
ਚੌਕ ਮਹਿਤਾ, 2 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਨੈਸ਼ਨਲ ਅਥਲੈਟਿਕ ਮੀਟ ਵਿੱਚ ਭਾਗ ਲਿਆ ਜੋ ਕਿ ਵਦੋਦਰਾ, ਗੁਜਰਾਤ ਵਿਖੇ 27 ਤੋਂ 30 ਦਸੰਬਰ 2016 ਤੱਕ ਚੱਲੀ। ਜਿਸ ਵਿੱਚ 826 ਸਕੂਲਾਂ ਦੇ 2600 ਅਥਲੀਟਾਂ , 20 ਕਲਸਟਰਜ਼ ਅਤੇ 8 ਗਲਫ ਦੇਸ਼ਾਂ ਜਿਵੇ: ਬਹਿਰੀਨ, ਕਵੈਤ, ਉਮੇਨ, ਕਤਰ, ਸਾਊਦੀਅਰਬ, ਦੁਬਈ ਆਦਿ ਨੇ ਹਿਸਾ ਲਿਆ।ਜਿਸ ਵਿਚ ਖਾਲਸਾ ਅਕੈਡਮੀ ਦੇ 8 ਅਥਲੀਟਾਂ ਨੇ ਹਿੱਸਾ ਲਿਆ ਨੇ 6 ਗੋਲਡ ਅਤੇ 1 ਬਰੋਨਜ਼ ਮੈਡਲ ਜਿੱਤ ਕੇ 2 ਨੈਸ਼ਨਲ ਰਿਕਾਰਡ ਵੀ ਬਣਾਏ। ਟਰੀਪਲ ਜੰਪ ਵਿੱਚ ਪਿਛਲਾ ਰਿਕਾਰਡ 15.09 ਮੀਟਰ ਸੀ ਜੋੇ ਕੇ ਖਾਲਸਾ ਅਕੈਡਮੀ ਦੇ ਗੁਰਜੋਬਨ ਸਿੰਘ ਨੇ 15.19 ਮੀ: ਨਾਲ ਨਵਾਂ ਰਿਕਾਰਡ ਬਣਾ ਕੇ ਤੌੜਿਆ।
4ਣ400ਮਟਸ ਰਿਲੇਅ ਵਿੱਚ ਪਿਛਲਾ ਰਿਕਾਰਡ 3:32:50 ਸੈਕਿੰਡ ਸੀ ਤੇ ਖਾਲਸਾ ਅਕੈਡਮੀ ਦੇ ਅਥਲੀਟਾ ਨੇ 3:32:57 ਸੈਕਿੰਡ ਵਿੱਚ ਦੌੜ ਲਗਾ ਕੇ ਨਵਾਂ ਰਿਕਾਰਡ ਕਾਇਮ ਕੀਤਾ।ਇਹਨਾ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਨੂੰ ਦੇਖਦੇ ਹੇਏ ਖਾਲਸਾ ਅਕੈਡਮੀ ਦੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਨੇ ਜੇਤੂ ਵਿਦਿਆਰਥੀਆਂ ਲਈ ਭਾਰੀ ਕਨਸੈਸ਼ਨਾਂ ਦਾ ਐਲਾਨ ਕੀਤਾ ਜਿਸ ਵਿੱਚ ਨੈਸ਼ਨਲ ਗੋਲਡ ਮੈਡਲ ਲਈ 100%, ਸਿਲਵਰ ਲਈ 90%, ਬਰੌਨਜ਼ ਲਈ 80% ਫੀਸਾਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਅਤੇ ਇਸੇ ਤਰ੍ਹਾਂ ਦੀਆਂ ਕਨਸੈਸ਼ਨਾਂ ਕਲਸਟਰ ਅਤੇ ਸਟੇਟ ਮੀਟ ਦੇ ਮੈਡਲ ਹੋਲਡਰਾਂ ਲਈ ਐਲਾਨੀਆਂ। ਇਸ ਸ਼ਾਨਦਾਰ ਜਿੱਤ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਸ: ਬਾਜ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਗੁਰਦੀਪ ਸਿੰਘ (ਡੀ.ਪੀ), ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਕਾਬਲ ਸਿੰਘ ਪੁਰਬਾ ਅਤੇੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media