Wednesday, August 19, 2026

ਪਤਨੀ ਤੇ ਬੱਚਿਆਂ ਨੂੰ ਛੱਡ ਕੇ ਜੀਜਾ ਸਾਲੀ ਨੂੰ ਲੈ ਕੇ ਰਫੂ ਚੱਕਰ

PPN090603

ਜੰਡਿਆਲਾ ਗੁਰੂ,9  ਜੂਨ ( ਹਰਿੰਦਰਪਾਲ ਸਿੰਘ)-  ਆਪਣੀ ਪਤਨੀ ਅਤੇ ਬੱਚੇ ਨੂੰ ਘਰ ਛੱਡ ਕੇ ਜੀਜੇ ਵਲੋਂ ਸਾਲੀ ਨੂੰ ਨਾਲ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਵੀਟੀ ‘ਕਾਲਪਨਿਕ ਨਾਮ’ ਪੁੱਤਰੀ ਸਤਪਾਲ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਐਸ.ਐਸ. ਪੀ ਦਿਹਾਤੀ ਅੰਮ੍ਰਿਤਸਰ ਅਤੇ ਆਈ ਜੀ ਬਾਰਡਰ ਰੇਜ ਈਸ਼ਵਰ ਚੰਦਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਸਤਪਾਲ ਸਿੰਘ ਨੇ ਉਸ ਨੂੰ ਛੋਟੇ ਹੁੰਦਿਆ ਤੋਂ ਹੀ ਗੋਦ ਵਿਚ ਲੈ ਕੇ ਪੜ੍ਹਾਇਆ ਲਿਖਾਇਆ ਅਤੇ ਫਿਰ ਅਪਨੀ ਹੈਸੀਅਤ ਅਨੁਸਾਰ  3 ਅਕਤੂਬਰ 2000 ਵਿਚ ਉਸ ਦਾ ਵਿਆਹ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਲੁਹਾਰਾ ਵਾਲਾ ‘ਲੋਹਗੜ੍ਹ’  ਨਾਲ ਕੀਤਾ।  ਜੋਤੀ ਨੇ ਦਰਖਾਸਤ ਵਿਚ ਦੱਸਿਆ ਕਿ ਵਿਆਹ ਦੇ ਸਮੇਂ ਮੇਰੇ ਪਤੀ ਅਤੇ ਸਹੁਰੇ ਨੇ ਮੋਟਰਸਾਈਕਲ ਅਤੇ ਸੋਨੇ ਦੀ ਮੰਗ ਕੀਤੀ ਜੋ ਮੇਰੇ ਬਾਪ ਨੇ ਮਿਹਨਤ ਮਜ਼ਦੂਰੀ ਕਰਕੇ ਜੋੜੀ ਥੋੜੀ ਬਹੁਤੀ ਰਕਮ ਨਾਲ ਮੋਟਰਸਾਈਕਲ ਅਤੇ ਚਾਰ ਤੋਲੇ ਸੋਨਾ ਮੇਰੇ ਸਹੁਰੇ ਨੂੰ ਦਿੱਤਾ।  26.4.2013 ਨੂੰ ਉਸ ਦਾ ਪਤੀ ਸਤਨਾਮ ਸਿੰਘ ਉਸ ਦੀ ਛੋਟੀ ਭੈਣ ਹਰਜੀਤ ਕੋਰ ਨੂੰ ਪਿੰਡ ਏਕਲਗੱਡੇ ਤੋਂ ਵਰਗਲਾ ਕੇ ਅਪਨੇ ਨਾਲ ਲੈ ਗਿਆ ਅਤੇ ਅੱਜ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਅਜੇ ਦੋਹਾਂ ਦਾ ਕੋਈ ਥਹੁ ਪਤਾ ਨਹੀਂ ਹੈ।  ਇਸ ਸਬੰਧੀ ਥਾਣਾ ਵੈਰੋਵਾਲ ਜਿਲ੍ਹਾ ਤਰਨਤਾਰਨ ਪੁਲਿਸ ਨੂੰ ਦਰਖਾਸਤ ਨੰਬਰ 284 ਦਿੱਤੀ ਹੋਈ ਹੈ।  ਸਵੀਟੀ ਅਤੇ ਉਸਦੇ ਪਿਤਾ ਸਤਪਾਲ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਸਤਨਾਮ ਸਿੰਘ ਨੇ ਹਰਜੀਤ ਕੋਰ ਨੂੰ ਜਾਨੋ ਮਾਰ ਦਿੱਤਾ ਹੈ ਜਾਂ ਫਿਰ ਕਿਧਰੇ ਵੇਚ ਦਿੱਤਾ ਹੋਵੇਗਾ।  ਕਿਉਂਕਿ ਦੋਵੇ ਪਿਉ ਪੁੱਤਰ ਲਾਲਚੀ  ਕਿਸਮ ਦੇ ਵਿਅਕਤੀ ਹਨ।  ਪੀੜਤ ਲੜਕੀ ਸਵੀਟੀ ਅਤੇ ਉਸ ਦੇ ਪਿਤਾ ਸਤਪਾਲ ਸਿੰਘ ਨੇ ਪੁਲਿਸ ਦੇ ਉੱਚ ਅਫ਼ਸਰਾਂ ਕੋਲੋ ਮੰਗ ਕੀਤੀ ਹੈ ਕਿ ਉਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਫਰਾਰ ਜੀਜਾ ਸਾਲੀ ਨੂੰ ਗ੍ਰਿਫਤਾਰ ਕੀਤਾ ਜਾਵੇ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply