
ਬਠਿੰਡਾ, 21 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਵਿਚ ਪੱਕੇ ਰੁਜਗਾਰ ਦੀ ਮੰਗ ਕਰ ਰਹੇ ਈ ਜੀ ਐਸ ਅਧਿਆਪਕਾਂ ਵੱਲੋ ਸਥਾਨਕ ਗੋਲਡਿੱਗੀ ਤੋ ਰੋਸ ਮਾਰਚ ਸੁਰੂ ਕਰ ਫੌਜੀ ਚੌਕ ਵਿਚ ਜਾਮ ਲਾਇਆ ਗਿਆ। ਇਸ ਦੌਰਾਨ ਮੂਕ ਦਰਸ਼ਕ ਬਣੀ ਪੁਲਿਸ ਦੀ ਹਾਜ਼ਰੀ ਵਿਚ ਰਾਹਗੀਰ ਵੱਲੋ ਪ੍ਰਦਰਸ਼ਨ ਕਰ ਰਹੀਆ ਲੜਕੀਆ ਤੇ ਪਹਿਲਾ ਆਪਣੀ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਉਪੰਰਤ ਪੁਲਿਸ ਦੀ ਹਾਜਰੀ ਵਿਚ ਡੰਡੇ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲਾ ਕਾਰਨ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਕਾਰਨ ਕਈ ਪੁਰਸ਼ ਪੁਲਿਸ ਮੁਲਾਜਮਾਂ ਵੱਲੋ ਪ੍ਰਦਰਸ਼ਨ ਕਰ ਰਹੀਆ ਲੜਕੀਆ ਨਾਲ ਖਿੱਚ ਧੂਹ ਕੀਤੀ ਗਈ। ਮਾਹੌਲ ਉਸ ਸਮੇ ਹੋਰ ਤਨਾਅ ਪੂਰਨ ਹੋ ਗਿਆ ਜਦੋ ਪੁਲਿਸ ਅਧਿਕਾਰੀ ਵੱਲੋ ਹਮਲਾ ਕਰਨ ਵਾਲੇ ਰਾਹਗੀਰ ਨੂੰ ਘਟਨਾਂ ਸਥਾਨ ਤੋ ਕੱਢ ਦਿੱਤਾ ਗਿਆ। ਜਿਸ ਕਾਰਨ ਪ੍ਰਦਰਸ਼ਨਕਾਰੀਆ ਅਤੇ ਪੁਲਿਸ ਅਧਿਕਾਰੀ ਵਿਚਕਾਰ ਕਾਫੀ ਦੇਰ ਤੱਕ ਬਹਿਸ ਹੁੰਦੀ ਰਹੀ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋ ਆਪਣੀਆ ਮੰਗਾਂ ਸੰਬਧੀ ਪ੍ਰਰਦਸ਼ਨ ਕਰ ਰਹੇ ਈ ਜੀ ਐਸ ਅਧਿਆਪਕਾਂ ਨੂੰ ਪੁਲਿਸ ਨੇ ਰੱਬ ਆਸਰੇ ਛੱਡਿਆ ਹੋਇਆ ਹੈ ਬੀਤੇ ਦਿਨੀ ਜਦੋ ਇਹਨਾਂ ਈ ਜੀ ਐਸ ਅਧਿਆਪਕਾਂ ਵੱਲੋ ਸਥਾਨਕ ਆਈ ਟੀ ਆਈ ਚੌਕ ਵਿਖੇ ਜਾਮ ਲਾਇਆ ਸੀ ਤਾਂ ਪੁਲਿਸ ਅਧਿਕਾਰੀ ਵੱਲੋ ਇਸ ਪ੍ਰਦਰਸ਼ਨ ਨੂੰ ਤਾਰੋਪੀਡ ਕਰਨ ਲਈ ਅਜਿਹਾ ਹੀ ਪੈਤਰਾਂ ਵਰਤਿਆ ਗਿਆ ਸੀ, ਰਾਹਗੀਰਾਂ ਅਤੇ ਪ੍ਰਦਰਸ਼ਨਕਾਰੀਆ ਵਿਚਕਾਰ ਝੜਪ ਹੁੰਦੀ ਹੁੰਦੀ ਬਚੀ ਸੀ ਤੇ ਉਸ ਸਮੇ ਵੀ ਪੁਲਿਸ ਮੂਕ ਦਰਸ਼ਕ ਬਣੀ ਦੇਖ ਰਹੀ ਸੀ।ਇਸ ਸਘਰੰਸ਼ ਦੌਰਾਨ ਜਹਰੀਲਾ ਪਦਾਰਥ ਨਿਗਲ ਵਾਲੇ ਪ੍ਰਦਰਸ਼ਨਕਾਰੀਆ ਨੂੰ ਵੀ ਸਮਾਜ ਸੇਵੀ ਸੰਸਥਾਂ ਦੇ ਵਰਕਰਾਂ ਵੱਲੋ ਹਸਪਤਾਲ ਪਹੁੰਚਾਇਆ ਗਿਆ।ਈ ਜੀ ਐਸ ਅਧਿਆਪਕਾਂ ਵੱਲੋ ਲਗਾਤਾਰ ਸਰਕਾਰ ਵੱਲੋ ਪੱਕੇ ਰੁਜਗਾਰ ਦੀ ਮੰਗ ਕੀਤੀ ਜਾਦੀ ਰਹੀ ਹੈ ਪਰ ਸਰਕਾਰ ਦੇ ਨੁਮਾਇੰਦੀਆ ਨਾਲ ਕਈ ਬੈਠਕਾਂ ਹੋਣ ਦੇ ਬਾਵਜੂਦ ਕੋਈ ਸਿੱਟਾ ਨਹੀ ਨਿਕਲਿਆ। ਈ ਜੀ ਐਸ ਅਧਿਆਪਕਾ ਨੇ ਅੱਜ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਜੇਕਰ ਉਨਾਂ ਦੀ ਜਾਇਜ ਮੰਗ ਨੂੰ ਜਲਦ ਨਾ ਮੰਨਿਆ ਗਿਆ ਤਾਂ ਉਨਾਂ ਨੂੰ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਸਵਰਨਾਂ ਦੇਵੀ, ਗਗਨ ਅਬੋਹਰ, ਸੁਖਚੈਨ ਸਿੰਘ, ਕੁਲਬੀਰ, ਪ੍ਰਿਤਪਾਲ, ਸਤਿੰਦਰ ਕੌਰ, ਮੰਗਾ ਅਜ਼ਾਦ, ਬੀਰਬਲ ਕੁਸਲਾ, ਰਾਜਵੰਤ, ਗੁਰਜੰਟ, ਗੁਰਦੀਪ, ਬੱਬੂ, ਅਜਾਇਬ ਆਦਿ ਹਾਜਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media