Saturday, July 18, 2026

ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੁਹਾਜ਼ ਨੇ ਕੀਤੀ ਵਿਸ਼ਾਲ ਰੈਲੀ

U
U

ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) – ਸਾਂਝੇ ਮੁਹਾਜ ਦੇ ਸੂਬਾਈ ਪੱਧਰ ਦੇ ਸੱਦੇ ਤੇ ਅੱਜ ਖੇਤੀਬਾੜੀ ਵਿਕਾਸ ਭਵਨ ਦੇ ਕੰਪਲੈਕਸ ਵਿਚ ਜ਼ਿਲ੍ਹਾ ਯੂਨਿਟ ਵੱਲੋਂ ਕਰਮਾਰੀਆਂ ਅਤੇ ਪੈਨਸ਼ਨਰਜ਼ ਦੀਆਂ ਸਾਂਝੀਆਂ ਮੰਗਾਂ ਨੂੰ ਮਨਵਾਉਣ ਲਈ ਇੱਕ ਵਿਸ਼ਾਲ ਰੈਲੀ ਕੀਤੀ ਗਈ। ਜਿਸਦੀ ਪ੍ਰਧਾਨਗੀ ਹਰਭਜਨ ਸਿੰਘ ਖੁੰਗਰ, ਹਰਬੰਸ ਸਿੰਘ, ਹਰੀਸ਼ ਚੰਦਰ ਕੰਬੋਜ ਤੇ ਆਧਾਰਤ ਮੰਡਲ ਨੇ ਕੀਤੀ। ਰੈਲੀ ਵਿਚ ਮੰਚ ਸੰਚਾਲਨ ਜੰਗੀਰ ਸਿੰਘ ਨੇ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਕਰਮਚਾਰੀ ਆਗੂ ਹਰਭਜਨ ਸਿੰਘ ਖੁੰਗਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਰਮਚਾਰੀਆਂ ਅਤੇ ਪੈਨਸ਼ਨਰਜ਼ ਦੇ ਲਈ ਜੁਲਾਈ 2016 ਤੋਂ ਡੀਏ ਦੀ 7 ਪ੍ਰਤੀਸ਼ਤ ਕਿਸ਼ਤ ਜਲਦੀ ਰਿਲੀਜ਼ ਕਰੇ, ਪੇਅ ਕਮਿਸ਼ਨ ਦੀ ਰਿਪੋਰਟ ਆਉਣ ਤੱਕ 20 ਪ੍ਰਤੀਸ਼ਤ ਅੰਤਰਿਮ ਰਿਲੀਫ਼ ਜਾਰੀ ਕੀਤਾ ਜਾਵੇ, ਕਰਮਚਾਰੀ ਵਿਰੋਧੀ ਪੱਤਰ ਵਾਪਸ ਲਿਆ ਜਾਵੇ, ਨਵੀਂ ਭਰਤੀ ਕਰਮਚਾਰੀਆਂ ਨੂੰ ਪੂਰੀ ਤਨਖਾਹ ਅਤੇ ਭੱਤੇ ਦਿੱਤੇ ਜਾਣ, 1 ਜਨਵਰੀ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਦੇ ਲਈ ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇ, ਡੀਏ ਦਾ 33 ਮਹੀਨਿਆਂ ਦਾ ਬਕਾਇਆ ਇੱਕ ਕਿਸ਼ਤ ਵਿਚ ਦਿੱਤਾ ਜਾਵੇ। ਰੈਲੀ ਨੂੰ ਹਰਬੰਸ ਸਿੰਘ, ਹਰੀਸ਼ ਚੰਦਰ ਕੰਬੋਜ, ਜੋਗਿੰਦਰ ਸਿੰਘ, ਓਮ ਪ੍ਰਕਾਸ਼, ਸੁਖਦੇਵ ਸਿੰਘ, ਧਰਮਿੰਦਰ ਸਿੰਘ, ਸੁਰਿੰਦਰਪਾਲ ਮਦਾਨ, ਚੜ੍ਹਤ ਸਿੰਘ, ਮਦਨ ਲਾਲ, ਜਸਵਿੰਦਰ ਸਿੰਘ, ਨਵਦੀਪ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਜਗਦੀਸ਼ ਕਾਲੜਾ ਪੈਨਸ਼ਨਰਜ਼ ਆਗੂ, ਓਮ ਪ੍ਰਕਾਸ਼, ਕੋੜਿਆਂਵਾਲੀ, ਸੁਰਿੰਦਰਪਾਲ ਸਿੰਘ, ਪ੍ਰਦੀਪ ਕੁਮਾਰ ਨੇ ਸੰਬੋਧਤ ਕਰਦੇ ਹੋਏ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਕਰੇ ਨਹੀਂ ਤਾਂ ਰੈਲੀਆਂ ਦਾ ਸਿਲਸਿਲਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੱਕ ਜਾਰੀ ਰਹੇਗਾ।ਇਸ ਮੌਕੇ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply