ਕੀਤੀ ਹੱਜ ਲਈ ਆਵੇਦਨ ਕਰਨ ਲਈ ਆਖਰੀ ਤਰੀਕ 24 ਜਨਵਰੀ 2017

ਨਵੀਂ ਦਿੱਲੀ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਘੱਟ ਗਿਣਤੀ ਮਾਮਲਿਆਂ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਮੁਖਤਾਰ ਅੱਬਾਸ ਨੱਕਵੀ ਨੇ ਭਾਰਤ ਦੀ ਹੱਜ ਕਮੇਟੀ ਦੇ ਐਪ ਦੀ ਅੱਜ ਮੁੰਬਈ ਦੇ ਹੱਜ ਹਾਊਸ ਵਿਖ ੇਸ਼ੁਰੂਆਤ ਕੀਤੀ।ਇਸ ਸਮੇਂ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਕਿ ਹੱਜ ਲਈ ਆਵੇਦਨ ਕਰਨ ਦੀ ਪ੍ਰਣਾਲੀ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ ਇਹ ਮੋਬਾਈਲ ਐਪ ਗੁੱਗਲ ਪਲੇਅ ਸਟੋਰ ਉੱਤੇ ਅੱਜ ਤੋਂ (2 ਜਨਵਰੀ 2017) ਮੁਹੱਈਆ ਹੋਵੇਗਾ।ਅਗਲੇ ਹੱਜ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਉਸ ਲਈ ਅਰਜ਼ੀਆਂ ਅੱਜ ਤੋਂ ਲਈਆਂ ਜਾਣਗੀਆਂ। ਅਰਜ਼ੀਆਂ ਦਾਖਲ ਕਰਨ ਦੀ ਆਖਰੀ ਤਰੀਕ 24 ਜਨਵਰੀ ਮਿੱਥੀ ਗਈ ਹੈ।
ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਬਾਰੇ ਮੰਤਰਾਲਾ ਡਿਜੀਟਲ ਇੰਡੀਆ ਮੁਹਿੰਮ ਨਾਲ ਵੱਡੇ ਪੱਧਰ ਉੱਤੇ ਜੁੜ ਗਿਆ ਹੈ। ਇਸ ਸੰਬੰਧ ਵਿਚ ਕਈ ਪ੍ਰਣਾਲੀਆਂ ਬਣਾਈਆਂ ਗਈਆਂ ਹਨ।ਕੇਂਦਰ ਸਰਕਾਰ ਆਨ ਲਾਈਨ ਅਰਜ਼ੀਆਂ ਦੀ ਪ੍ਰਣਾਲੀ ਨੂੰ ਉਤਸ਼ਾਹਿਤ ਕਰ ਰਹੀ ਹੈ ਤਾਂਕਿ ਹੱਜ ਯਾਤਰਾ ਲਈ ਪੂਰੀ ਪਾਰਦਰਸ਼ਤਾ ਅਤੇ ਸਹੂਲਤਾਂ ਨਾਲ ਸਹੀ ਮੌਕੇੇ ਹਾਸਿਲ ਹੋ ਸਕਣ।ਹੱਜ ਲਈ ਆਵੇਦਨ ਕਰਨ ਲਈ ਪੁੱਛਗਿੱਛ, ਜਾਣਕਾਰੀ, ਕੋਈ ਸੂਚਨਾ ਅਤੇ ਈ-ਭੁਗਤਾਨ ਬਾਰੇ ਅੱਪਡੇਟ ਹਾਸਿਲ ਕਰਨ ਲਈ ਹੀ ਭਾਰਤ ਦੀ ਹੱਜ ਕਮੇਟੀ ਦਾ ਐਪ ਜਾਰੀ ਕੀਤਾ ਗਿਆ ਹੈ।ਹੱਜ ਲਈ ਅਰਜ਼ੀਆਂ ਹੁਣ ਇਸ ਐਪ ਰਾਹੀਂ ਸਿੱਧੀਆਂ ਦਿੱਤੀਆਂ ਜਾ ਸਕਣਗੀਆਂ।5 ਬਾਲਗ ਅਤੇ ਦੋ ਬੱਚੇ ਇਸ ਐਪ ਰਾਹੀਂ ਇੱਕਠੇ ਆਵੇਦਨ ਕਰ ਸਕਣਗੇ। ਇਸ ਫਾਰਮ ਦੀ ਇਕ ਪੀ.ਡੀ.ਐਫ ਆਵੇਦਕ ਦੇ ਈ -ਮੇਲ ਤੇ ਭੇਜੀ ਜਾਵੇਗੀ।ਇਸ ਉੱਤੇ ਫੋਟੋ ਲਗਾਉਣ ਤੋਂ ਬਾਅਦ ਦਸਤਾਵੇਜ਼ਾਂ ਨਾਲ ਇਸ ਦਾ ਪ੍ਰਿੰਟ ਆਊਟ ਲਗਾ ਕੇ ਸੂਬਾਈ ਹੱਜ ਕਮੇਟੀਆਂ ਨੂੰ ਭੇਜਣਾ ਪਵੇਗਾ।ਇਸ ਐਪ ਰਾਹੀਂ ਰਜਿਸਟ੍ਰੇਸ਼ਨ ਫੀਸ ਵੀ ਭੇਜੀ ਜਾ ਸਕੇਗੀ।
Punjab Post Daily Online Newspaper & Print Media