
ਖਾਲੜਾ/ਭਿੱਖੀਵਿੰਡ/ਬੀੜ ਸਾਹਿਬ, 23 ਦਸੰਬਰ (ਭਾਟੀਆ, ਕੁਲਵਿੰਦਰ ਕੰਬੋਕੇ, ਬਖਤਾਵਰ)- ਸਰਕਾਰੀ ਕੰਨਿਆ ਹਾਈ ਸਕੂਲ ਭਕਨਾਂ ਖੁਰਦ ਸਾਲਾਨਾ ਸਮਾਗਮ ਧੂਮ-ਧਾਮ ਨਾਲ ਮਨਾਇਆ ਗਿਆ।ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ।ਵਿਦਿਆਰਥਣਾਂ ਵਲੋਂ ਦੇਸ਼ ਭਗਤੀ ਦੇ ਗੀਤ ਤੇ ਭਾਸ਼ਣ ਮੁਕਾਬਲੇ ਕਰਵਾਏ।ਇਸ ਮੌਕੇ ਪ੍ਰਿੰਸੀਪਲ ਹਰਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਤੇ ਪੜ੍ਹਾਈ ਦੀ ਅਹਿਮਤ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਡ ਧਿਆਨ ਦੇਣਾ ਚਾਹੀਦਾ ਹੈ,ਤੇ ਪੜ੍ਹਾਈ ਦੀ ਸ਼ਖਤ ਮਿਹਨਤ ਕਾਰਨ ਦੁਨੀਆਂ ਦੀ ਹਰ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ।ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ 90 ਸਾਈਕਲ ਵੰਡੇ ਗਏ।ਇਸ ਮੌਕੇ ਤੇ ਅਮਨਿੰਦਰਜੀਤ ਸਿੰਘ ਕੋਹਲੀ, ਕੰਵਲਜੀਤ ਕੌਰ, ਦਰਸ਼ਨ ਸਿੰਘ, ਰਣਜੀਤ ਕੌਰ(ਸਾਰੇ ਲੈਕਚਰਾਰ)ਬਾਬਾ ਰਾਮ ਸਿੰਘ ਭਕਨਾਂ, ਸਾਬਕਾ ਸਰਪੰਚ ਦਲਵਿੰਦਰ ਸਿੰਘ ਭਕਨਾਂ, ਸਰਪੰਚ ਰਵਿੰਦਰ ਸਿੰਘ ਬੂਰਾ,ਐਸ.ਡੀ.ਓ ਹਰਗੋਬਿੰਦ ਸਿੰਘ ਖਾਸਾ, ਸ਼ਿੰਗਾਰਾ ਸਿੰਘ ਭਕਨਾਂ,ਜਿਲ੍ਹਾ ਪ੍ਰਧਾਨ ਰਾਜਕੁਮਾਰ,ਹਰਜਿੰਦਰ ਸਿੰਘ ਸਰਪੰਚ, ਨਿਸ਼ਾਨ ਸਿੰਘ ਗਿੱਲ ਅਟਾਰੀ, ਟਿੰਕੂ ਪ੍ਰਧਾਨ, ਗੁਰਪ੍ਰਗਟ ਸਿੰਘ ਸੈਕਟਰੀ, ਬਲਜੀਤ ਸਿੰਘ ਸੈਕਟਰੀ, ਬਿੰਦਾ ਭਕਨਾ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media