Saturday, July 18, 2026

ਭਾਈ ਬਚਿਤਰ ਸਿੰਘ ਦੇ ਸ਼ਹੀਦੀ ਦਿਵਸ ਤੇ ਕੱਢਿਆ ਨਗਰ ਕੀਰਤਨ

ppn2012201613
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) – ਸਥਾਨਕ ਆਨੰਦਪੁਰ ਮੁਹੱਲੇ ਵਿਚ ਸਥਿਤ ਸ਼ਹੀਦ ਭਾਈ ਬਚਿਤਰ ਸਿੰਘ ਗੁਰੂਦੁਆਰਾ ਕਮੇਟੀ ਵੱਲੋਂ ਅੱਜ ਭਾਈ ਬਚਿਤਰ ਸਿੰਘ ਦੇ ਸ਼ਹੀਦੀ ਦਿਵਸ ਤੇ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਗੁਰੂਦੁਆਰਾ ਸਾਹਿਬ ਤੋਂ ਸ਼ੁਰੂ ਹੋਕੇ ਸਥਾਨਕ ਰਾਜਾ ਸਿਨੇਮਾ ਰੋਡ, ਉਨ ਬਾਜ਼ਾਰ, ਘੰਟਾਘਰ ਚੌਕ, ਮਹਰੀਆਂ ਬਾਜ਼ਾਰ, ਵਾਨ ਬਾਜ਼ਾਰ, ਘੰਟਾਘਰ ਚੌਕ ਅਤੇ ਅਬੋਹਰ ਰੋਡ ਤੋਂ ਹੁੰਦਾ ਹੋਇਆ ਵਾਪਸ ਗੁਰੂਦੁਆਰਾ ਸਾਹਿਬ ਵਿਚ ਪੁੰਚਿਆ। ਨਗਰ ਕੀਰਤਨ ਦਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿਚ ਛੋਏ ਸਾਹਿਬਜਾਦਿਆਂ, ਮਾਤਾ ਗੁਜ਼ਰੀ ਅਤੇ ਭਾਈ ਬਚਿਤਰ ਸਿੰਘ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਵੱਲੋਂ ਪੰਥ ਦੇ ਲਈ ਲੜੇ ਯੁੱਧਾਂ ਅਤੇ ਆਧਾਰਤ ਇਲੈਕਟ੍ਰੋਨਿੰਕ ਝਾਕੀਆਂ, ਭੰਗੜਾ, ਆਰਮੀ ਬੈਂਡ ਅਤੇ ਪੰਜਾਬੀ ਸਭਿਆਚਾਰਕ ਢੋਲ, ਸਿੱਖ ਨੋਜ਼ਵਾਨਾਂ ਵੱਲੋਂ ਗਤਕੇ ਦਾ ਪ੍ਰਦਰਸ਼ਨ, ਪਾਲਕੀ ਸਾਹਿਬ ਦੀ ਗੱਡੀ ਖਿੱਚ ਦਾ ਕੇਂਦਰ ਰਹੀ। ਉੱਥੇ ਰਾਗੀ ਜੱਥਿਆਂ ਵੱਲੋਂ ਭਜਨ ਕੀਰਤਨ ਵੀ ਕੀਤਾ ਗਿਆ। ppn2012201614

ਇਸ ਮੌਕੇ ਗੁਰੂਦਆਰਾ ਸਾਹਿਬ ਵਿਚ ਅਖੰਡ ਪਾਠ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਦਾ 21 ਦਸੰਬਰ ਨੂੰ ਭੋਗ ਪਾਇਆ ਜਾਵੇਗਾ ਅਤੇ ਰਾਗੀ ਜੱਥਿਆਂ ਵੱਲੋਂ ਕੀਰਤਨ ਕੀਤਾ ਜਾਵੇਗਾ। ਨਗਰ ਕੀਰਤਨ ਵਿਚ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਕੋਂਸਲਰ ਬਲਵੀਰ ਸਿੰਘ, ਸੇਵਕ ਸਿੰਘ, ਭਗਵਾਨ ਸਿੰਘ, ਸੋਨੂੰ, ਸ਼ਿਵਾ, ਜਸਪਾਲ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਹੈਡਗ੍ਰੰਥੀ ਸੁਖਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply