Sunday, February 22, 2026

ਖੇਤੀ ਜਿਨਸਾਂ ਦਾ ਦੂਜਾ ਕਿਸਾਨ ਬਾਜ਼ਾਰ ਖੇਤੀਬਾੜੀ ਦਫਤਰ ਵਿਖੇ ਲਗਾਇਆ

ppn2512201615
ਪਠਾਨਕੋਟ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤ ਤੋਂ ਘਰ ਤੱਕ ਦੇ ਸਿਧਾਂਤ ਤਹਿਤ ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਵੇਚਣ ਲਈ ਖੇਤੀ ਜਿਨਸਾਂ ਦਾ ਦੂਜਾ ਕਿਸਾਨ ਬਾਜ਼ਾਰ ਅੱਜ ਸਥਾਨਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਗਿਆ।ਪੰਜਾਬ ਵਿੱਚ ਪਹਿਲੀ ਵਾਰ ਜ਼ਿਲਾ ਪਠਾਨਕੋਟ ਵਿੱਚ ਲਗਾਏ ਇਸ ਨਿਵੇਕਲੇ ਕਿਸਾਨ ਬਾਜ਼ਾਰ ਦਾ ਉਦਘਾਟਨ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਕੀਤਾ ਨੇ ਕੀਤਾ।ਲਗਾਏ ਗਏ ਕਿਸਾਨ ਬਾਜ਼ਾਰ ਦੀ ਖਾਸ ਗੱਲ ਇਹ ਰਹੀ ਕਿ ਜ਼ਿਲੇ ਭਰ ਦੇ 10 ਛੋਟੇ ਕਿਸਾਨਾਂ ਨੇ ਕਿਸਾਨ ਬਾਜ਼ਾਰ ਵਿੱਚ ਤਾਜ਼ੀ ਮੇਥੀ, ਮਟਰ, ਪਾਲਕ, ਧਨੀਆਂ, ਟਮਾਟਰ, ਦੇਸੀ ਟਮਾਟਰ, ਸ਼ਹਿਦ, ਗੋਭੀ, ਬਰੋਕਲੀ, ਲੈਟੂਸ, ਹਲਦੀ, ਮੂਲੀ, ਪੱਤਾ ਗੋਭੀ, ਬਾਸਮਤੀ ਦੇ ਚਾਵਲ, ਖੁੰਬਾਂ, ਦੇਸੀ ਮੱਕੀ ਦਾ ਆਟਾ, ਦੇਸੀ ਸਰੋਂ ਦਾ ਤੇਲ, ਸਰੋਂ ਦਾ ਸਾਗ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਇਆ।ਇਸ ਮੌਕੇ ਡਾ ਅਮਰੀਕ ਸਿੰਘ, ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ,ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ, ਡਾ. ਨਰਿੰਦਰ ਸਿੰਘ ਖੇਤੀਬਾੜੀ ਅਫਸਰ (ਸੇਵਾ ਮੁਕਤ) ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖਪਤਕਾਰ ਹਾਜ਼ਰ ਸਨ।ਅੱਜ ਜ਼ਿਲੇ ਦੇ ਛੋਟੇ ਕਿਸਾਨਾਂ ਧਰਮਿੰਦਰ ਸਿੰਘ ਰਛਪਾਲਵਾਂ, ਜਸਵੰਤ ਸਿੰਘ ਲਮੀਨੀ, ਵਿਸ਼ਵਦੀਪ ਸੋਨੀ ਸੁਜਾਨਪੁਰ, ਮੱਤ ਸਿੰਘ, ਦਵਿੰਦਰ ਸਿੰੰਘ, ਬਲਵਿੰਦਰ ਸਿੰਘ ਸੁਖਾਲਗੜ, ਲਵਿੰਦਰ ਸਿੰਘ ਜਗਤਪੁਰ ਸਮੇਤ ਹੋਰ ਕਿਸਾਨਾਂ ਸਟਾਲ ਲਗਾ ਕੇ ਖੇਤੀ ਉਤਪਾਦ ਵੇਚੇ।ਉਦਘਾਟਨ ਉਪਰੰਤ ਡਾ. ਸਵਰੂਪ ਕੁਮਾਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਭਲਾਈ ਅਤੇ ਖਪਤਕਾਰਾਂ ਦੀ ਬੇਹਤਰੀ ਲਈ ਕੀਤੇ ਇਸ ਉਪਰਾਲੇ ਨਾਲ ਜਿਥੇ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਉਥੇ ਖਪਤਕਾਰਾਂ ਨੂੰ ਸੱਸਤੇ ਭਾਅ ਤੇ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜ਼ੀਆਂ ਮਿਲ ਸਕਣਗੀਆਂ।ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਹਰ ਹਫਤੇ ਸਥਾਨਿਕ ਖੇਤੀਬਾੜੀ ਦਫਤਰ ਵਿੱਚ ਲਾਇਆ ਜਾਇਆ ਕਰੇਗਾ।ਕਿਸਾਨ ਬਲਵਿੰਦਰ ਸਿੰਘ ਸੁਖਾਲਗੜ ਨੇ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਜ਼ਿਲੇ ਦੀ ਛੋਟੀ ਕਿਸਾਨੀ ਖਾਸ ਕਰਕੇ ਸਬਜ਼ੀ, ਦਾਲਾਂ, ਗੁੜ ਉਤਪਾਦਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ ਹੈ ਕਿਉਂਕਿ ਪਹਿਲਾਂ ਮੰਡੀ ਵਿੱਚ ਕਿਸਾਨ ਨੂੰ ਖੇਤੀ ਉਪਜ ਦਾ ਬਹੁਤ ਘੱਟ ਰੇਟ ਮਿਲਦਾ ਸੀ ਜਿਸ ਨਾਲ ਕਿਸਾਨ ਦੀ ਖੇਤੀ ਆਮਦਨ ਘਟ ਜਾਂਦੀ ਸੀ।ਕਿਸਾਨ ਵਿਸ਼ਵਦੀਪ ਸੋਨੀ ਨੇ ਕਿਹਾ ਕਿ ਨੋਟਬੰਦੀ ਦੇ ਦੌਰ ਵਿੱਚ ਇਹ ਕਿਸਾਨ ਬਾਜ਼ਾਰ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਕਿਉਂਕਿ ਰੋਜ਼ਮਰਾ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਪੈਸੇ ਸਬਜ਼ੀਆਂ ਵੇਚ ਕੇ ਮਿਲ ਜਾਂਦੇ ਹਨ ਅਤੇ ਬੈਂਕ ਜਾਣ ਦੀ ਜ਼ਰੂਰਤ ਨਹੀਂ ਪੈਂਦੀ।ਇਸ ਮੌਕੇ ਸਬਜ਼ੀਆਂ ਅਤੇ ਹੋਰ ਪਦਾਰਥ ਖ੍ਰੀਦਣ ਆਏ ਬਾਧਾਨੀ ਸਾਈਂ ਕਾਲਜ ਦੇ ਪ੍ਰੋਫੈਸਰ ਅਮਨ ਠਾਕੁਰ ਨੇ ਕਿਹਾ ਕਿ ਅਜਿਹੇ ਬਾਜ਼ਾਰ ਸ਼ਹਿਰ ਵਿੱਚ ਲਗਾਤਾਰ ਲੱਗਣੇ ਚਾਹੀਦੇ ਹਨ ਤਾਂ ਜੋ ਖਪਤਕਾਰਾਂ ਨੂੰ ਸ਼ੁੱਧ ਅਤੇ ਉੱਚ ਮਿਆਰੀ ਖੇਤੀ ਜਿਨਸਾਂ ਵਾਜ਼ਬ ਭਾਅ ਤੇ ਮਿਲਦੀਆਂ ਰਹਿਣ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply