Monday, March 30, 2026

ਸੁਖਜੀਤ ਘਈ ਨੂੰ ਸ਼ਰਧਾਂਜਲੀ ਸਵਰੂਪ ਸੰਗੀਤਮਈ ਪ੍ਰੋਗਰਾਮ ਯਾਦ-ਏ-ਸੁਖਜੀਤ ਦਾ ਅਯੋਜਨ ਕੀਤਾ

ppn0201201728 ppn0201201729ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ)- ਬੀਤੇ ਮਹੀਨੇ 9 ਦਸੰਬਰ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਚਾਂਦਮਾਰੀ ਦੇ ਨੇੜੇ ਹੋਏ ਸੜ੍ਹਕ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕ ਅਤੇ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਸੰਸਥਾਪਕ ਸਵ. ਸੁਖਜੀਤ ਸਿੰਘ ਘਈ ਨੂੰ ਸ਼ਰਧਾਂਜਲੀ ਸਵਰੂਪ ਸੰਗੀਤਮਈ ਪ੍ਰੋਗਰਾਮ ਯਾਦ-ਏ-ਸੁਖਜੀਤ ਸੁਰ ਆਂਗਨ ਸੰਸਥਾ ਫਾਜ਼ਿਲਕਾ ਦੇ ਵੇਹੜੇ ਵਿਚ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਮਹਿਮਾ ਸ਼ਰਮਾ, ਡਾ. ਰਾਜੇਸ਼ ਮੋਹਨ, ਸੁਖਜੀਤ ਸਿੰਘ ਘਈ ਦੇ ਪਿਤਾ ਸਰੂਪ ਸਿੰਘ ਘਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੀਪ ਜਗਾਕੇ ਕੀਤੀ। ਪ੍ਰੋਗਰਾਮ ਦੌਰਾਨ ਹੇ ਪ੍ਰਭੂ ਦਾਤਾ ਸਮੂਹਿਕ ਗਾਨ ਦੇ ਨਾਲ ਕੀਤੀ ਗਈ। ਇਸ ਤੋਂ ਬਾਅਦ ਸੁਰ ਆਂਗਨ ਦੇ ਵਿਦਿਆਰਥੀਆਂ ਗੋਪਾਲ, ਪ੍ਰਭਸੀਰਤ, ਰੂਬਲ, ਸ਼ਾਮ ਸੁੰਦਰ ਸੋਲੰਕੀ, ਐਸ਼ਵਰਿਆ, ਤ੍ਰਿਪਤ ਕੌਰ ਅਤੇ ਸੋਨੀਆ ਸਲੂਜਾ ਵੱਲੋਂ ਮਹਫਿਲ ਮੇ ਮੋਜੂਦ ਹੈ, ਮੈਂ ਸ਼ਿਰਾ ਯਾਰ ਮਨਾਇਆ, ਪੀੜ ਤੇਰੇ ਜਾਣ ਦੀ, ਤੂੰ ਇਸ ਤਰ੍ਹਾ ਸੇ ਮੇਰੀ ਜਿੰਦਗੀ ਮੇਂ ਸ਼ਾਮਲ ਹੈ, ਰਬ ਕਿਹੜੇ ਰੰਗਾਂ ਵਿਚ ਰਾਜੀ, ਜਿੰਦਗੀ ਕਿਆ ਹੈ ਜਾਨਣੇ ਕੇ ਲੀਏ ਪੇਸ਼ ਕਰਕੇ ਆਪਣੇ ਵਿਛੜੇ ਗੁਰੂ ਨੂੰ ਯਾਦ ਕੀਤਾ। ਗੁਰਮੀਤ ਸਿੰਘ ਵੱਲੋਂ ਰਾਗ ਕਲਿਆਣ ਤੇ ਬਾਂਸੂਰੀ ਵਾਦਨ ਪੇਸ਼ ਕੀਤਾ ਗਿਆ।
ਇਸ ਤੋਂ ਬਾਅਦ ਮਾਸਟਰ ਕ੍ਰਿਸ਼ਨ ਸ਼ਾਂਤ ਅਤੇ ਮਾਸਟਰ ਵਿਜੈ ਪ੍ਰਵੀਣ ਨੇ ਆਪਣੀ ਪ੍ਰਸਤੁਤੀ ਨਾਲ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੱਤੀ। ਸੁਰ ਆਂਗਨ ਫਰੀਦਕੋਟ ਦੀ ਗਗਨਦੀਪ ਕੌਰ ਨੇ ਡਾ. ਰਾਜੇਸ਼ ਮੋਹਨ ਵੱਲੋਂ ਲਿਖੀ ਗਜ਼ਲ ਸ਼ਾਮ ਏ ਤਨਹਾਈ ਪੇਸ਼ ਕੀਤੀ। ਵਰਿੰਦਰ ਕੁੱਕੜ ਨੇ ਸੁਖਜੀਤ ਨੂੰ ਸਮਰਪਤ ਕਵਿਤਾ ਪੇਸ਼ ਕੀਤੀ। ਪ੍ਰੋਗਰਾਮ ਦੌਰਾਨ ਸੁਖਜੀਤ ਘਈ ਦੇ ਪਿਤਾ ਸਰੂਪ ਸਿੰਘ ਘਈ ਨੇ ਸੁਖਜੀਤ ਸਿੰਘ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਪ੍ਰੋਗਰਾਮ ਵਿਚ ਹਾਜ਼ਰ ਸਾਰਿਆਂ ਸ਼੍ਰੋਤਾਵਾਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰ੍ਹਾਂ ਹਾਜ਼ਰ ਹੋਕੇ ਸੁਰ ਆਗਨ ਨੂੰ ਮਹਿਕਾਉਂਦੇ ਰਹਿਣ। ਇਹੀ ਸੁਖਜੀਤ ਨੂੰ ਸਭ ਦੀ ਸੱਚੀ ਸ਼ਰਧਾਂਜਲੀ ਹੋਵੇਗੀ। ਪ੍ਰੋਗਰਾਮ ਵਿਚ ਮੰਚ ਸੰਚਾਲਨ ਮੈਡਮ ਸੁਨੀਤਾ ਨੇ ਕੀਤਾ। ਤਬਲੇ ਤੇ ਹਰਜੀਤ ਨੇ, ਹਰਮੋਨੀਅਮ ਤੇ ਸਾਗਰ ਮਲਿਕ ਨੇ ਅਤੇ ਕੀਬੋਰਡ ਤੇ ਮਨਜਿੰਦਰ ਤਨੇਜਾ ਨੇ ਸਾਥ ਦਿੱਤਾ। ਪ੍ਰੋਗਰਾਮ ਵਿਚ ਅਮਿਤ ਸੇਤੀਆ, ਸੰਦੀਪ ਆਰੀਆ, ਅਨੂੰ ਨਾਗਪਾਲ, ਆਸ਼ੀਸ਼ ਸ਼ਰਮਾ, ਅਸ਼ਵਨੀ ਵਧਵਾ, ਪਵਨ ਕੁਮਾਰ, ਹਰਜਿੰਦਰ ਸਿੰਘ, ਸੰਦੀਪ ਅਨੇਜਾ, ਸਵਰਣਲਤਾ ਗਰੋਵਰ, ਸੰਦੀਪ ਸਿੰਘ ਅਤੇ ਸਰੂਪ ਸਿੰਘ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply