Thursday, April 16, 2026

ਮੰਤਰੀ ਅਨਿਲ ਜੋਸ਼ੀ ਨੇ ਪੰਚਾਇਤਾਂ ਤੇ ਨੌਜਵਾਨਾਂ ਨੂੰ ਦਿੱਤੀਆਂ ਮਸ਼ੀਨਾਂ ਅਤੇ ਕ੍ਰਿਕੇਟ ਕਿੱਟਾਂ

ppn0401201725
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਮਜੀਠਾ ਰੋਡ ਸਥਿਤ ਪੰਚਾਇਤ ਨੌਸ਼ਹਰਾ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਉੱਤਰੀ  ਦੀਆਂ ਵੱਖ ਵੱਖ ਪੰਚਾਇਤਾਂ ਨੂੰ ਜਿਮ ਮਸ਼ੀਨਾਂ ਅਤੇ ਕ੍ਰਿਕੇਟ ਕਿੱਟ ਪ੍ਰਦਾਨ ਕੀਤੀ।
ਸ਼੍ਰੀ ਜੋਸ਼ੀ ਨੇ ਕਿਹਾ ਜਿਥੇ ਤੱਕ ਦੀ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਸਾਰੀਆਂ 10 ਪੰਚਾਇਤਾਂ ਦਾ 100 ਫੀਸਦੀ ਸੰਪੂਰਣ ਵਿਕਾਸ ਕਰਵਾਇਆ ਜਾ ਰਿਹਾ ਹੈ, ਉਥੇ ਨੌਜਵਾਨਾਂ ਂਨੂੰ ਖੇਡਾਂ  ਦੇ ਪ੍ਰਤੀ ਉਤਸ਼ਾਹਿਤ ਕਰਨ ਲਈ ਲੱਗਭਗ 70 ਲੱਖ ਦੀ ਲਾਗਤ ਨਾਲ ਇੱਕ ਵਿਸ਼ਾਲ ਵਿਸ਼ਾਲ ਖੇਡ ਸਟੇਡੀਅਮ ਵੀ ਤਿਆਰ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਨੌਜਵਾਨਾਂ ਂਨੂੰ ਜਿਮ ਮਸ਼ੀਨਾਂ ਅਤੇ ਕ੍ਰਿਕੇਟ ਕਿੱਟਾਂ ਵੀ ਦਿੱਤੀਆਂ ਗਈਆਂ ਹਨ ।ਜੋਸ਼ੀ ਨੇ ਦਾਅਵਾ ਕੀਤਾ ਕਿ ਇਹ ਪੰਜਾਬ ਦੀਆਂ ਪਹਿਲੀਆਂ 10 ਪੰਚਾਇਤਾਂ ਹਨ, ਜਿਥੇ 100 ਫੀਸਦ ਸੀਵਰੇਜ, ਵਾਟਰ ਸਪਲਾਈ ਅਤੇ ਪੱਕੀ ਗਲੀਆਂ ਦੀ ਸਹੂਲਤ ਉਪਲੱਬਧ ਹੈ।
ਸਮੂਹ ਪੰਚਾਇਤ ਨਿਵਾਸੀਆਂ ਵਲੋਂ ਸ਼੍ਰੀ ਜੋਸ਼ੀ ਨੂੰ ਪੰਚਾਇਤਾਂ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਲਈ ਉਨ੍ਹਾਂ ਸਨਮਾਨਿਤ ਕੀਤਾ।ਇਸ ਮੌਕੇ ਪੰਚਾਇਤ ਇੰਚਾਰਜ ਰਾਕੇਸ਼ ਭਾਰਦਵਾਜ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਰਪੰਚ ਕਮਲ ਕੁਮਾਰ, ਪਵਨ ਕੁਮਾਰ ਹੱਪੀ, ਇੰਦਰਜੀਤ ਸਿੰਘ, ਭੂਪਿੰਦਰ ਸਿੰਘ, ਰਾਜੇਸ਼ ਰੈਣਾ, ਮਨਦੀਪ ਰੰਧਾਵਾ, ਤਰਸੇਮ ਪ੍ਰਧਾਨ, ਲਖਵਿੰਦਰ ਸਿੰਘ, ਹਰਪਰਤਾਪ ਸਿੰਘ, ਨਵਦੀਪ ਸਿੰਘ, ਪਾਰਸ ਜੋਸ਼ੀ, ਸੁਖਦੇਵ ਸਿੰਘ ਸੁੱਖਾ, ਜਾਗੀਰ ਸਿੰਘ  ਤੇ ਚਮਨ ਲਾਲ ਵੀ ਮੌਜੂਦ ਸਨ  ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply