
ਅੰਮ੍ਰਿਤਸਰ, 29 ਦਸੰਬਰ (ਦੀਪ ਦਵਿੰਦਰ ਸਿੰਘ)- ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਦੁਖਦਾਈ ਖਬਰ ਦਿੰਦਿਆਂ ਦੱਸਿਆ ਹੈ ਕਿ ਅਕਾਦਮੀ ਦੇ ਚੇਅਰਮੈਨ ਬਾਈ ਸੋਹਣ ਸਿੰਘ ਸਲੇਮਪੁਰਾ ਅੱਜ ਸਦੀਵੀਂ ਵਿਛੋੜਾ ਦੇ ਗਏ ਹਨ।ਉਨਾਂ ਕਿਹਾ ਕਿ 92 ਸਾਲਾ ਸਲੇਮਪੁਰਾ ਸੀ 1947 ਵਿੱਚ ਪਾਕਿਸਤਾਨ ਦੇ ਮੁਲਤਾਨ ਤੋਂ ਭਾਰਤੀ ਪੰਜਾਬ ਵਿੱਚ ਆਏ ਸਨ।ਉਹ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ।ਉਹ ਕਈ ਭਾਸ਼ਾਵਾਂ ਪੰਜਾਬੀ, ਹਿੰਦੀ, ਅਗ੍ਰੇਜ਼ੀ, ਪਰਸ਼ੀਅਨ, ਉਰਦੂ ਅਤੇ ਬੰਗਾਲੀ ਤੋਂ ਜਾਣੂ ਸਨ।ਉਨ੍ਹਾਂ ਨੇ ਕਈ ਸਮਾਜਿਕ ਭਲਾਈ ਦੇ ਕੰਮ ਕੀਤੇ ਜਿਨ੍ਹਾਂ ਵਿੱਚ ਸਤਲੁਜ ਪੁੱਲ ਦਾ ਨਿਰਮਾਣ ਵੀ ਸ਼ਾਮਿਲ ਹੈ।ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਲੀਮਪੁਰਾ, ਜਗਰਾਓ ਵਿਖੇ ਕੀਤਾ ਗਿਆ।ਹਜ਼ਾਰਾਂ ਲੋਕਾਂ ਨੇ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।ਜਿਨ੍ਹਾਂ ਵਿੱਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ, ਮੀਤ ਪ੍ਰਧਾਨ ਦਿਲਬਾਗ ਸਿੰਘ ਸਰਕਾਰੀਆ ਅਤੇ ਰੰਜੀਵ ਸ਼ਰਮਾ ਮੌਜੂਦ ਸਨ।ਕਈ ਸਮਾਜਿਕ ਅਤੇ ਸਾਹਿਤਕ ਜੰਥੇਬੰਦੀਆਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ, ਹਾਸ਼ਮ ਸ਼ਾਹ ਹੈਰੀਟੇਜ ਫਾਊਂਡੇਸ਼ਨ, ਹਿੰਦ-ਪਾਕਿ ਦੋਸਤੀ ਮੰਚ ਅਤੇ ਏਕਮ ਸਾਹਿਤ ਮੰਚ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media