
ਪੱਟੀ, 31 ਦਸੰਬਰ (ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦਾ ਕਾਫਲਾ ਦਿੰਨ ਬਰ ਦਿੰਨ ਵੱਡਾ ਹੁੰਦਾ ਜਾ ਰਿਹਾ ਹੈ। ਜਿਸ ਦੀ ਲੜੀ ਨੂੰ ਅੱਗੇ ਤੋਰਦਿਆ ਅੱਜ ਸਰਕਲ ਇੰਚਾਰਜ ਰਜਿੰਦਰ ਸਿੰਘ, ਹਰਮਨ ਸਿੰਘ ਦੀ ਪ੍ਰੈਰਨਾ ਸਦਕਾ ਪਿੰਡ ਉਸਮਾ ਦੇ 10 ਪਰਿਵਰ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ।ਪਾਰਟੀ ਵਿੱਚ ਸ਼ਾਮਲ ਹੋਇ ਪਰਿਵਾਰਾ ਦਾ ਸਵਾਗਤ ਕਰਦਿਆਂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਲੋਕ ਹੁਣ ਜਾਣ ਚੁੱਕੇ ਹਨ ਕਿ ਅਕਾਲੀ ਕਾਂਗਰਸ ਨੇ ਪਿਛਲੇ 65 ਸਾਲਾ ਤੋ ਰਲ ਕੇ ਪੰਜਾਬ ਨੂੰ ਲੁੱਟਿਆ ਹੈ ਉਹਨਾ ਕਿਹਾ ਕਿ ਆਮ ਆਂਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੱਟੀ ਹਲਕੇ ਵਿੱਚ ਕਾਰੋਬਾਰ ਦੇ ਮੋਕੇ ਪੈਦਾ ਕੀਤੇ ਜਾਣਗੇ ਤਾ ਜੋ ਬੇਰੋਜਗਾਰ ਨੌਜਵਾਨਾ ਨੂੰ ਰੋਜਗਾਰ ਪ੍ਰਾਪਤ ਹੋਣ।ਉਹਨਾ ਨੇ ਕਿਹਾ ਕਿ ਪੱਟੀ ਦੇ ਵਿੱਚ ਅਕਾਲੀ ਦਲ ਪਿਛਲੇ 20 ਸਾਲਾ ਤੋ ਰਾਜ ਕਰ ਰਿਹਾ ਹੈ ਪਰ ਰੋਜਗਾਰ ਦੇ ਮੋਕੇ ਪੈਦਾ ਨਹੀ ਕੀਤੇ ਗਏ ਸਗੋ ਜੋ ਕਾਰੋਬਾਰ ਚੱਲਦੇ ਸੀ, ਉਹ ਵੀ ਨਸ਼ਟ ਹੋ ਗਏ।ਇਸ ਮੋਕੇ ਤੇ ਕਾਰਜ ਸਿੰਘ, ਸਰਮਨ ਸਿੰਘ, ਦਲਬੀਰ ਸਿੰਘ, ਬਾਬਾ ਸਰਦੂਲ ਸਿੰਘ, ਮੰਗਲ ਸਿੰਘ, ਬਲਜਿੰਦਰ ਸਿੰਘ, ਪਰਗਟ ਸਿੰਘ, ਕੁਲਦੀਪ ਸਿੰਘ, ਆਦਿ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media