ, ਪੰਜਾਬ ਸਟੇਟ ਕੰਸ਼ਟਰੈਕਸ਼ਨ ਵੈਲਫੇਅਰ ਬੋਰਡ ਪੰਜਾਬ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਵੈਟਨਰੀ ਏ ਆਈ ਵਰਕਰਜ਼ ਯੂਨੀਅਨ, ਮਲਟੀਪਰਪਜ਼ ਹੈਲਥ ਵਰਕਰਜ਼ ਫੀਮੇਲ ਯੂਨੀਅਨ, ਆਈ ਈ ਵੀ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ।

Check Also

ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ

  ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …

Leave a Reply