Tuesday, March 31, 2026

ਸ਼ੇਲਿੰਦਰਜੀਤ ਸਿੰਘ ਰਾਜਨ ਦਾ ਪੰਜਵਾਂ ਕਾਵਿ ਸੰਗ੍ਰਿਹ “ਕਲਮਾਂ ਦੀ ਲੋਅ” ਲੋਕ ਅਰਪਿਤ

ppn0201201726
ਮਹਿਤਾ ਚੌਂਕ, 2 ਜਨਵਰੀ (ਜੋੋਗਿੰਦਰ ਸਿੰਘ ਮਾਣਾ)- ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਜੁਟੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਵੱਲੋਂ 31ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਦਿਆਂ, ਨਵੇਂ ਵਰ੍ਹੇ 2017 ਨੂੰ ਖੁਸ਼ਆਮਦੀਦ ਕਹਿੰਦਿਆਂ, ਇਕ ਕਵੀ ਦਰਬਾਰ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 40 ਦੇ ਕਰੀਬ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਿਹ “ਕਲਮਾਂ ਦੀ ਲੋਅ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸ਼ਾਇਰ ਨਿਰਮਲ ਅਰਪਨ, ਡਾ: ਗਿਆਨ ਸਿੰਘ ਘਈ, ਦਿਲਬਾਗ ਸਿੰਘ ਖਹਿਰਾ ਸਕੱਤਰ ਸਾਹਿਤ ਸੁਰ ਸੰਗਮ ਇਟਲੀ, ਧਰਮਿੰਦਰ ਸਿੰਘ ਔਲਖ, ਵਿਸ਼ਾਲ (ਸੰਪਾਦਕ ਅੱਖਰ), ਅਵਤਾਰ ਸਿੰਘ ਭੰਡਾਲ (ਸਿਰਜਣਾ ਕੇਂਦਰ ਕਪੂਰਥਲਾ), ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਨੇ ਕੀਤੀ।ਨਾਮਵਾਰ ਗਾਇਕ ਮੱਖਣ ਸਿੰਘ ਭੈਣੀਵਾਲ, ਜੋਬਨ ਰਿਆੜ, ਅਰਜਿੰਦਰ ਬੁਤਾਲਵੀ ਅਤੇ ਸਕੰਦਰ ਸਿੰਘ ਨੇ ਗਾਇਕੀ ਦੇ ਜੌਹਰ ਦਿਖਾਏ।ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਾਲ 2016 ਦੌਰਾਨ ਸਭਾ ਦੀਆਂ ਸਾਹਿਤਕ ਸਰਗਰਮੀਆਂ ਤੇ ਇਕ ਪੰਛੀ ਝਾਤ ਪਾਈ ।
ਇਸ ਦੌਰਾਨ ਹੋਏ ਕਵੀ ਦਰਬਾਰ ਵਿੱਚ ਬਖਤੌਰ ਧਾਲੀਵਾਲ, ਲਾਲੀ ਕਰਤਾਪੁਰੀ, ਦਰਸ਼ਨ ਸਿੰਘ ਨੰਦੜਾ, ਬਲਦੇਵ ਕ੍ਰਿਸ਼ਨ ਸ਼ਰਮਾ, ਮਨਦੀਪ ਰਾਜਨ, ਜੋਗਿੰਦਰ ਸਿੰਘ ਮਾਣਾ ਮਹਿਤਾ ਚੌਂਕ, ਮਨਜਿੰਦਰ ਕਾਲਾ, ਕੁਲਦੀਪ ਸਿੰਘ ਦਰਾਜਕੇ, ਹਰਜਸ ਦਿਲਬਰ, ਚਰਨਜੀਤ ਸਿੰਘ ਝਬਾਲ, ਵਿੰਨੀ ਕਪੂਰ, ਤਰਸੇਮ ਸਿੰਘ ਕਾਲੇਕੇ, ਮਨਜੀਤ ਸਿੰਘ ਵੱਸੀ, ਰਿੱਕੀ ਬਾਬਾ ਬਕਾਲਾ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਧੰਜਲ, ਦਿਲਪ੍ਰੀਤ ਸਿੰਘ ਸੰਧੂ, ਬਿਕਰਮਜੀਤ ਸਿੰਘ, ਸੁਖਵੰਤ ਕੌਰ ਵੱਸੀ, ਅਜੀਤ ਸਿੰਘ ਸਠਿਆਲਵੀ, ਗੁਰਦਿਆਲ ਪੱਲ੍ਹਾ, ਅਜ਼ਾਦ ਸਿੰਘ ਮਹਿਤਾ, ਸੂਜਲ ਕੁਮਾਰ, ਭੀਮ ਸੈਨ, ਸਨਪ੍ਰੀਤ ਅਠੌਲ਼ਾ, ਅੰਮ੍ਰਿਤਪਾਲ, ਜਸਬੀਰ ਸਿੰਘ, ਅਰਸ਼ਦੀਪ ਮਾਨ, ਚੰਨਪ੍ਰੀਤ ਸਿੰਘ, ਜਗਜੀਤ ਸਿੰਘ ਦਲਜੀਤ ਸਿੰਘ ਮਹਿਤਾ, ਅਮਰਜੀਤ ਕੌਰ ਘੇਈ, ਬਲਦੇਵ ਸਿੰਘ ਸਠਿਆਲਾ, ਬਲਵਿੰਦਰ ਸਿੰਘ ਅਠੌਲਾ, ਜਤਿੰਦਰ ਸਿੰਘ ਖੱਬੇ, ਗੁਰਵਿੰਦਰ ਸਿੰਘ ਆਦਿ ਨੇ ਕਾਵਿ ਰਚਾਨਵਾਂ ਰਾਹੀਂ ਚੰਗਾ ਰੰਗ ਬੰਨਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply