Monday, July 8, 2024

ਫਾਜ਼ਿਲਕਾ ਬਲਾਕ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੀ ਮੀਟਿੰਗ ਹੋਈ

ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) – ਗਿਆ ਕਿ ਕਿਸੇ ਵੀ ਪੈਰਾਸ਼ੂਟ ਤੋਂ ਉਤਾਰੇ ਗਏ ਅਕਾਲੀ ਉਮੀਦਵਾਰ ਨੂੰ ਫਾਜ਼ਿਲਕਾ ਤੋਂ ਕਾਗਰਸ ਟਿਕਟ ਦੇ ਕੇ ਉਤਾਰਿਆ ਗਿਆ ਤਾਂ ਸਾਰੇ ਵਰਕਰ ਇਸ ਦਾ ਵਿਰੋਧ ਕਰਨਗੇ ਅਤੇ ਰੋਸ ਵਜੋਂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਕੇ ਵਿਰੋਧ ਕਰਨਗੇ। ਮੀਟਿੰਗ ਵਿਚ ਇਸ ਗੰਲ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਕਿ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਆਪਣੀ ਸੀਟ ਬਚਾਉਣ ਦੀ ਖਾਤਰ ਰਾਜਨੀਤਿਕ ਸਾਜਿਸ ਰਚੀ ਗਈ ਹੈ। ਵਰਕਰਾਂ ਨੇ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਡਾ. ਰਿਣਵਾ ਪਿਛਲੇ 25 ਵਰ੍ਹਿਆਂ ਤੋਂ ਲੋਕਾਂ ਦੇ ਵਿਚਕਾਰ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਜਿੰਦਾ ਰੱਖੇ ਹੋਏ ਹਨ। ਉਨ੍ਹਾਂ ਦਾ ਪਰਿਵਾਰ ਬੀਤੇ ਚਾਰ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਟਿੱਕਟ ਦਿੱਤੀ ਜਾਵੇ।
ਕਾਂਗਰਸ ਦੇ ਸੀਨੀਅਰ ਆਗੂਆਂ ਰੋਸ਼ਨ ਲਾਲ ਖੁੰਗਰ ਸਾਬਕਾ ਪ੍ਰਧਾਨ ਬਲਾਕ ਕਾਂਗਰਸ, ਦੇਸ ਰਾਜ ਜੰਡਵਾਲੀਆ ਪ੍ਰਧਾਨ ਦੇਹਾਤ ਕਾਂਗਰਸ, ਜੈਪਾਲ ਸਿੰਘ ਸੰਧੂ, ਪਰਮਜੀਤ ਸਿੰਘ ਪੰਮੀ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਰਜਿੰਦਰ ਸਿੰਘ ਬਰਾੜ, ਜਗਦੇਵ ਸਿੰਘ ਰਾਮਪੁਰਾ, ਧਰਮਪਾਲ ਗਾਂਧੀ ਸਾਬਕਾ ਕੌਂਸਲਰ, ਅਸ਼ੋਕ ਵਾਟਸ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਪਰਮਜੀਤ ਮਹੰਤ ਸਕੱਤਰ ਪੰਜਾਬ ਪ੍ਰਦੇਸੋ ਕਾਂਗਰਸ, ਹਰਮਿੰਦਰ ਸਿੰਘ ਬਿੱਟੂ ਦੁਰੇਜਾ ਮੀਤ ਪ੍ਰਧਾਨ ਬਲਾਕ ਕਾਂਗਰਸ, ਪਾਲ ਚੰਦ ਵਰਮਾ ਸਾਬਕਾ ਪ੍ਰਿੰਸੀਪਲ, ਸੁਸ਼ੀਲ ਪੈੜੀਵਾਲ ਜ਼ਿਲ੍ਹਾ ਮੀਤ ਪ੍ਰਧਾਨ, ਸੁਰਿੰਦਰ ਸਚਦੇਵਾ ਜ਼ਿਲ੍ਹਾ ਮੀਤ ਪ੍ਰਧਾਨ, ਲੇਖ ਰਾਜ ਕੰਬੋਜ ਜ਼ਿਲ੍ਹਾ ਮੀਤ ਪ੍ਰਧਾਨ, ਅਸ਼ੋਕ ਸੋਨੀ ਸੀਨੀਅਰ ਮੀਤ ਪ੍ਰਧਾਨ ਬਲਾਕ ਕਾਂਗਰਸ, ਅਮ੍ਰਤਪਾਲ ਸਿੰਘ ਨੀਟੂ ਕਾਠਪਾਲ, ਇਲਾ ਸ਼ਰਮਾ, ਕਾਲਾ ਧੂੜੀਆ, ਐਡਵੋਕੇਟ ਸੁਭਾਸ਼ ਕਟਾਰੀਆ, ਜਗਜੀਤ ਸਿੰਘ ਸੇਖੋਂ, ਹੰਸ ਰਾਜ ਸ਼ਰਮਾ, ਰਾਮ ਕੁਮਾਰ ਐਸ.ਸੀ. ਸੈਲ ਚੇਅਰਮੈਨ, ਸ਼ਾਮ ਸੁੰਦਰ ਅਗਰਵਾਲ, ਸੁਭਾਸ਼ ਬੱਬਰ, ਗੁਲਸ਼ਨ ਕਾਲੜਾ ਸਾਬਕਾ ਕੌਂਸਲਰ, ਹਰਨੇਕ ਸਿੰਘ ਸਾਬਕਾ ਕੋਂਸਲਰ, ਬਾਊ ਰਾਮ ਸਾਬਕਾ ਕੋਂਸਲਰ, ਰਾਧੇਸ਼ਾਮ, ਮਹਾਵੀਰ, ਸੁਰਜੀਤ ਵਾਰਵਲ ਕੌਂਸਲਰ, ਨਰੇਸ਼ ਸ਼ਰਮਾ ਸਕੱਤਰ, ਰੋਕੀ ਤੰਵਰ, ਸੰਦੀਪ ਕਾਮਰਾ, ਡਾ. ਜਗਦੀਸ਼ ਗਹਲੋਤ, ਡਾ. ਜੱਗਾ ਰਾਮ, ਰਾਜੇਸ਼ ਬਾਂਸਲ, ਮਨੋਜ਼ ਰਾਠੀ, ਰਾਜ ਕੁਮਾਰ ਜਟੀਆ, ਸੰਜੀਵ ਲਾਟੂ, ਕੁਲਦੀਪ ਭੁੱਲਰ, ਬੰਸੀ ਸਾਮਾ, ਵਰਿੰਦਰ ਸਿਵਾਨਾ, ਖੁਸ਼ਹਾਲ ਸਿੰਘ ਗਾਗਨਕੇ, ਤੇਜਾ ਸਿੰਘ, ਬੇਗ ਚੰਦ, ਪ੍ਰਦੂਮਨ ਸਰਮਾ, ਸੂਰਜ ਸਚਦੇਵਾ ਆਦਿ ਨੇ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਫਾਜ਼ਿਲਕਾ ਦੀ ਸੀਟ ਨੂੰ ਜਿੱਤਾਨਾ ਚਾਹੁੰਦੇ ਹਨ ਤਾਂ ਡਾ. ਰਿਣਵਾ ਨੂੰ ਟਿਕਟ ਦੇਕੇ ਮੈਦਾਨ ਵਿਚ ਉਤਾਰਿਆ ਜਾਵੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply