ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡਸ ਕੇਅਰ ਹੋਮ ਦੇ ਵੇਹੜੇ ਵਿਚ ਕ੍ਰਿਸਮਸ ਤਿਓਹਾਰ ਮਨਾਇਆ ਗਿਆ। ਸਕੂਲ ਪ੍ਰਬੰਧਕ ਕੁਲਦੀਪਕ ਖੁਰਾਣਾ ਦੀ ਅਗਵਾਈ ਵਿਚ ਕਰਵਾਏ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਸਾਂਤਾ ਕਲਾਜ ਦੀ ਡ੍ਰੈਸ ਵਿਚ ਸਕੂਲ ਪਹੁੰਚੇ ਜਦਕਿ ਹੋਰ ਸਾਰਿਆਂ ਵਿਦਿਆਰਥੀਆਂ ਨੇ ਸ਼ਾਂਤਾ ਕਲਾਜ ਦੀਆਂ ਟੋਪੀਆਂ ਪਾ ਰੱਖੀਆਂ ਸਨ।ਸਕੂਲ ਵਿਚ ਕ੍ਰਿਸਮਿਸ ਟ੍ਰੀ ਸਜਾਇਆ ਗਿਆ।ਜਿਸ ਤੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਰੰਗ ਬਿਰੰਗੇ ਫੁੱਲ ਅਤੇ ਅਧਿਆਪਕਾਂ ਨੇ ਮਨਮੋਹਕ ਲਾਇਟਾਂ ਦੀ ਸਜਾਵਟ ਕੀਤੀ।ਪ੍ਰੋਗਰਾਮ ਦੀ ਮੁੱਖ ਮਹਿਮਾਨ ਪ੍ਰਿੰਸੀਪਲ ਰਿਪੂ ਖੁਰਾਣਾ ਨੇ ਵਿਦਿਆਰਥੀਆਂ ਨੂੰ ਕ੍ਰਿਸ਼ਮਿਸ ਤਿਓਹਾਰ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਇਸ ਦਿਨ ਹੋਏ ਪ੍ਰਭੂ ਯੀਸ਼ੂ ਮਸੀਹ ਦੇ ਅਵਤਾਰ ਅਤੇ ਉਨ੍ਹਾਂ ਵੱਲੋਂ ਪੂਰੀ ਦੁਨੀਆਂ ਵਿਚ ਦਿੱਤੇ ਸ਼ਾਂਤੀ ਅਤੇ ਭਾਈਚਾਰੇ ਦੇ ਸੁਨੇਹੇ ਸਬੰਧੀ ਦੱਸਿਆ। ਪ੍ਰੋਗਰਾਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲਕੇ ਕੇਕ ਕੱਟਿਆ ਅਤੇ ਮਠਿਆਈਆਂ ਵੰਡੀਆਂ ਗਈਆਂ। ਪ੍ਰੋਗਰਾਮ ਵਿਚ ਅਧਿਆਪਕਾ ਸ਼ਿਵਾਲੀ, ਖੁਸ਼ਬੂ, ਸ਼ਾਲੂ, ਜੋਤੀ, ਵਿਸ਼ੂ, ਸ਼ਾਇਨਾ ਅਤੇ ਹੋਰ ਸਟਾਫ਼ ਨੇ ਸਹਿਯੋਗ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media