
ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਸਥਾਨਕ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਸ਼੍ਰੀ ਬਾਲਾ ਜੀ ਧਾਮ ਦੇ ਨੇੜੇ ਅੱਜ ਸਵੇਰੇ ਓਵਰਟੇਕ ਕਰਨ ਦੇ ਚੱਕਰ ਵਿਚ ਇੱਕ ਕਾਰ ਰੇਲਿੰਗ ਨਾਲ ਟਕਰਾਕੇ ਰੇਲਿੰਗ ਦੇ ਦੂਸਰੇ ਪਾਸੇ ਜਾਕੇ ਪਲਟ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਲਗਭਗ 8.30 ਵਜੇ ਸਥਾਨਕ ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਸ਼੍ਰੀ ਬਾਲਾ ਜੀ ਧਾਮ ਦੇ ਨੇੜੇ ਫਾਜ਼ਿਲਕਾ ਦੀ ਅਨਾਜ਼ ਮੰਡੀ ਵੱਲੋਂ ਅਬੋਹਰ ਵੱਲ ਜਾ ਰਹੀ ਇੱਕ ਕਾਰ ਨੰਬਰ ਡੀ.ਐਲ-1ਸੀਪੀ-0237 ਜਿਸ ਵਿਚ ਇੱਕ ਵਿਅਕਤੀ ਸਵਾਰ ਸੀ ਕਿਸੇ ਵ੍ਹੀਕਲ ਨੂੰ ਓਵਰਟੇਕ ਕਰਨ ਦੇ ਚੱਕਰ ਵਿਚ ਰੇਲਿੰਗ ਨਾਲ ਟਕਰਾਉਂਦੀ ਹੋਈ ਕਾਰ ਰੇਲਿੰਗ ਦੇ ਦੂਸਰੇ ਪਾਸੇ ਜਾਕੇ ਪਲਟ ਗਈ।ਜਿਸ ਕਾਰਨ ਕਾਰ ਚਾਲਕ ਵਾਲ ਵਾਲ ਬੱਚ ਗਿਆ ਜਦਕਿ ਕਾਰ ਨੁਕਸਾਨੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media