Thursday, March 19, 2026

ਵਿਦਾਇਗੀ ਦੀ ਫੇਅਰਵੈਲ ਅਤੇ ਨਵੇ ਦਾਖਲ ਬੱਚਿਆਂ ਲਈ ਫਰੈਸ਼ਰ ਪਾਰਟੀ ਦਾ ਅਯੋਜਨ

ppn2612201606
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖਾਲਸਾ ਦੀਵਾਨ ਇੰਟੲਨੈਸ਼ਨਲ ਨਰਸਿੰਗ ਕਾਲਜ਼ ਵਿਖੇ ਜਾਣ ਵਾਲੇ ਵਿਦਿਆਰਥੀਆਂ ਨੂੰ ਵਿਦਾਇਗੀ ਅਤੇ ਨਵੇ ਦਾਖਲ ਹੋਏ ਬੱਚਿਆਂ ਲਈ ਫਰੈਸ਼ਰ ਪਾਰਟੀ ਦਾ ਅਯੌਜਨ ਕੀਤਾ ਗਿਆ।ਪਾਰਟੀ ਦੇ ਸ਼ੁਰ ੁਵਿੱਚ ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਨੇ ਸਾਰੇ ਵਿਦਿਆਰਥੀਆਂ ਨੰ `ਜੀ ਆਇਆਂ` ਆਖਿਆ ਅਤੇ ਨਰਸਿੰਗ ਪੋ੍ਰਫੈਸ਼ਨ ਵਿੱਚ ਦਾਖ਼ਿਲ ਹੋਣ ਤੇ ਵਧਾਈ ਦਿੱਤੀ। ਡਾਕਟਰ ਸੰਤੋਖ਼ ਸਿੰਘ ਜੀ ਚੇਅਰਮੈਨ ਨਰਸਿੰਗ ਕਾਲਜ਼ ਨੇ ਉਦਘਾਟਨੀ ਭਾਸ਼ਨ ਰਾਹੀਂ ਵਿਦਿਆਰਥੀਆਂ ਨੂੰ ਚੀਫ਼ ਖਾਲਸਾ ਦੀਵਾਨ ਦੇ ਪਿਛੋਕੜ ਅਤੇ ਪ੍ਰਾਪਤੀਆਂ ਤੇ ਚਾਨਣਾ ਪਾਇਆ ਅਤੇ ਨਵੇਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਫੇਅਰਵੈਲ ਦੌਰਾਨ ਹਰਿੰਦਰ ਸਿੰਘ ਨੂੰ ਮਿਸਟਰ ਫੇਅਰਵੈਲ ਅਤੇ ਹਰਲੀਨ ਕੌਰ ਨੂੰ ਮਿਸ ਫੇਅਰਵੈਲ ਚੁਣਿਆ ਗਿਆ, ਜਦਕਿ ਮਿਸ ਜਸਲੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਮਨੀ ਯਾਦਵ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ।ਬੱਚਿਆਂ ਵਲੋਂ ਰੰਗਾਰੰਗ ਪੋ੍ਰਗ੍ਰਾਮ ਵਿੱਚ ਭੰਗੜਾ, ਗਿੱਧਾ ਤੇ ਹੋਰ ਕਲਚਰਲ ਵੰਨਗੀਆਂ  ਪੇਸ਼ ਕੀਤੀਆਂ ਗਈਆਂ।

ppn2612201607

ਇਸ ਪੋ੍ਰਗ੍ਰਾਮ ਵਿੱਚ ਸੀਨੀਅਰ ਸਟਾਫ਼ ਮੈਂਬਰ ਮੈਡਮ ਹਰਲੀਨ ਕੌਰ, ਅਰੁਨ ਦੀਪ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਮਨਵਿੰਦਰ ਕੌਰ ਆਦਿ ਵੀ ਸ਼ਾਮਿਲ ਸਨ। ਕਾਲਜ਼ ਦੇ ਬੀ.ਐਸ.ਸੀ ਦੂਜੇ ਸਾਲ ਦੀਆਂ ਵਿਦਿਆਰਥਣਾਂ ਅਕਸ਼ਿਤਾ ਮੈਸੀ, ਸਿਮਰਨ, ਅਮਨਅਰੋੜਾ, ਪ੍ਰਭਜੋਤ ਕੌਰ ਨੇ ਸਟੇਜ਼ ਦਾ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply