
ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਆਪ ਆਗੂਆਂ ਪ੍ਰਗਟ ਸਿੰਘ ਚੋਗਾਵਾਂ ਅਤੇ ਸੁਖਦੀਪ ਸਿੰਘ ਸਿੱਧੂ ਨੇ ਹਲਕੇ ਵਿੱਚ ਸੱਤਾਧਾਰੀ ਧਿਰ `ਤੇ ਆਪ ਦੇ ਪ੍ਰਚਾਰ ਹੋਰਡਿੰਗ ਤੇ ਪੋਸਟਰ ਸਾਜਿਸ਼ ਤਹਿਤ ਪੜਵਾਏ ਜਾਣ ਦੇ ਦੋਸ਼ ਲਾਉਂਦਿਆਂ, ਇਸ ਕਾਰਵਾਈ ਨੂੰ ਉਸ ਦੀ ਬੁਖ਼ਲਾਹਟ ਦੱਸਿਆ ਹੈ।
ਇੱਕ ਬਿਆਨ ਰਾਹੀਂ ਆਪ ਆਗੂਆਂ ਨੇ ਕਿਹਾ ਕਿ ਹੋਰਡਿੰਗ ਅਤੇ ਪੋਸਟਰ ਪਾੜਣੇ ਬੇਹੱਦ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਹਨਾਂ ਕਿਹਾ ਕਿ ਜੇਕਰ ਸੱਤਾਧਾਰੀ ਆਗੂਆਂ ਨੂੰ ਆਪਣੀ ਹਰਮਨ ਪਿਆਰਤਾ ਦਾ ਏਨਾ ਹੀ ਗ਼ਰੂਰ ਹੈ ਤਾਂ ਲੋਕਾਂ ਨੂੰ ਬੇਖੌਫ਼ ਹੋ ਕੇ ਆਪਣੀਆਂ ਵੋਟਾਂ ਪਾਉਣ ਦੇਣ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ। ਆਪ ਆਗੂਆਂ ਨੇ ਕਿਹਾ ਕਿ ਹਾਕਮਾਂ ‘ਤੇ ਲੱਗੇ ਗੰਭੀਰ ਦੋਸ਼ਾਂ ਤੋਂ ਪੰਜਾਬ ਦਾ ਬੱਚਾ-ਬੱਚਾ ਜਾਣੂੰ ਹੈ ਅਤੇ ਆਮ ਜਨਤਾ ਤੱਕ ਇਹ ਸਚਾਈ ਪਹੁੰਚਣ ਤੋਂ ਰੋਕਣ ਦੇ ਯਤਨ ਛੋਟੇ ਪੈ ਜਾਣਗੇ। ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਜਬਰ ਅਤੇ ਉਸਦੇ ਸਿਪਾਹਸਲਾਰਾਂ ਵੱਲੋਂ ਕੀਤੀ ਅਤੇ ਕਰਵਾਈ ਜਾ ਰਹੀਆਂ ਗੰਡਾਗਰਦੀ ਦੀ ਇਕੱਲੀ-ਇਕੱਲੀ ਖ਼ਬਰ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਅਤੇ 2017 ਦੀ ਚੋਣ ਦੌਰਾਨ ਹਲਕਾ ਮਜੀਠਾ ਦੇ ਲੋਕ ਇਸ ਗੁੰਡਾਗਰਦੀ ਅਤੇ ਦਹਿਸ਼ਤ ਦੇ ਨਿਜ਼ਾਮ ਦਾ ਮੂੰਹ-ਤੋੜਵਾਂ ਜਵਾਬ ਦੇਣਗੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media