Saturday, July 18, 2026

ਸਵੀਪ ਪ੍ਰੋਜੈਕਟ ਤਹਿਤ ਤਹਿਸੀਲ ਪੱਧਰੀ ਮੁਕਾਬਲੇ ਕਰਵਾਏ

ppn2012201615
ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਵੀਰ ਸਿੰਘ ਬੱਲ ਦੀ ਅਗਵਾਈ ਵਿਚ ਅੱਜ ਸਵੀਪ ਪ੍ਰੋਜੈਕਟ ਤਹਿਤ ਤਹਿਸੀਲ ਫ਼ਾਜ਼ਿਲਕਾ ਦੇ ਸਕੂਲਾਂ ਦੇ ਮੁਕਾਬਲੇ ਸਰਕਾਰੀ ਮਾਡਲ ਸੈਕੰਡਰੀ ਸਕੂਲ ਫ਼ਾਜ਼ਿਲਕਾ ਵਿਚ ਕਰਵਾਏ ਗਏ।ਜਾਣਕਾਰੀ ਦਿੰਦੇ ਹੋਏ ਪੰਮੀ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਅਸ਼ੋਕ ਚੁੱਚਰਾ ਦੀ ਅਗਵਾਈ ਵਿਚ ਅੱਜ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟ੍ਰੋਲ ਪ੍ਰੋਜੈਕਟ ਸਵੀਪ ਤਹਿਤ ਵਿਦਿਆਰਥੀਆਂ ਦੇ ਵੱਖ-2 ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਮੁਕਾਬਲਿਆਂ ਵਿਚ ਭਾਸ਼ਣ ਮੁਕਾਬਲੇ ਵਿਚੋਂ ਸਿਮਰਨ ਸਸਸਸ ਲਾਲੋ ਵਾਲੀ, ਕਵਿਤਾ ਵਿਚੋਂ ਪਰਮਜੀਤ ਕੌਰ ਸਸਸਸ ਝੰਗੜ ਭੈਣੀ, ਗਾਇਨ ਮੁਕਾਬਲੇ ਵਿਚੋਂ ਨੂਰ ਹੋਲੀ ਹਾਰਟ ਡੇ ਬੋਰਡਿੰਗ ਫ਼ਾਜ਼ਿਲਕਾ , ਸਲੋਗਨ ਵਿਚੋਂ ਨੀਤਿਕਾ, ਸਸਸਸ ਲਾਲੋ ਵਾਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵਿਚੋ ਕਿਰਨਦੀਪ ਕੌਰ ਡੀਏਵੀਸੀਨੀ ਸੈਕਡੰਰੀ ਸਕੂਲ  ਫ਼ਾਜ਼ਿਲਕਾ ਨੇ ਕ੍ਰਮਵਾਰ ਪਹਿਲੇ ਸਥਾਨ ਹਾਸਿਲ ਕੀਤੇ। ਮੁਕਾਬਲਿਆਂ ਵਿਚ ਸਕੂਲ ਸਟਾਫ ਅਤੇ ਵੱਖ-2 ਸਕੂਲਾਂ ਤੋਂ ਆਏ ਅਧਿਆਪਕਾਂ ਨੇ ਭਰਪੂਰ ਸਹਿਯੋਗ ਦਿੱਤਾ। ਸੰਬੋਧਿਤ ਕਰਦਿਆਂ ਪ੍ਰਿੰਸੀਪਲ ਅਸ਼ੋਕ ਚੁੱਚਰਾ ਨੇ ਦੱਸਿਆ ਕਿ ਸਵੀਪ ਪ੍ਰੋਜੈਕਟ ਦਾ ਮੰਤਵ ਸਮੂਹ ਭਾਰਤ ਵਾਸੀਆਂ ਨੂੰ ਵੋਟ ਬਣਾਉਣ ਅਤੇ ਉਸ ਦੀ ਸਹੀ ਵਰਤੋਂ ਵੋਟਿੰਗ ਦੌਰਾਨ ਕਰਨ ਸਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਸਹੀ ਨੁਮਾਇੰਦੇ ਚੁਣ ਕੇ ਭੇਜੇ ਜਾ ਸਕਣ ਜੋ ਦੇਸ਼ ਦੇ ਸਰਵ-ਪੱਖੀ ਵਿਕਾਸ ਦੀ ਗੱਲ ਕਰਨ।ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਪੰਮੀ ਸਿੰਘ ਨੇ ਦੱਸਿਆ ਕਿ ਤਹਿਸੀਲ ਮੁਕਾਬਲਿਆਂ ਵਿਚੋ ਜੇਤੂ ਬੱਚੇ 8 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੇ ਅਤੇ 25 ਜਨਵਰੀ ਨੂੰ ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿਚ ਸਨਮਾਨਿਤ ਵੀ ਕੀਤਾ ਜਾਵੇਗਾ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply