
ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 29 ਦਸੰਬਰ ਤੋਂ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਸ਼ਕੇਟਿੰਗ ਪ੍ਰਤੀਯੋਗਿਤਾ ਅਰੰਭ ਹੋ ਰਹੀ ਹੈ।ਇਸ ਚਾਰ ਦਿਨਾ ਪ੍ਰਤੀਯੋਗਿਤਾ ਵਿੱਚ ਦੇਸ਼ ਭਰ ਤੋਂ ਸੱਤ ਜੋਨਾਂ ਉਤਰੀ ਜੋਨ-1, ਉਤਰੀ ਜੋਨ-2, ਦੱਖਣੀ ਜੋਨ, ਪੂਰਬੀ ਜੋਨ, ਪੱਛਮੀ ਜੋਨ ਅਤੇ ਕੇਂਦਰੀ ਜੋਨ ਦੇ ਸੀ.ਬੀ.ਐਸ.ਈ ਸਕੂਲਾਂ ਤੋਂ 700 ਤੋਂ ਜਿਆਦਾ ਵਿਦਿਆਰਥੀ ਭਾਗ ਲੈਣਗੇ।ਸਕਲ ਪ੍ਰਿੰਸੀਪਲ ਅੰਜਨਾ ਗੁੁਪਤਾ ਨੇ ਦੱਸਿਆ ਕਿ 29 ਦਸੰਬਰ ਨੂੰ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਦੇ ਸਮਾਗਮ ਵਿੱਚ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਮੁਖੀ ਸੰਦੀਪ ਰਿਸ਼ੀ ਮੁੱਖ ਮਹਿਮਾਨ ਹੋਣਗੇ।ਸਕੂਲ ਕਮੇਟੀ ਦੇ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਪ੍ਰਬੰਧਕ ਡਾ. ਸ਼੍ਰੀਮਤੀ ਨੀਲਮ ਕਾਮਰਾ, ਅਤੇ ਡਾ. ਰਾਜੇਸ਼ ਕੁਮਾਰ ਵੀ ਮੌਜੂਦ ਰਹਿਣਗੇ।29, 30, 31 ਦਸੰਬਰ 2016 ਅਤੇ 1 ਜਨਵਰੀ 2017 ਨੂੰ ਸਕੇਟਿੰਗ ਦੇੇ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇੇ, ਜਦਕਿ ਆਂਖਰੀ ਦਿਨ 1 ਜਨਵਰੀ ਨੂੰ ਪ੍ਰਤੀਯੋਗਤਾ ਦੇ ਸਮਾਪਤੀ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media