ਧੂਰੀ, 26 ਦਸੰਬਰ (ਪ੍ਰਵੀਨ ਗਰਗ) – ਅਖਿਲ ਭਾਰਤੀ ਤਰੁਣ ਸੰਗਮ ਧੂਰੀ ਵੱਲੋਂ ਨਵੇਂ ਸਾਲ ਦੀ ਆਮਦ ਸਬੰਧੀ ਚੇਅਰਮੈਨ ਸੁਰੇਸ਼ ਬਾਂਸਲ ਅਤੇ ਪ੍ਰਧਾਨ ਤਰਸੇਮ ਮਿੱਤਲ ਦੀ ਅਗੁਵਾਈ ਹੇਠ ਸਲਾਨਾ ਸਮਾਗਮ ਮੰਗਲਾ ਆਸ਼ਰਮ ਵਿੱਚ ਕਰਵਾਇਆ ਗਿਆ।ਸੰਸਥਾ ਦੇ ਜਨਰਲ ਸਕੱਤਰ ਅਤੇ ਸੇਵਾਮੁਕਤ ਡੀ.ਪੀ.ਆਰ.ਓ ਮਨਜੀਤ ਸਿੰਘ ਬਖਸ਼ੀ ਨੇ ਸਟੇਜ਼ ਦੀ ਕਾਰਵਾਈ ਸੰਭਾਲਦੇ ਹੋਏ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਵਾਗਤ ਕੀਤਾ।ਸੰਗਮ ਮੈਂਬਰਾਂ ਦੇ ਬੱਚਿਆਂ ਨੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਤਰੁਣ ਸੰਗਮ ਪ੍ਰਬੰਧਕਾਂ ਨੇ ਵੀ ਕੈਂਪਾਂ ਰਾਹੀਂ ਸਕੂਲ ਦੇ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਬਾਰੇ ਜਾਣਕਾਰੀ ਦੇਣ ਵਾਲੇ ਡਾ. ਮੀਨਾ ਸ਼ਰਮਾ, ਬੱਚਿਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕੀਤਾ ਇਸ ਮੌਕੇ ਸੰਸਥਾ ਦੇ ਚੇਅਰਮੈਨ ਸੁਰੇਸ਼ ਬਾਂਸਲ, ਮਲਕੀਤ ਸਿੰਘ ਚਾਂਗਲੀ ਮੁੱਖ ਸਲਾਹਕਾਰ, ਨਰੇਸ਼ ਕੁਮਾਰ ਮੰਗੀ, ਮਨਮੋਹਨ ਵਰਮਾ, ਰਾਜ ਕੁਮਾਰ, ਪਵਨ ਕੁਮਾਰ ਸਿੰਗਲਾ ਖਜਾਨਚੀ, ਧਨਪਤ ਰਾਏ ਅਤੇ ਦਿਨੇਸ਼ ਸਿੰਗਲਾ, ਵਿਸ਼ਾਲ ਜੈਨ, ਡਾ. ਦੇਵ ਰਾਜ ਮੁੱਖ ਸਲਾਹਕਾਰ, ਵਿਜੈ ਜੈਨ, ਸਕੱਤਰ ਵੀਰ ਚੰਦ ਜੈਨ, ਪ੍ਰਚਾਰ ਸਕੱਤਰ ਰਮੇਸ਼ ਕੁਮਾਰ ਗਰਗ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …
Punjab Post Daily Online Newspaper & Print Media