ਫਾਜ਼ਿਲਕਾ, 2 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਇੱਥੋਂ ਲਗਭਗ 15 ਕਿਲੋਮੀਟਰ ਦੂਰ ਸਥਿਤ ਮੰਡੀ ਲਾਧੂਕਾ ਦੇ ਨੇੜੇ ਸਥਿਤ ਪੈਟ੍ਰੋਲ ਪੰਪ ‘ਹਮਾਰਾ ਪੰਪ ਲਾਧੂਕਾ’ ਦੇ ਸਾਹਮਣੇ ਇੱਕ ਬੱਸ, ਟਰੱਕ ਅਤੇ ਕਾਰ ਦੇ ਵਿਚਕਾਰ ਟੱਕਰ ਹੋਣ ਤੋਂ ਬਾਅਦ ਸੜ੍ਹਕ ਤੇ ਖੜ੍ਹੇ ਵ੍ਹੀਕਲਾਂ ਦੇ ਪਿਛੇ ਆਕੇ ਰੁੱਕੇ ਟਰੱਕ ਦੇ ਨਾਲ ਟੱਕਰਾਉਣ ਕਾਰਨ ਦੂਸਰੇ ਟਰੱਕ ਦਾ ਡਰਾਇਵਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਅੱਜ ਸਵੇਰੇ ਲਗਭਗ 9.00 ਵਜੇ ਮੰਡੀ ਲਾਧੂਕਾ ਦੇ ਨੇੜੇ ਸਥਿਤ ‘ਹਮਾਰਾ ਪੰਪ ਲਾਧੂਕਾ’ ਦੇ ਸਾਹਮਦੇ ਇੱਕ ਟਰੱਕ, ਬੱਸ ਅਤੇ ਕਾਰ ਦੇ ਵਿਚਕਾਰ ਟੱਕਰ ਹੋਣ ਕਾਰਨ ਉਕਤ ਨੁਕਸਾਨੇ ਵ੍ਹੀਕਲ ਸੜ੍ਹਕ ਦੇ ਵਿਚਕਾਰ ਖੜ੍ਹੇ ਹੋ ਗਏ ਜਿਸ ਕਾਰਨ ਉਕਤ ਵ੍ਹੀਕਲਾਂ ਦੇ ਪਿਛੇ ਇੱਕ ਟਰੱਕ ਵੀ ਆਕੇ ਖੜ੍ਹਾ ਹੋ ਗਿਆ। ਇਸੇ ਦੌਰਾਨ ਫਿਰੋਜ਼ਪੁਰ ਵੱਲੋਂ ਆ ਰਿਹਾ ਟਰੱਕ ਨੰਬਰ ਜੈਡਜੀ 09ਜੈਡ-5586 ਜੋ ਆਲੂਆਂ ਨਾਲ ਭਰਿਆ ਹੋਇਆ ਸੀ ਅਤੇ ਜਿਸਨੇ ਜਲੰਧਰ ਤੋਂ ਗੁਜ਼ਰਾਤ ਜਾਣਾ ਸੀ ਨੁਕਸਾਨੇ ਵ੍ਹੀਕਲਾਂ ਦੇ ਪਿੱਛੇ ਖੜ੍ਹੇ ਟਰੱਕ ਦੇ ਨਾਲ ਟੱਕਰਾ ਗਿਆ। ਦੋਵ੍ਹਾਂ ਟਰੱਕਾਂ ਦੀ ਟੱਕਰ ਹੋਣ ਕਾਰਨ ਉਕਤ ਟਰੱਕ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ। ਜਿਸ ਕਾਰਨ ਟਰੱਕ ਚਾਲਕ ਤਈਅਬ ਖਾਨ ਆਪਣੀ ਸੀਟ ਵਿਚ ਹੀ ਫੱਸ ਗਿਆ। ਜਿਸ ਤੇ ਨੇੜੇ ਹੀ ਸਥਿਤ ‘ਹਮਾਰਾ ਪੰਪ ਲਾਧੂਕਾ’ ਦੇ ਸੇਲਜ਼ਮੈਨਾਂ ਮਹਿੰਦਰ ਪਾਲ ਅਤੇ ਸੁਖਦੇਵ ਸਿੰਘ ਨੇ ਸਮਝਦਾਰੀ ਵਿਖਾਉਂਦੇ ਹੋਏ ਪੰਪ ਤੇ ਮੌਜ਼ੂਦਰ ਅੱਗ ਬੁਝਾਊ ਯੰਤਰਾਂ ਨਾਲ ਅੱਗ ਤੇ ਕਾਬੂ ਪਾਇਆ ਅਤੇ ਟਰੱਕ ਵਿਚ ਫੱਸੇ ਟਰੱਕ ਡਰਾਈਵਰ ਤਈਅਬ ਖਾਨ ਨੂੰ ਸੁਰੱਖਿਅਤ ਬਾਹਰ ਕੱਢਿਆ।
ਦੋਵ੍ਹਾਂ ਟਰੱਕਾਂ ਦੇ ਵਿਚਕਾਰ ਟੱਕਰ ਹੋਣ ਨਾਲ ਉਕਤ ਟਰੱਕ ਚਾਲਦ ਦੇ ਸਰੀਰ ਤੇ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਦੋਂ ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗਣੀ ਸ਼ੁਰੂ ਹੋਈ ਤਾਂ ਉੱਥੇ ਹਾਜ਼ਰ ਲੋਕ ਦੂਰ ਭੱਜ ਰਹੇ ਸਨ ਪਰ ‘ਹਮਾਰਾ ਪੰਪ ਲਾਧੂਕਾ’ ਦੇ ਸੇਲਜ਼ਮੈਨਾਂ ਨੇ ਬਹਾਦੁਰੀ ਅਤੇ ਸਮਝਦਾਰੀ ਵਿਖਾਉਂਦੇ ਹੋਏ ਜਿੱਥੇ ਟਰੱਕ ਚਾਲਕ ਦੀ ਕੀਮਤੀ ਜਾਨ ਨੂੰ ਬਚਾਇਆ ਉੱਥੇ ਟਰੱਕ ਨੂੰ ਵੀ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾ ਲਿਆ ਗਿਆ। ਮੌਕੇ ਤੇ ਹਾਜ਼ਰ ਲੋਕਾਂ ਨੇ ਜਿੱਥੇ ਪੰਪ ਦੇ ਸੇਲਜ਼ਮੈਨਾਂ ਦੀ ਬਹਾਦੁਰੀ ਅਤੇ ਸਮਝਦਾਰੀ ਦੀ ਸ਼ਲਾਘਾ ਕੀਤੀ ਉੱਥੇ ਟਰੱਕ ਦੇ ਡਰਾਈਵਰ ਨੇ ਸੇਲਜ਼ਮੈਨਾਂ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਜੇਕਰ ਉਕਤ ਸੇਲਜ਼ਮੈਨਾਂ ਵੱਲੋਂ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਜ ਉਹ ਅਤੇ ਉਸਦਾ ਟਰੱਕ ਅੱਗ ਵਿਚ ਸੜ੍ਹ ਗਏ ਹੁੰਦੇ।
Check Also
ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜ਼ਟ ਪਾਸ -ਐਡਵੋਕੇਟ ਧਾਮੀ
ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ …
Punjab Post Daily Online Newspaper & Print Media