Tuesday, July 7, 2026

ਸੰਚਾਰ ਵਿਭਾਗ ਨੇ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮੋਬਾਈਲ ਐਪ ਕੀਤੀ ਲਾਂਚ

mrs-shilpi-sinha
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ)- ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਅੱਜ ਸਥਾਨਕ ਰਣਜੀਤ ਐਵੀਨਿਊ ਸਥਿਤ ਜੀ. ਐਮ. ਟੀ. ਡੀ ਦੇ ਵਿਹੜੇ ਵਿਚ ਦੂਰਸੰਚਾਰ ਵਿਭਾਗ ਚੰਡੀਗੜ੍ਹ ਦੇ ਜੁਆਇੰਟ ਕੰਟਰੋਲਰ ਮੈਡਮ ਸ਼ਿਲਪੀ ਸਿਨਹਾ ਦੀ ਅਗਵਾਈ ਹੇਠ ਵਿਭਾਗ ਦੇ ਪੈਨਸ਼ਨਰਾਂ ਲਈ ਪੈਨਸ਼ਨ ਅਦਾਲਤ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਲਾਹਾ ਲਿਆ। ਇਸ ਮੌਕੇ ਭਾਰਤ ਸਰਕਾਰ ਦੀ ਡਿਜੀਟਲ ਇੰਡੀਆ ਮੁਹਿੰਮ ਤਹਿਤ ਇਕ ਮੋਬਾਈਲ ਐਪ ਵੀ ਲਾਂਚ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਸ਼ਿਲਪੀ ਸਿਨਹਾ ਨੇ ਦੱਸਿਆ ਕਿ ਸ਼ੁਰੂ ਕੀਤੀ ਗਈ ਇਸ ਐਪ ਦੁਆਰਾ ਪੈਨਸ਼ਨ ਆਪਣੀ ਸ਼ਿਕਾਇਤ ਮੋਬਾਈਲ ਰਾਹੀਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਫੌਰਨ ਕੀਤਾ ਜਾਵੇਗਾ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਜਾਣਕਾਰੀ ਮੋਬਾਈਲ ਉੱਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਇਸ ਮੋਬਾਈਲ ਐਪ ਦਾ ਲਾਭ ਵਿਭਾਗ ਦੇ ਕਰਮਚਾਰੀ ਆਪਣੇ ਪ੍ਰਾਵੀਡੈਂਟ ਫੰਡ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਵੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਲਈ
ਇਹ ਸੁਵਿਧਾ ਹਰਿਆਣਾ ਵਿਚ ਪਹਿਲਾਂ ਹੀ ਉਪਲਬੱਧ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਸਹਾਇਕ ਲੇਖਾ ਅਧਿਕਾਰੀ ਹਰਬੰਸ ਸਿੰਘ ਨੂੰ ਪੈਨਸ਼ਨਰ ਮਿੱਤਰ ਮਨੋਨੀਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਮਿੱਤਰ ਲੋੜ ਪੈਣ ’ਤੇ ਕਿਸੇ ਵੀ ਪੈਨਸ਼ਨਰ ਨੂੰ ਮਿਲ ਕੇ ਢੁਕਵੀਂ ਮਦਦ ਉਸ ਤੱਕ ਪਹੁੰਚਾਏਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਸਮੇਂ-ਸਮੇਂ ’ਤੇ ਪੰਜਾਬ ਮੰਡਲ ਦੇ ਸਾਰੇ ਜ਼ਿਲ੍ਹਿਆਂ ਵਿਚ ਅਜਿਹੇ ਕੈਂਪ ਲਗਾਏ ਜਾਂਦੇ ਹਨ।ਇਸ ਮੌਕੇ ਡਿਪਟੀ ਕੰਟਰੋਲਰ ਵਿਨੋਦ ਨਿਝਾਵਨ, ਲੋਕ ਸੰਪਰਕ ਅਫ਼ਸਰ ਓਮ ਪ੍ਰਕਾਸ਼, ਬਲਵਿੰਦਰ ਸਿੰਘ, ਦਲੀਪ ਸਿੰਘ, ਹਰਬੰਸ ਸਿੰਘ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply