Saturday, March 28, 2026

ਸੀ.ਪੀ.ਐਫ ਕਰਮਚਾਰੀਆਂ ਵੱਲੋਂ 25 ਦਸੰਬਰ ਦੀ ਕਿਸਾਨ ਰੈਲੀ ਦੌਰਾਨ ਕੀਤਾ ਜਾਵੇਗਾ ਗੁਪਤ ਐਕਸ਼ਨ

ppn2212201611
ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਆਪਣੀ ਇੱਕੋ ਇੱਕ ਹੱਕੀ ਅਤੇ ਜਾਇਜ ਮੰਗ ਪਰਾਣੀ ਪੈਨਸ਼ਨ ਸਕੀਮ ਨੂੰ ਮੁੜ ਬਹਾਲ ਕਰਵਾਉਣ ਸਬੰਧੀ ਪੰਜਾਬ ਨੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਪੱਛਮੀ ’ਚ ਲਗਾਇਆ ਗਿਆ ਪੱਕਾ ਅੱਜ ਲਗਾਤਾਰ 22ਵੇਂ ਦਿਨ ਵਿਚ ਦਾਖ਼ਲ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਸਖਜੀਤ ਸਿੰਘ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੇ ਮੈਂਬਰ 1 ਦਸੰਬਰ 2016 ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜਲਾਲਾਬਾਦ ਵਿਚ ਪੱਕੇ ਮੋਰਚੇ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਯੂਨੀਅਨ ਦੇ ਸੰਘਰਸ਼ ਅੱਗੇ ਸਰਕਾਰ ਵੱਲੋ ਝੁਗਦੇ ਹੋਏ 1 ਜਨਵਰੀ 2004 ਤੋਂ ਭਰਤੀ ਹੋਏ ਮੁਲਾਜਮਾ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਕਮੇਟੀ ਦਾ ਗਠਨ, ਐਕਸ-ਗਰੇਸ਼ੀਆ ਅਤੇ ਗਰੈਚੂਟੀ ਦੇ ਨੋਟੀਫਿਕੇਸ਼ਨ ਕਰਨ ਦੀਆ ਫਾਇਲਾ ਆਪਣੇ ਅਖੀਰਲੇ ਪੜਾਅ ਤੇ ਹਨ ਪਰ ਫਿਰ ਵੀ ਪੰਜਾਬ ਦੀ ਅਫਸਰਸਾਹੀ ਦੇ ਨਾਹ ਪਖੀ ਰਵਈਏ ਅਤੇ ਪੰਜਾਬ ਸਰਕਾਰ ਵਲੋਂ ਟਾਲ-ਟੋਲ ਦੀ ਨੀਤੀ ਅਪਨਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਫ਼ਸਰਸ਼ਾਹੀ ਅਤੇ ਖੁਦ ਡਿਪਟੀ ਸੀਪੀਐਮ ਦੀ ਇਸ ਨੀਤੀ ਦਾ ਜੋਰਦਾਰ ਵਿਰੋਧ ਕਰਨ ਲਈ ਅਤੇ ਉਕਤ ਤਿੰਨੋ ਨੋਟੀਫਿਕੇਸ਼ਨ (ਐਕਸ ਗ੍ਰਸ਼ੀਆ, ਗ੍ਰੈਚੂਟੀ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਤਿੰਨ ਮੈਂਬਰੀ ਕਮੇਟੀ ਦੇ ਗਠਨ ਸਬੰਧੀ) ਜਲਦੀ ਜਾਰੀ ਕਰਵਾਉਣ ਲਈ ਸਵਾ ਲੱਖ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵਲੋਂ 25 ਦਸੰਬਰ 2016 ਨੂੰ  ਜਿਲਾ ਫਾਜਿਲਕਾ ਵਿਚ ਸੂਬਾ ਪੱਧਰੀ ਅਕਾਲੀ ਭਾਜਪਾ ਗਠਜੋੜ ਵੱਲੋਂ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਰੈਲੀ ਜਿਸ ਵਿਚ ਭਾਰਤ ਦੇ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਪਰਕਾਸ ਸਿੰਘ ਬਾਦਲ ਅਤੇ ਸੂਬਾ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਪਹੁੰਚ ਰਹੇ ਹਨ ਵਿਚ ਗੁਪਤ ਐਕਸ਼ਨ ਕੀਤਾ ਜਾਵੇਗਾ। ਜਿਸਦੀ ਨਿਜੀ ਜਿੰਮੇਵਾਰੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਆਫ਼ਸਰਸ਼ਾਹੀ ਸਮੇਤ ਪ੍ਰਸ਼ਾਸ਼ਨ ਦੀ ਹੋਵੇਗੀ। ਉਨ੍ਹਾਂ ਨੇ ਸਾਰਿਆਂ ਸੀਪੀਐਫ ਕਰਮਚਾਰੀਆਂ ਨੂੰ ਰੈਲੀ ਮੌਕੇ ਕੀਤੇ ਜਾਣ ਵਾਲੇ ਗੁਪਤ ਐਕਸ਼ਨ ਵਿਚ ਵੱਡੀ ਗਿਣਤੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੋਕੇ ਸੁਖਜੀਤ ਸਿੰਘ, ਅਮਨਦੀਪ ਸਿੰਘ, ਸੰਗਤ ਸਿੰਘ, ਹਰਜੀਤ ਤਲਵਾਰ, ਦਵਿੰਦਰ ਕੁਮਾਰ, ਰਕੇਸ਼ ਮੀਨੂ, ਗੋਰਵ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ, ਸੱਚਦੇਵ, ਚੰਦਰ ਸ਼ੇਖਰ, ਲਵਕੁਸ਼, ਸੀਸ਼ੂਪਾਲ, ਜਤਿੰਦਰ ਧੂੜੀਆ, ਧਰਮਿੰਦਰ ਗੁਪਤਾ, ਕੁਲਦੀਪ ਸਬਰਵਾਲ, ਅਮਨ ਬਰਾੜ, ਨਿਸ਼ਾਂਤ ਅਗਰਵਾਲ, ਸਵੀਕਾਰ ਗਾਂਧੀ, ਜਲਾਲਾਬਾਦ ਤੋਂ ਰਾਧੇਸ਼ਾਮ, ਵਿਨੈ ਮੱਕੜ, ਪ੍ਰਦੀਪ ਕਾਲੜਾ, ਅਮਨਦੀਪ ਸੋਢੀ, ਦਪਿੰਦਰ ਸਿੰਘ, ਸਤਿੰਦਰ ਸਚਦੇਵਾ, ਵਰਿੰਦਰ ਸਿੰਘ ਅਤੇ ਹੋਰ ਕਰਮਚਾਰੀ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply