
ਖਾਲੜਾ/ ਭਿੱਖੀਵਿੰਡ, 1 ਜਨਵਰੀ (ਭਾਟੀਆ, ਬਖਤਾਵਰ, ਕੰਬੋਕੇ)- ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਵੱਲੋਂ ਰੋਡ ਸ਼ੋਅ ਕੱਢਿਆ ਗਿਆ, ਜੋ ਪਿੰਡ ਮਹਿਮੂਦਪੁਰਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸਮਾਪਤ ਹੋਇਆ।ਭਿੱਖੀਵਿੰਡ ਵਿਖੇ ਰੋਡ ਸ਼ੋਅ ਦੇ ਪਹੁੰਚਣ ‘ਤੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ, ਇੰਦਰਬੀਰ ਸਿੰਘ ਪਹੂਵਿੰਡ, ਰਾਜਵੰਤ ਸਿੰਘ ਪਹੂਵਿੰਡ, ਸ਼ਹਿਰੀ ਪ੍ਰਧਾਨ ਨਰਿੰਦਰ ਕੁਮਾਰ ਬਿੱਲਾ, ਸੁਰਿੰਦਰ ਸ਼ਿੰਦਾ ਬੁੱਘ ਸਤਰਾਜ ਸਿੰਘ ਮਰਗਿੰਦਪੁਰਾ, ਸੁਖਪਾਲ ਸਿੰਘ ਗਾਬੜੀਆ, ਹਰਪ੍ਰੀਤ ਸਿੰਘ ਸਿੰਘਪੁਰਾ, ਰਜਿੰਦਰ ਸ਼ਰਮਾ, ਸੁਰਜੀਤ ਘੁੱਲਾ, ਕੁਲਦੀਪ ਬੇਦੀ,ਪ੍ਰਿਤਪਾਲ ਸਿੰਘ ਪੰਛੀ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧਵਾਂ, ਡਿਪਟੀ ਖਾਲੜਾ, ਵਿੱਕੀ ਅਰੋੜਾ ਖਾਲੜਾ,ਸੰਦੀਪ ਸਿੰਘ ਕੰਬੋਕੇ, ਡਾ; ਮਾਹਲਾ ਬਾਸਰਕੇ ਆਦਿ ਵੱਲੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਰੋਡ ਸ਼ੋਅ ਵਿਚ ਸ਼ਾਮਲ ਲੋਕਾਂ ਦਾ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਅਨੂਪ ਸਿੰਘ ਭੁੱਲਰ ਨੇ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media