Wednesday, March 25, 2026

ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ

aap
ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ ਕਰਦਿਆਂ ਹੋਇਆ ਜੋਨ ਇੰਚਾਰਜ਼ ਸਰਬਜੋਤ ਸਿੰਘ ਅਤੇ ਮਾਝਾ ਜੋਨ ਮੀਡੀਆ ਇੰਚਾਰਜ਼ ਗੁਰਭੇਜ ਸਿੰਘ ਸੰਧੂ ਨੇ ਕਾਫੀ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਵਲੰਟੀਅਰਾਂ ਨੂੰ ਵੱਖ-ਵੱਖ ਅਹੁੱਦਿਆਂ ਦੀ ਜਿੰਮੇਵਾਰੀ ਸੋਂਪੀ ਹੈ। ਜਿਸ ਵਿੱਚ ਵਿਜੇ ਮਹਿਤਾ ਨੂੰ ਜਰਨਲ ਸਕੱਤਰ, ਜਗਦੀਪ ਸਿੰਘ ਜੋਨ ਸਕੱਤਰ, ਇਕਬਾਲ ਸਿੰਘ ਭੁੱਲਰ ਪ੍ਰਬੰਧਕੀ ਇੰਚਾਰਜ਼, ਕੁਲਬੀਰ ਸਿੰਘ ਗੰਡੀਵਿੰਡ ਕਿਸਾਨ ਵਿੰਗ ਇੰਚਾਰਜ਼, ਡਾ. ਪ੍ਰਲਾਦ ਦੁੱਗਲ ਬੁੱਧੀਜੀਵੀ ਸੈਲ ਇੰਚਾਰਜ਼, ਰਾਜੇਸ਼ ਮਦਾਨ ਟਰੇਡ ਟਰਾਂਸਪੋਰਟ ਅਤੇ ਸਨਅਤ ਇੰਚਾਰਜ਼, ਬਲਕਾਰ ਖਹਿਰਾ ਐਨ.ਆਰ.ਆਈ.ਵਿੰਗ ਇੰਚਾਰਜ਼, ਅਜੇ ਨੋਇਲ ਮਸੀਹ ਮਾਇਨੋਰਟੀ ਵਿੰਗ ਇੰਚਾਰਜ਼, ਰਾਕੇਸ਼ ਸ਼ਰਮਾ ਆਰਕੀਟੈਕਟ ਵਿੰਗ ਇੰਚਾਰਜ਼, ਅਰਵਿੰਦ ਨੰਦਾ ਏ.ਕੇ.ਡੀ ਇੰਚਾਰਜ਼, ਹਰਭਜਨ ਸਿੰਘ ਲਾਭ ਐਸ.ਟੀ/ਐਸ.ਟੀ ਇੰਚਾਰਜ਼, ਨਰਿੰਦਰ ਸਿੰਘ ਜੋਹਲ ਪੰਚਾਇਤੀ ਰਾਜ ਵਿੰਗ ਇੰਚਾਰਜ਼, ਵਿਜੇ ਮਹਿਰਾ ਅਤੇ ਵਿਜੇ ਠਾਕੁਰ ਮੈਂਬਰ ਜੋਨ ਅਕਾਉਂਟ ਟੀਮ ਸ਼ਾਮਿਲ ਹਨ।ਇਸ ਤੋਂ ਇਲਾਵਾ ਕਰਨਲ ਸੇਵਾ ਸਿੰਘ ਮਜੀਠੀਆ, ਅਸ਼ੋਕ ਤਲਵਾੜ ਅਤੇ ਪ੍ਰਵੀਨ ਪੂਰੀ ਨੂੰ ਸੈਕਟਰ ਇੰਚਾਰਜ਼ ਦੀ ਜਿੰਮੇਵਾਰੀ ਸੋਂਪੀ ਗਈ ਹੈ ਅਤੇ ਅਨਿਲ ਮਹਾਜਨ, ਹਰਪ੍ਰੀਤ ਬੇਦੀ, ਸੋਹਣ ਲਾਲ ਖੰਨਾ, ਵਿਪਨ ਸਿੰਘ, ਪਰਮਜੀਤ ਲਾਡੀ, ਬੂਟਾ ਰਾਮ, ਸਨਪ੍ਰੀਤ ਭਾਟੀਆ, ਚੂਨੀ ਲਾਲ, ਅਸ਼ੋਕ ਸ਼ਰਮਾ, ਅਸ਼ੋਕ ਮਹਾਜਨ, ਅਸ਼ਵਨੀ ਸ਼ਰਮਾ, ਰਾਜੇਸ਼ ਵਿਜ ਅਤੇ ਕਿਰਪਾਲ ਸਿੰਘ ਨੂੰ ਜੋਨ ਸਯੁੰਕਤ ਸਕੱਤਰ ਥਾਪਿਆ ਗਿਆ ਹੈ, ਜਦਕਿ ਜਥੇਦਾਰ ਮੁੱਖਤਿਆਰ ਸਿੰਘ, ਪ੍ਰੋ. ਐਚ.ਐਸ ਵਾਲੀਆ, ਕੈਪਟਨ ਬਲਵਿੰਦਰ ਸਿੰਘ, ਪ੍ਰਿੰਸਪਾਲ ਸਿੰਘ, ਪ੍ਰੀਤਮ ਸਿੰਘ ਨੂੰ ਮੈਂਬਰ ਜੋਨ ਐਡਵਾਇਜ਼ਰੀ ਕਮੇਟੀ ਅਤੇ ਸੀਮਾ ਸੋਢੀ ਮਹਿਲਾ ਵਿੰਗ ਜੋਨ ਇੰਚਾਰਜ਼ ਅਤੇ ਸੁਖਬੀਰ ਕੌਰ, ਮਨਜੀਤ ਕੌਰ ਤੇ ਭਜਨ ਕੌਰ ਨੂੰ ਮਹਿਲਾ ਵਿੰਗ ਦੇ ਸੈਕਟਰ ਇੰਚਾਰਜ਼ ਥਾਪਿਆ ਗਿਆ ਹੈ।  ਅੰਮ੍ਰਿਤਸਰ ਜੋਨ ਇੰਚਾਰਜ਼ ਸਰਬਜੋਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜ਼ਮੀਨੀ ਪੱਧਰ ਉਪਰ ਢਾਂਚਾ ਮੁੰਕਮਲ ਹੋ ਚੁੱਕਾ ਹੈ ਅਤੇ ਸਾਰੇ ਵਲੰਟੀਅਰ ਪੂਰੇ ਜੋਸ਼ ਨਾਲ ਪਾਰਟੀ ਦਾ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ ਤਾਂ ਜੋ 2017 ਵਿੱਚ ਆਮ ਆਦਮੀ ਦੀ ਸਰਕਾਰ ਬਣਾ ਕੇ ਭ੍ਰਿਸ਼ਟਾਚਾਰ ਅਤੇ ਨਸ਼ਾ ਮੁੱਕਤ ਪੰਜਾਬ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply