
ਪੱਟੀ, 3 ਜਨਵਰੀ (ਰਣਜੀਤ ਸਿੰਘ ਮਾਹਲਾ)- ਮਾਨਵਤਾ ਦੀ ਸੇਵਾ ਵਿੱਚ ਪਿਛਲੇ ਕਈ ਸਾਲਾਂ ਤੋ ਪੱਟੀ ਨਿਵਾਸੀ ਸੰਗਤਾ ਅਤੇ ਐਨ ਆਰ ਆਈ ਸੰਗਤਾ ਦੇ ਦਸਵੰਦ ਰੂਪ ਸਹਿਯੋਗ ਨਾਲ ਸੇਵਾ ਵਿੱਚ ਜੁੱਟੀ ਸੰਸ਼ਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੰਸਟ ਰਜਿ: ਪੱਟੀ ਵੱਲੋ ਪੱਟੀ ਸ਼ਹਿਰ ਦੇ ਨਾਲ ਲੱਗਦੇ ਪਿੰਡਾ ਵਿੱਚ ਅਤਿ ਗਰੀਬ, ਲੌੜਵੰਦ , ਰੋਗ- ਗ੍ਰਸਤ ਰੋਗੀਆਂ ਦੇ ਇਲਾਜ ਦੀ ਸੇਵਾ ਕੀਤੀ ਜਾ ਰਹੀ ਹੈ।ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆਂ ਕਿ ਕਿਸੇ ਲੋੜਵੰਦ ਦੁੱਖੀ ਲਚਾਰ ਦੀ ਆਪਣੀ ਵਿੱਤ ਅਨੁਸਾਰ ਸ਼ਹਾਇਤਾ ਕੀਤੀ ਜਾਵੇ ਕਿਉ ਕਿ ਗੁਰੁ ਸਾਹਿਬ ਜੀ ਦੇ ਉਦੇਸ ਵੀ ਹੈ ਗਰੀਬ ਦਾ ਮੂਹ ਗੁਰੁ ਦੇ ਗੋਲਕ। ਗੁਰੁ ਨਾਨਕ ਲੋਕ ਭਲਾਈ ਟਰੱਸਟ ਹਾਂਗਕਾਗ ਵੱਲੋ 2 ਮਹੀਨੇ ਦੇ ਬੱਚੇ ਐਸਦੀਪ ਸਿੰਘ ਪਿਤਾ ਜਸਬੀਰ ਸਿੰਘ ਵਾਸੀ ਕੱਚਾ ਪੱਕਾ ਪਿੰਡ ਦੇ ਇਲਾਜ ਵਾਸਤੇ 25 ਹਜਾਰ ਰੁਪਏ ਦੀ ਸੇਵਾ ਭੇਜੀ ਗਈ।ਸਿੱਖ ਸੇਵਾ ਸੁਸਾਇਟੀ ਨਿਊ ਯਾਰਕ ਵੱਲੋ ਭੈਣ ਕਸ਼ਮੀਰ ਕੌਰ ਨਿਵਾਸੀ ਦਸ਼ੂਹਾ ਜਿੰਨਾਂ ਦੀਆ ਦੋਨੋ ਕਿਡਨੀਆ ਖਰਾਬ ਹੋਯ ਕਰਕੇ ਕਾਫੀ ਮੁਸ਼ਕਿਲ ਵਿੱਚ ਸੀ। ਇਲਾਜ ਕਰਾਉਣ ਤੋ ਅਸਮਰਥ ਸਨ।ਇਹਨਾ ਦੇ ਇਲਾਜ ਵਾਸਤੇ 20 ਹਜਾਰ ਰੁਪਏ ਦੀ ਸੇਵਾ ਮਨਪ੍ਰੀਤ ਸਿੰਘ ਵਾਸੀ ਮੁਕੇਰੀਆ ਨੂੰ ਇਲਾਜ ਵਾਸਤੇ ਵੀਹ ਹਜਾਰ ਦੀ ਸੇਵਾ ਜਸਪਾਲ ਸਿੰਘ ਵਾਸੀ ਜੰਡੋਕੇ ਸਰਹਾਲੀ ਪਿੰਡ ਲੈਟਰੀਨਬਾਥਰੂਮ ਅਤੇ ਰਸ਼ੋਈ ਵਾਸਤੇ 15 ਹਜਾਰ ਦੀ ਸੇਵਾ ਸਿੱਖ ਸੇਵਾ ਸੁਸਾਇਟੀ ਨਿਊ ਯਾਰਕ ਵੱਲੋ ਕੀਤੀ ਗਈ। ਸਾਰੇ ਲੋੜਵੰਦ ਪਰਿਵਾਰਾ ਨੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਦਾ ਅਤੇ ਸਹਿਯੋਗ ਦੇਣ ਵਾਲੀਆ ਸੰਗਤਾ ਦਾ ਧੰਨਵਾਦ ਕੀਤਾ।ਟਰੱਸਟ ਦੇ ਮੁੱਖੀ ਵੱਲੋ ਦੱਸਿਆ ਕਿ ਇਹ ਸਾਰੀਆ ਸੇਵਾਵਾ ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਦਾਨੀ ਸੱਜਣਾ ਦੇ ਪੂਰਨ ਸਹਿਯੋਗ ਨਾਲ ਚੱਲ ਰਹੀਆ ਹਨ। ਅਤੇ ਅਗਾਂਹ ਵੀ ਇਸੇ ਤਰ੍ਹਾਂ ਵੀ ਇਸੇ ਤਰ੍ਹਾਂ ਚੱਲਦੀਆ ਰਹਿਣਗੀਆ।ਇਸ ਮੋਕੇ ਟਰੱਸਟ ਦੇ ਸਰਪਰਸਤ ਅਵਤਾਰ ਸਿੰਘ, ਗੁਰਪਿੰਦਰ ਸਿੰਘ ਸੈਂਪੀ, ਐਡਵੋਕੇਟ ਸਮਿੰਦਰ ਸਿੰਘ ਸਿੰਘ, ਡਾ: ਜਸਪਾਲ ਸਿੰਘ, ਸਰਬਪ੍ਰੀਤ ਸਿੰਘ, ਬਲਵੀਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਮਿਸਤਰੀ, ਜਗਮੀਤ ਸਿੰਘ ਆਦਿ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media