Friday, August 28, 2026

ਡੀ. ਏ. ਵੀ. ਇੰਟਰਨੈਸ਼ਨਲ ਨੇ ਕੀਤਾ ਪਾਵਨ ਹਵਨ ਯੱਗ ਨਾਲ ਨਵੇਂ ਸਾਲ ਦਾ ਸਵਾਗਤ

ppn0101201707
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ ਸੱਗੂ) – ਡੀ. ਏ. ਵੀ. ਇੰਟਰਨੈਸ਼ਨਲ ਸ਼ਕੂਲ ਵਿੱਚ ਨਵਾਂ ਸਾਲ 2017 ਦੇ ਸਵਾਗਤ ਲਈ ਪਵਿਤਰ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਇਸ ਪਾਵਨ ਅਵਸਰ `ਤੇ ਪ੍ਰਿੰਸੀਪਲ ਅੰਜਨਾ ਗੁਪਤਾ ਅਤੇ ਟੀਚਿੰਗ ਤੇ ਨਾਨ ਟੀਚਿੰਗ  ਸਟਾਫ ਨੇ ਹਵਨ ਦੀ ਪਾਵਨ ਅਗਨੀ ਵਿੱਚ ਆਹੂਤੀਆਂ ਅਰਪਿਤ ਕਰਦੇ ਹੋਏੇ ਮਾਨਵਤਾ ਕੇ ਕਲਿਆਣ ਹਿੱਤ ਸੁਖਮਈ ਨਵੇਂ ਸਾਲ ਦੀ ਕਾਮਨਾ ਕੀਤੀ ।ਵੈਦਿਕ ਮੰਤਰਾਂ ਦੇ ਉਚਾਰਣ ਅਤੇ ਭਜਨਾਂ ਦੇ ੳਪਰੰਤ ਪ੍ਰਿੰਸੀਪਲ ਅੰਜਨਾ ਗੁਪਤਾ ਨੇ ਸਭ ਨੂੰ ਨਵੇਂ ਸਾਲ ਦੀਆਂ  ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵਾਂ ਸਾਲ ਨਵੀਆਂ ਸੰਭਾਵਨਾਵਾਂ ਲੈ ਕੇ ਆਉਂਦਾ ਹੈ।ਇਸ ਲਈ ਸਭ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਕਮੀਆਂ ਜਾਂ ਕਮਜੋਰੀਆਂ ਨੂੰ ਬੀਤੇ ਸਾਲ ਦੇ ਨਾਲ ਭੁਲਾ ਕੇ ਖੁਲੀਆਂ ਬਾਹਾਂ ਨਾਲ ਨਵੇਂ ਸਾਲ ਦਾ ਸਵਾਗਤ ਕਰਨ।ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੂਰੀ ਇਮਾਨਦਾਰੀ, ਲਗਨ, ਹੌਸਲੇ ਅਤੇ ਨਿਸਚੇ ਨਾਲ ਕਾਰਜ ਕਰਦਿਆਂ ਮਿਥੇ ਨਿਸ਼ਾਨੇ ਦੀ ਪੂਰਤੀ ਲਈ ਅੱਗੇ ਵਧਣ।ਉਨਾਂ ਅਧਿਆਪਕ ਵਰਗ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਣ ਲੈਣ ਕਿ ਵਿਦਿਆਰਥੀਆਂ ਦਾ ਸਮੇਂ-ਸਮੇਂ `ਤੇ ਮਾਰਗ ਦਰਸ਼ਨ  ਕਰਨਗੇ ਅਤੇ ਉਨਾਂ ਦੀ ਤਰੱਕੀ ਲਈ ਸਮਰਪਿਤ ਰਹਿਣਗੇ।ਸਕੂਲ ਕੇ ਚੇਅਰਮੈਨ ਡਾ. ਵੀ. ਪੀ ਲਖਨਪਾਲ, ਖੇਤਰੀ ਪ੍ਰਬੰਧਿਕਾ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਡੀ.ਏ.ਵੀ. ਇੰਂਟਰਨੈਸ਼ਨਲ ਪਰਿਵਾਰ ਨੂੰ ਨਵੇਂ ਸਾਲ  ਕੀ ਵਧਾਈਆਂ ਦਿੱਤੀਆਂ ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply