Tuesday, March 10, 2026

ਅੰਡਰ-19 ਏਸ਼ੀਆ ਕ੍ਰਿਕੇਟ ਕੱਪ ਜੇਤੂ ਕਪਤਾਨ ਅਭਿਸ਼ੇਕ ਸ਼ਰਮਾ ਦਾ ਅਮਨਦੀਪ ਕ੍ਰਿਕਟ ਅਕੈਡਮੀ ਵਲੋਂ ਸਨਮਾਨ

ppn2612201629
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ)  ਸ਼੍ਰੀਲੰਕਾ ਨੂੰ ਹਰਾ ਕੇ ਅੰਡਰ-19 ਏਸ਼ੀਆ ਕੱਪ ’ਤੇ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲਾ ਟੀਮ ਦਾ ਕਪਤਾਨ ਅਭਿਸ਼ੇਕ ਸ਼ਰਮਾ ਦਾ ਅੱਜ ਅਮਨਦੀਪ ਕ੍ਰਿਕੇਟ ਅਕੈਡਮੀ ਪੁੱਜਣ `ਤੇ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ, ਜਿਸ ਵਿੱਚ ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਅਤੇ ਰੋਹਿਤ ਗੁਪਤਾ ਡੀ.ਟੀ.ਓ ਗੁਰਦਾਸਪੁਰ, ਸ਼੍ਰੀ ਸੰਦੀਪ ਰਿਸ਼ੀ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਿਟੀ, ਅਮਿਤ ਸ਼ਰਮਾ ਚੇਅਰਮੈਨ ਏ.ਸੀ.ਈ.ਟੀ ਤੇ ਵਿਵੇਕ ਪੁਰੀ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਕ੍ਰਿਕਟ ਅਕੈਡਮੀ ਤਰਫੋਂ ਸ੍ਰੀ ਅਨਿਲ ਜੋਸ਼ੀ, ਡਾ. ਅਵਤਾਰ ਸਿੰਘ ਐਮ.ਡੀ ਅਮਨਦੀਪ ਹਸਪਤਾਲ ਅਤੇ ਹੋਰ ਮਹਿਮਾਨਾਂ ਨੇ ਕ੍ਰਿਕਟਰ ਅਭਿਸ਼ੇਕ ਨੂੰ 51000 ਰੁਪਏ ਦਾ ਚੈਕ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਭਿਸ਼ੇਕ ਸ਼ਰਮਾ ਗੁਰੂ ਨਗਰੀ ਅੰਮ੍ਰਿਤਸਰ ਦਾ ਵਾਸੀ ਹੈ ਤੇ ਸਥਾਨਕ ਤਾਰਾਂ ਵਾਲਾ ਪੁੱਲ ਸਥਿਤ ਅਮਨਦੀਪ ਕ੍ਰਿਕੇਟ ਅਕੈਡਮੀ ਦਾ ਪੁਰਾਣਾ ਸਿਖਿਆਰਥੀ ਹੈ।ਅੰਡਰ-19 ਏਸ਼ੀਆ ਕੱਪ ਜਿੱਤਣ ਦੇ ਨਾਲ ਹੀ ਟੀਮ ਦੇ ਕਪਤਾਨ ਅਭਿਸ਼ੇਕ ਸ਼ਰਮਾ ਫਾਈਨਲ ਪੈਚ ਵਿੱਚ ਮੈਨ ਆਫ ਦੀ ਮੈਚ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੈ।ਇਸ ਸਮੇਂ ਅਭਿਸ਼ੇਕ ਸ਼ਰਮਾ ਨੂੰ `ਜੀ ਆਇਆਂ` ਕਹਿੰਦਿਆਂ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਡਾਇਰੈਕਟਰ ਡਾ. ਸ਼ਹਿਬਾਜ ਸਿੰਘ ਨੇ ਕਿਹਾ ਕਿ ਅਕੈਡਮੀ ਨੂੰ ਮਾਣ ਹੈ ਕਿ ਇਥੇ ਅਜਿਹਾ ਅਨਮੋਲ ਹੀਰਾ ਤਰਾਸ਼ ਕੇ ਦੇਸ਼ ਦੀ ਝੋਲੀ ਪਾਇਆ ਗਿਆ ਹੈ, ਜਿਸ ਨੇ ਦੇਸ਼-ਵਿਦੇਸ਼ ਵਿੱਚ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹੈ।ਉਨਾਂ ਨੇ ਅਮਨਦੀਪ ਕ੍ਰਿਕੇਟ ਅਕੈਡਮੀ ਵੱਲੋ ਅਮਨਦੀਪ ਅੰਡਰ-19 ਕ੍ਰਿਕੇਟ ਟੂਰਨਾਮੈਂਟ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ।
ਸਨਮਾਨ ਸਮਾਰੋਹ ਮੌਕੇ ਭਾਵੁਕ ਹੁੰਦੇ ਹੋਏ ਦਿਲੀ ਪਬਲਿਕ ਸਕੂਲ ਵਿੱਚ +2 ਦੀ ਪੜਾਈ ਕਰ ਰਹੇ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਹਰੇਕ ਕ੍ਰਿਕੇਟਰ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਦੇਸ਼ ਦੀ ਟੀਮ ਵਿੱਚ ਖੇਡੇ, ਪਰ ਅੰਮ੍ਰਿਤਸਰ ਵਰਗੇ ਸ਼ਹਿਰ, ਜਿਥੇ ਕ੍ਰਿਕੇਟ ਕੋਚਿੰਗ ਦੀਆਂ ਸਹੂਲਤਾਂ ਸਾਰੇ ਦੇਸ਼ ਦੇ ਮੁਕਾਬਲੇ ਬਹੁਤ ਘੱਟ ਹਨ, ਵਿੱਚ ਪੈਦਾ ਹੋ ਕੇ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਨਾ ਕੇਵਲ ਭਾਰਤ ਵਲੋਂ ਖੇਡਣ, ਬਲਕਿ ਕਪਤਾਨੀ ਕਰਨ ਦਾ ਵੀ ਮੌਕਾ ਮਿਲੇਗਾ।ਉਨਾਂ ਕਿਹਾ ਕਿ ਇਹ ਸਭ ਇਹ ਸਭ ਅਮਨਦੀਪ ਕ੍ਰਿਕੇਟ ਅਕੈਡਮੀ ਵਲੋਂ ਦਿੱਤੀ ਗਈ ਸ਼ਾਨਦਾਰ ਕੋਚਿੰਗ ਸਦਕਾ ਹੀ ਸੰਭਵ ਹੋ ਸਕਿਆ ਹੈ।ਅਭਿਸ਼ੇਕ ਦੇ ਕੋਚ ਹਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਤੋਂ ਸਿਖਲਾਈ ਲੈ ਕੇ ਅਭਿਸ਼ੇਕ ਨੇ ਨਾਂ ਸਿਰਫ ਆਪਣਾ ਬਲਕਿ ਆਪਣੇ ਸ਼ਹਿਰ ਤੇ ਕੋਚ ਦਾ ਨਾਮ ਵੀ ਰੌਸ਼ਨ ਕੀਤਾ ਹੈ।ਇਸ ਮੌਕੇ ਅਭਿਸ਼ੇਕ ਦੇ ਪਿਤਾ ਕ੍ਰਿਕਟਰ ਰਾਜ ਕੁਮਾਰ ਤੇ ਪਰਿਵਾਰਕ ਮੈਂਬਰ, ਮਨੀਸ਼ ਸ਼ਰਮਾ, ਲਵਲੀ ਅਰੋੜਾ ਅਤੇ ਕਮਲ ਚੌਧਰੀ ਵੀ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply