
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਸ਼੍ਰੀ ਸਨਾਤਮ ਧਰਮ ਗੀਤਾ ਭਵਨ ਮੰਦਰ ਫਾਜ਼ਿਲਕਾ ਵੱਲੋਂ ਅੱਜ ਨਵੇਂ ਸਾਲ ਦੇ ਮੌਕੇ ਤੇ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਵੰਡਿਆ ਗਿਆ। ਪ੍ਰੋਗਰਾਮ ਦੌਰਾਨ ਸਮਾਜਸੇਵੀ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਬੁਲਾਰੇ ਪ੍ਰਸ਼ੋਤਮ ਸੇਠੀ ਨੇ ਦੱਸਿਆ ਕਿ ਅੱਜ 150 ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨੇਵਰ ਰਾਸ਼ਨ ਜਿਸ ਵਿਚ ਆਟਾ, ਘਿਓ, ਦਾਲਾਂ, ਚਾਹ, ਮਿਰਚ, ਮਸਾਲੇ, ਨਮਕ, ਤੇਲ, ਸਾਬਣ ਵੰਡਿਆ ਗਿਆ। ਰਾਸ਼ਨ ਵੰਡਣ ਦੇ ਕੰਮ ਵਿਚ ਮੰਦਰ ਕਮੇਟੀ ਵੱਲੋਂ ਸਤੀਸ਼ ਧੂੜੀਆ, ਓਮ ਪ੍ਰਕਾਸ਼ ਵਾਟਸ, ਸੰਜੀਵ ਅਨੇਜਾ, ਹਰੀਸ਼ ਮੁੰਜ਼ਾਲ, ਪੁਰਸ਼ੋਤਮ ਸੇਠੀ, ਨਰਿੰਦਰ ਸਚਦੇਵਾ, ਕ੍ਰਿਸ਼ਨ ਗੁੰਬਰ, ਡਾ. ਧਰਮਪਾਲ ਵਰਮਾ, ਰਜਿੰਦਰ ਪ੍ਰਸ਼ਾਦ ਗੁਪਤਾ, ਸੁਵਰਸ਼ਾ ਕਾਮਰਾ, ਅਨੂੰ ਨਾਰੰਗ, ਡਾ. ਆਸ਼ਾ ਗੁੰਬਰ, ਗੁੜਗਾਵਾਂ ਤੋਂ ਮਨੋਜ਼ ਗੁਪਤਾ, ਅੰਕਿਤਾ ਗੁਪਤਾ ਅਤੇ ਡਾ. ਅਮਰ ਲਾਲ ਬਾਘਲਾ ਅਤੇ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media