ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ) ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਮੈਨੇਜਿੰਗ ਕਮੇਟੀ ਅਤੇ ਸਟਾਫ਼ ਦੀ ਇੱਕ ਮੀਟਿੰਗ ਸਕੂਲ ਵੇਹੜੇ ਵਿਚ ਹੋਈ। ਜਿਸ ਵਿਚ ਸਿਹਤ ਵਿਭਾਗ ਵੱਲੋਂ ਸਕੂਲਾਂ ਦੇ ਪਲੇਅ ਗ੍ਰਾਊਂਡ ਵਿਚ ਸਿਵਲ ਹਸਪਤਾਲ ਦੀ ਉਸਾਰੀ ਲਈ ਰੱਖੇ ਜਾ ਰਹੇ ਨੀਂਹ ਪੱਥਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਸ ਸਬੰਧੀ ਸਾਰਿਆਂ ਮੈਂਬਰਾਂ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਮੈਂਬਰਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਹਾਈਕੋਰਟ ਵੱਲੋਂ ਸਟੇਟਸ ਨੂੰ ਜਾਰੀ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਵੱਲੋਂ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਸਕੂਲ ਕਿਸੇ ਵੀ ਤਰ੍ਹਾਂ ਨਾਲ ਸ਼ਹਿਰ ਵਿਚ ਹਸਪਤਾਲ ਬਣਾਉਣ ਦੇ ਖਿਲਾਫ਼ ਨਹੀਂ ਹੈ।ਪਰ ਸਕੂਲ ਵਿਚ ਪੜ੍ਹਨ ਵਾਲੇ ਸੈਂਕੜਿਆਂ ਬੱਚਿਆਂ ਤੋਂ ਉਨ੍ਹਾਂ ਦੇ ਖੇਡ ਦਾ ਮੈਦਾਨ ਖੋਹਣਾ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਹੈ। ਜੇਕਰ ਹਸਪਤਾਲ ਬਣਾਉਣਾ ਹੀ ਹੈ ਤਾਂ ਨਗਰ ਨਿਗਮ ਦੀ ਕਿਸੇ ਵੀ ਹੋਰ ਜ਼ਮੀਨ ਤੇ ਬਣਾਇਆ ਜਾ ਸਕਦਾ ਹੈ। ਬੱਚਿਆਂ ਤੋਂ ਪਲੇਅ ਗ੍ਰਾਊਂਡ ਖੋਹ ਕੇ ਉਸ `ਤੇ ਹਸਪਤਾਲ ਬਣਾਉਣਾ ਨਿੰਦਣਯੋਗ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media