Monday, June 30, 2025
Breaking News

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

350ਵੇਂ ਪ੍ਰਕਾਸ਼ ਦਿਹਾੜੇ `ਤੇ ਵਿਸ਼ੇਸ਼

Guru Gobind Singh Ji 1

ਅਵਤਾਰ ਸਿੰਘ ਕੈਂਥ, ਬਠਿੰਡਾ

“ਤਹੀ ਪ੍ਰਕਾਸ਼ ਹਮਾਰਾ ਭਯੋ।ਪਟਨਾ ਸਹਰ ਬਿਖੈ ਭਵ ਲਯੋ“
“ਧਰਮ ਚਲਾਵਨ ਸੰਤ ਉਬਾਰਨ। ਦੁਸਟ ਸਭਨ ਕੋ ਮੂਲ ਉਪਾਰਨ।“

“ਸਿੱਖ ਧਰਮ ਦਾ ਵਜੂਦ ਸਦੀਵੀਂ ਹੋ ਕੇ ਉਭਰਿਆ ਹੇੈ ਅਤੇ ਇਸ ਦੀ ਹਸਤੀ ਦਾ ਰਹੱਸ ਹੋਰ ਸਭ ਧਰਮਾਂ ਨਾਲੋਂ ਡੂੰਘੇਰਾ ਹੇੈ।“

ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ) ਦੀ ਧਰਤੀ `ਤੇੇ 22 ਦਸੰਬਰ 1666 ਈ: ਪੋਹ ਸੁਦੀ ਨੂੰ ਭਾਗ ਲੱਗੇ, ਜਦ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮਾਤਾ ਗੁਜਰੀ ਜੀ ਦੀ ਕੁੱਖੋਂ ਅਵਤਾਰ ਧਾਰਿਆ, ਉਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਢਾਕਾ ਗਏ ਹੋਏ ਸੀ।ਜਦ ਵਾਪਸ ਆਏ ਤਾਂ ਉਸ ਵਕਤ ਗੁਰੂ ਗੋਬਿੰਦ ਰਾਏ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ, ਕੁੱਝ ਸਮੇਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਆ ਗਏ।ਪਟਨੇ ਵਿਚ ਬਾਲ ਗੋਬਿੰਦ ਰਾਏ ਨੇ ਕਈ ਕੌਤਕ ਰਚਾਏ।ਰਾਜਾ ਫਤਹਿ ਚੰਦ ਮੇੈਣੀ ਤੇ ਉਸ ਦੀ ਰਾਣੀ ਆਪ ਉਪਰ ਇਤਨੀ ਪ੍ਰਸੰਨ ਹੋਈ ਕਿ ਪੁੱਤਰ ਵਾਲਾ ਨਿੱਘ ਪ੍ਰਾਪਤ ਕੀਤਾ, ਆਪਣੇ ਸਾਥੀਆਂ ਨਾਲ ਤੀਰ ਕਮਾਨ, ਫੌਜੀਆਂ ਵਾਂਗੂੰ ਖੇਡਾਂ ਖੇਡਣੀਆਂ ਆਪ ਦੀਆਂ ਵਿਸ਼ੇਸ਼ਤਾਈਆਂ ਸਨ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪਰਿਵਾਰ ਨੂੰ ਅਨੰਦਪੁਰ ਸਾਹਿਬ ਵਿਖੇ ਬੁਲਾ ਲਿਆ , ਆਪ ਜੀ ਦਾ ਵਿਛੋੜਾ ਪਟਨਾ ਵਾਸੀਆ ਲਈ ਬਹੁਤ ਦੁੱਖ ਦਾਈ ਸੀ।ਇਥੇ ਗੁਰੂ ਸਾਹਿਬ ਨੂੰ ਘੋੜੇ ਦੀ ਸਵਾਰੀ ਤੇ ਸ਼ਸ਼ਤਰ ਵਿਦਿਆ ਵਿਚ ਨਿਪੰਨ ਕੀਤਾ ਗਿਆ ਅਤੇ ਫਾਰਸੀ, ਹਿੰਦੀ, ਸੰਸਕਿਤ, ਬ੍ਰਿਜ ਭਾਸ਼ਾ ਆਦਿ ਦੀ ਸਿਖਲਾਈ ਵੀ ਦਿੱਤੀ।ਜਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਔੋਰੰਗਜੇਬ ਨੇ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਤਾਂ ਆਪ ਦੀ ਉਮਰ  9 ਸਾਲ ਸੀ।ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਤੋ ਬਾਅਦ ਆਪ ਨੇ ਸੰਗਤਾਂ ਵਿਚ ਜੋਸ਼ ਭਰਨਾ ਸ਼ੁਰੂ ਕਰ ਦਿਤਾ ਕਿੳਂੁਕਿ ਇਹ ਜਰੂਰੀ ਹੋ ਗਿਆ ਕਿ ਫੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ।ਸੰਗਤਾਂ ਵਿਚ ਸ਼ਸਤਰ ਵਿਦਿਆ ਦੇ ਸ਼ੌਕ ਤੇਜ਼ ਕੀਤੇ।
ਸ੍ਰੀ ਗੁਰੂ ਗੋਬਿਦ ਸਿੰਘ ਜੀ ਸ਼ੁਰੂ ਤੋਂ ਹੀ ਵਿਦਿਆ ਦੇ ਕਦਰਦਾਨ ਤੇ ਖੁੱਦ ਸਾਹਿਤ ਦੇ ਸੰਚੇ ਵਿਚ ਢਲੇ ਹੋਏ ਹੋਣ ਕਰਕੇ ਕਾਵਿ ਸਮਾਜ ਦੇ ਪਰਮ ਪ੍ਰੇਮੀ ਸਨ।ਇਸੇ ਕਰਕੇ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਜ ਸਮਾਜ ਤੇ ਹਰ ਤਰ੍ਹਾਂ ਦੀਆਂ ਕਿਲ੍ਹਾ-ਬੰਦੀਆਂ ਦੇ ਨਾਲ ਹੀ ਕਵੀ ਦਰਬਾਰ ਦੀ ਸਥਾਪਨਾ ਕੀਤੀ ਤੇ ਦੂਰੋਂ ਨੇੜਿਉ ਬ੍ਰਿਜ ਭਾਸ਼ਾ, ਫਾਰਸੀ, ਪੰਜਾਬੀ ਆਦਿ ਦੇ ਵਿਦਵਾਨ ਤੇ ਕਵੀ ਬੁਲਾ ਕੇ ਆਪਣੇ ਦਰਬਾਰ ਵਿਚ 52 ਕਵੀ ਰੱਖ  ਕੇ ਬੀਰ ਰਸ ਨਾਲ ਭਰਪੂਰ ਸਾਹਿਤ ਤਿਆਰ ਕਰਵਾਇਆ।ਆਪ ਨੇ ਬਾਣੀ ਰਚਨਾ ਵਿਚ ਜਾਪੁ ਸਾਹਿਬ, ਅਕਾਲ ਉਸਤਤ, ਚੌਪਈ, ਸਵੈਯੇ ਸ਼ਬਦ ਹਜ਼ਾਰੇ, ਬਚਿੱਤਰ ਨਾਟਕ ਤੇ ਜਫ਼ਰਨਾਮਾ ਲਿਖੇ।
“ਜਫ਼ਰਨਾਮੇ ਬਾਰੇ ਮੁਸਲਮਾਨ ਵੀਰ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਅੱਜ ਕਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ `ਤੇ ਵਿਸ਼ੇਸ਼ ਪ੍ਰਚਾਰ ਕੀਤਾ ਜਾ ਰਿਹਾ,ਜਿਸ ਨੂੰ ਆਮ ਲੋਕਾਂ ਨੇ ਫੇਸਬੁਕ `ਤੇ ਦੇਖਿਆ ਹੈ ਜਿਸ ਬਾਰੇ ਉਸ ਨੇ ਕਿਹਾ ਕਿ ਅਜਿਹਾ ਕੁਝ ਸਿਰਫ਼ `ਤੇ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਹੀ ਲਿਖ ਸਕਦੇ ਸਨ ਕੋਈ ਹੋਰ ਨਹੀ ਅਤੇ ਉਹ ਇਸ ਜਫ਼ਰਨਾਮੇ ਨੂੰ ਹੋਰ ਭਾਸ਼ਾ ਵਿਚ ਵੀ ਅਨੁਵਾਦ ਕਰ ਰਿਹਾ ਹੈ।“
1699 ਈ: ਸਮੇਂ ਦੇਸ਼ ਦੇ ਹਾਲਾਤ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਔਰੰਗਜੇਬ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਫੈਸਲਾ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਬਾਅਦ ਜੁਲਮ ਦਾ ਟਾਕਰਾ ਕਰਨ ਲਈ, ਇਕ ਬੜੇ ਵਿਲੱਖਣ ਅੰਦਾਜ਼ ਵਿਚ ਸੰਬੋਧਿਤ ਹੋਏ ਤੇ ਆਪੋ ਆਪਣੇ ਕਰਤਵ ਪਾਲਣ ਲਈ ਵੰਗਾਰਿਆ ਸੀ।ਸਿਰ ਤਲੀ ਉਤੇ ਧਰ ਕੇ ਨਿੱਤਰੇ ਪੰਜ ਮਰਜੀਵਾੜੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਤਿਆਰ ਕੀਤੇ।ਇਕ ਵੱਡੇ ਰਣਜੀਤ ਨਗਾਰਾ ਤਿਆਰ ਕਰਾਇਆ, ਜਿਸ ਦੀ ਚੋਟ `ਤੇ ਸੰਗਤਾਂ ਦੇ ਅੰਦਰ ਬੀਰ ਰੱਸ ਦਾ ਹੁਲਾਰਾ ਆ ਜਾਦਾ ਸੀ।ਖਾਲਸਾ ਪੰਥ ਜਿਸ ਨੂੰ ਕਿ ਕੁੱਝ ਕਾਰਨਾਂ ਅਧੀਨ ਸਿੱਖ-ਕੌਮ ਉਚੀ ਸੁਰਤ ਤੀਸਰੇ ਪੰਥ ਦਾ ਨਾਮ ਦਿੰਦੀ ਹੇੈ।ਧਰਮਾਂ ਦੇ ਇਤਿਹਾਸ ਵਿਚ ਸਭ ਤੋਂ ਛੋਟੀ ਉਮਰ ਦਾ ਧਰਮ ਹੇੈ। ਆਪਣੀ ਸੂਖਮ ਸ਼ਕਲ ਅਤੇ ਬਾਹਰਮੁਖੀ ਨੈਤਿਕ ਸੁਹਜ ਦੋਵਾਂ ਪੱਖਾਂ ਵਿਚ ਕੋਈ ਹੋਰ ਧਰਮ ਇਸ ਦਾ ਸਾਨੀ ਨਹੀ।ਇਤਿਹਾਸ ਵਿਚ ਇਸ ਦਾ ਵਜੂਦ ਸਦੀਵੀਂ ਹੋ ਕੇ ਉਭਰਿਆ ਹੇੈ ਅਤੇ ਇਸ ਦੀ ਹਸਤੀ ਦਾ ਰਹੱਸ ਹੋਰ ਸਭ ਧਰਮਾਂ ਨਾਲੋਂ ਡੂੰਘਾ ਹੇੈ।ਖਾਲਸਾ ਪੰਥ ਨੇ ਆਪਣੀ ਕਹਿਣੀ ਤੇ ਕਰਨੀ ਵਿਚ ਇਤਿਹਾਸ ਦੇ ਅੰਤਰੀਵ ਸੋਮਿਆਂ ਦੀ ਸਮਝ ਨੂੰ ਖਿੱਚ ਲਿਆਂਦਾ ਹੇੈ।
ਦੂਜੇ ਧਰਮਾਂ ਨਾਲੋਂ ਖਾਲਸਾ ਪੰਥ ਦੀ ਉੱਚਤਾ ਇਸ ਗੱਲ ਵਿਚ ਹੇੈ ਕਿ ਇਸ ਦੀ ਨੀਂਹ ਵਿਚ ਖਾਲਸ ਕੁਦਰਤ ਦੀ ਮਾਤਰਾ ਵਧੇਰੇ ਹੇੈ, ਜਿੰਨੀ ਕੁਦਰਤ ਇਸ ਦੇ ਨਸੀਬ ਵਿਚ ਆਈ ਹੇੈ, ਉਸ ਦੇ ਉਨੇ ਹਿੱਸੇ ਨੇ ਹੀ ਅਕਾਲ ਫਤਹਿ ਨੂੰ ਆਪਣਾ ਲਿਆ ਹੇੈ।ਸਿੱਖ ਇਤਿਹਾਸ ਵਿਚ ਸਭ ਤੋਂ ਮਹੱਤਵ ਪੂਰਨ ਘਟਨਾ ਖਾਲਸੇ ਦੀ ਸਾਜਣਾ ਹੇੈ।ਜਿਸ ਨੇ ਇਕ ਨਵੀਂ ਕੌਮ ਨੂੰ ਜਨਮ ਦਿੱਤਾ, ਇਸ ਮਹਾਨ ਘਟਨਾ ਪਿੱਛੇ ਇਸ ਕੌਮ ਨੇ ਇਕ ਅਦੁੱਤੀ ਇਤਿਹਾਸ ਰਚਿਆ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ੇਸ਼ ਹਾਲਾਤ ਦੇ ਸਨਮੁੱਖ ਅਤੇ ਇਕ ਖਾਸ ਮਨੋਰਥ ਨੂੰ ਸਾਹਮਣੇ ਰੱਖ ਕੇ ਇਤਨਾ ਮਹਾਨ ਕਾਰਜ ਸਫਲਤਾ ਨਾਲ ਨੇਪਰੇ ਚਾੜ੍ਹਿਆ ਸੀ।
ਇਤਿਹਾਸਕ ਸੱਚ ਹੇੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲਾਂ ਦਾ ਰਾਜ ਖੋਹਣ ਜਾਂ ਇਸ ਵਰਗਾ ਕੋਈ ਹੋਰ ਪ੍ਰੋਗਰਾਮ ਨਹੀ ਸੀ।ਉਹ ਧਾਰਮਿਕ ਵਿਚਾਰਾਂ ਅਤੇ ਪੂਜਾ-ਪਾਠ ਕਰਨ ਵਿਚ ਖੁੱਲ ਤੇ ਸਮਾਜਿਕ ਬਰਾਬਰੀ ਚਾਹੀਦੇ ਸਨ ਤਲਵਾਰ ਦੇ ਜੋਰ ਨਾਲ ਮੁਸਲਮਾਨ ਬਣਾਏ ਜਾ ਰਹੇ ਹਿੰਦੂਆਂ ਨੂੰ ਬਚਾਉਣ ਲਈ ਤੇ ਸਵੈ-ਰੱਖਿਆ ਅਤੇ ਮਜ਼ਲੂਮਾ ਦੀ ਰੱਖਿਆ ਕਰ ਸਕਣ ਦੇ ਯੋਗ ਹੋਣ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿੰਘਾਂ ਵਿਚ ਬਦਲ ਦੇਣ ਦਾ ਪ੍ਰੋਗਰਾਮ ਬਣਾਇਆ।
ਪਹਾੜੀ ਰਾਜੇ, ਗੁਰੂ ਸਾਹਿਬ ਦੀ ਮੁਸਲਮਾਨ ਹਾਕਮਾਂ ਵਿਰੁੱਧ ਤੇ ਹਿੰਦੂਆਂ ਦੀ ਰੱਖਿਆ ਹਿੱਤ ਬਣਾਈ ਜਾ ਰਹੀ ਤਾਕਤ ਨੂੰ ਸਹਾਰ ਨਾ ਸਕੇ ਤੇ ਮੁਗਲਾਂ ਨਾਲ ਮਿਲ ਕੇ ਉਨ੍ਹਾਂ ਦੀ ਤਾਕਤ ਦਾ ਖਾਤਮਾ ਕਰਨ ਲਈ ਤਤਪਰ ਹੋ ਗਏ।ਹਿੰਦੂ ਪੁਜਾਰੀ ਗੁਰੂ ਸਾਹਿਬ ਦੇ ਲਾਗੂ ਕੀਤੇ ਸੁਧਾਰਾਂ ਵਿਰੁੱਧ ਹਮਲੇ ਕਰਨ ਲਈ ਸੱਦੇ ਭੇਜੇ। ਗੁਰੂ ਸਾਹਿਬ ਨੂੰ ਮੁਗਲਾਂ ਤੇ ਪਹਾੜੀ ਰਾਜਿਆਂ ਵਲੋਂ ਲਗਾਤਾਰ ਖਤਰਾ ਬਣਿਆ ਹੋਇਆ ਸੀ।ਇਸ ਲਈ ਸਵੈ-ਰੱਖਿਆਂ ਲਈ ਸਿਖਾਂ ਨੂੰ ਤਿਆਰ ਕਰਨਾ ਬਹੁਤ ਜਰੂਰੀ ਸੀ।

“ਧਰਮ ਚਲਾਵਨ ਸੰਤ ਉਬਾਰਨ।
ਦੁਸਟ ਸਭਨ ਕੋ ਮੂਲ ਉਪਾਰਨ।

ਅਰਥਾਤ ਧਰਮ ਚਲਾਉਣ, ਸੰਤਾਂ ਨੂੰ ਜ਼ੁਲਮ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਅਤੇ ਦੁਸ਼ਟਾਂ ਨੂੰ ਜੜੋ੍ਹਂ ਪੁੱਟਣ ਲਈ ਗੁਰੂ ਸਾਹਿਬ ਨੇ ਖਾਲਸਾ ਸਾਜਿਆ।ਉਨ੍ਹਾਂ ਲੋਕਾਂ ਦੀ ਢੇਰ ਲੰਮੀ ਗੁਲਾਮੀ ਨਾਲ ਮਿਧੀ ਹੋਈ ਕੌਮੀ ਆਤਮਾ ਵਿਚ ਮੁੜ ਸੁਹੱਪਣ, ਹੁਲਾਰਾ, ਸਵੈਮਾਨ, ਬਰਾਬਰੀ, ਦਲੇਰੀ, ਦ੍ਰਿੜ੍ਹਤਾ ਅਤੇ ਨਿਡਰਤਾ ਪੈਦਾ ਕਰਨਾ ਚਾਹੰੁਦੇ ਸਨ।ਉਨ੍ਹਾਂ ਨੇ ਖਾਲਸਾ ਪੰਥ ਸਾਜ ਕੇ ਡਰ ਦੇ ਦਿਨ ਪੂਰੇ ਕਰਨ ਵਾਲਿਆਂ ਨੂੰ ਭਰਪੂਰ, ਸੁਤੰਤਰ ਤੇ ਖੁਸ਼ਹਾਲ ਜਿੰਦਗੀ ਜੀ ਸਕਣ ਜਾਂ ਆਪਣੇ ਹੱਕਾਂ ਲਈ ਮਰ ਮਿੱਟਣ ਜੋਗਾ ਜਿਗਰਾ ਬਖਸ਼ਿਆ।ਖਾਲਸਾ ਸਾਜਣ ਪਿਛੇ ਉਨ੍ਹਾਂ ਦਾ ਮਨੋਰਥ ਸੀ, ਨੀਵਿਆਂ ਅਤੇ ਸਭਯ ਸਮਾਜ ਵਿਚੋਂ ਦੁਰਕਾਰੇ ਹੋਏ ਮਨੁੱਖਾਂ ਨੂੰ ਰਾਜਿਆਂ, ਰਾਣਿਆਂ, ਨਵਾਬਾਂ ਤੇ ਚੌਧਰੀਆਂ ਨਾਲ ਬਰਾਬਰ ਕਰ ਦੇਣਾ।

ਗੁਰੂ ਗੋਬਿੰਦ ਸਿੰਘ ਜੀ ਨੇ ਹਰ ਇਕ ਨੂੰ ਅਕਾਲ ਪੁਰਖ ਦੇ ਝੰਡੇ ਹੇਠ ਜਥੇਬੰਦ ਹੋ ਜਾਣ ਲਈ ਬੁਲਾਇਆ, ਹੀਣਿਆਂ ਤੇ ਨਿਰਬਲਾਂ ਨੂੰ ਜੋ ਪਿਸ ਕੇ ਮਿੱਟੀ ਵਿਚ ਰੁਲ ਰਹੇ ਸਨ ਉਨ੍ਹਾਂ ਨੂੰ ਉਠਾ ਕੇ ਗਲ ਲਾਇਆ, ਅੰਮ੍ਰਿਤ ਦੀ ਸ਼ਕਤੀ ਨਾਲ ਭਰਪੂਰ ਕਰਕੇ ਗਊ, ਗਰੀਬ ਤੇ ਧਰਮ ਦੀ ਰੱਖਿਆ ਲਈ ਤਿਆਰ-ਬਰ-ਤਿਆਰ ਕੀਤਾ ਤੇ ਲੱਖਾਂ ਮੁਸੀਬਤਾਂ ਵਿਚ ਵੀ ਸਾਬਤ ਕਦਮ ਰਹਿਣ ਦੀ ਦ੍ਰਿੜ੍ਹਤਾ ਦਿੱਤੀ। ਇਹੋ ਕਾਰਨ ਹੇੈ ਕਿ ਆਪ ਜੀ ਦਾ ਨਾਂ ਯਾਦ ਆਉਂਦਿਆਂ ਹੀ ਸਾਡੇ ਸਿਰ ਆਪ ਦੇ ਉਪਕਾਰਾਂ ਕਾਰਨ ਚਰਨਾਂ ਵਿਚ ਝੁੱਕ ਜਾਂਦੇ ਹਨ। ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜ ਕੇ ਮਜ਼ਲੂਮਾਂ ਲਈ ਇਕ ਰੱਖਿਆ ਦਲ ਸਥਾਪਿਤ ਕੀਤਾ।ਮਜ਼ਲੂਮਾਂ ਨੂੰ ਤਕੜਿਆਂ ਹੰੁਦਾ ਵੇਖ ਕੇ ਮੁਗਲ ਸਰਕਾਰ ਦਾ ਕ੍ਰੋਧ ਵਿਚ ਆ ਜਾਣਾ ਸੁਭਾਵਿਕ ਸੀ।ਗੁਰੂ ਸਾਹਿਬ ਮੁਗਲ ਕਹਿਰ ਦਾ ਟਾਕਰਾ ਕਰਦੇ ਰਹੇ, ਉਨ੍ਹਾਂ ਆਪਣੇ ਚਾਰ ਪੁੱਤਰਾਂ, ਪਿਤਾ ਅਤੇ ਮਾਤਾ ਗੁਜਰੀ ਜੀ ਨੂੰ ਵਾਰ ਦਿੱਤਾ।ਇਸ ਟਾਕਰੇ ਵਿਚ ਆਪਣੇ ਪਰਮ ਸਿੱਖ, ਅਨੇਕ ਨਿਕਟਵਰਤੀ ਤੇ ਸਨੇਹੀ, ਮੁਗਲਾਂ ਦੀ ਕਹਿਰ ਭਰੀ ਅੱਗ ਵਿਚ ਸਾਰਾ ਹੀ ਸਰਬੰਸ ਝੋਕ ਦਿਤੇ, ਨਾ ਆਪ ਝੁੱਕੇ ਤੇ ਨਾ ਹੀ ਉਨ੍ਹਾਂ ਦਾ ਕੋਈ ਸਿੰਘ ਡਰਿਆ।ਆਪਣੇ ਹੱਕ ਲਈ ਨਾ ਉਨ੍ਹਾਂ ਨੇ ਨਾ ਆਪਣੀ ਲਾਚਾਰੀ ਵੇਖੀ, ਨਾ ਸ਼ਾਹੀ ਲਸ਼ਕਰਾਂ ਤੋਂ ਘਬਰਾਏ, ਖਾਲਸਾ ਲੜਦਾ ਰਿਹਾ, ਸਿਦਕ, ਨਿਸ਼ਚੇ ਨਾਲ, ਜ਼ੁਲਮ ਦੇ ਖਿਲਾਫ, ਜਬਰ ਦੇ ਖਿਲਾਫ, ਸੱਚ ਦੀ ਖਾਤਰ ਤੇ ਅਣਖ ਨਾਲ ਜੀ ਸਕਣ ਦੀ ਖਾਤਰ, ਸਚਾਈ ਤੇ ਸਿਦਕ ਦੀ ਸ਼ਕਤੀ ਨਾਲ ਡਕਾ-ਡਕ ਭਰੇ ਹੋਏ ਉਹ ਕੇਵਲ ਚਾਲੀ, ਹਜ਼ਾਰਾਂ ਲੱਖਾਂ ਦਾ ਮੁਕਾਬਲਾ ਕਰਦੇ ਰਹੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਕਿਹਾ ਕਿ ਖਾਲਸਾ ਉਹ ਵਿਅਕਤੀ ਹੇੈ ਜੋ ਸਿਰਫ ਇਕ ਵਾਹਿਗੁਰੂ ਦਾ ਉਪਾਸ਼ਕ ਹੇੈ ਜੋ ਇਕ ਪਰਮ ਹਕੀਕਤ ਨਾਲ ਇਕਸੁਰ ਹੇੈ, ਜੋ ਪ੍ਰਮਾਤਮਾ ਦੀ ਗਿਆਨ ਸਰੂਪ ਵਿਚ ਅਰਾਧਨਾ ਕਰਦਾ ਹੇੈ।ਜੋ ਮੜ੍ਹੀਆਂ-ਮਸਾਣਾਂ ਨੂੰ ਨਹੀ ਪੂਜਦਾ।ਖਾਲਸਾ ਉਹ ਹੇੈ ਜਿਸ ਦੇ ਦਿਲ ਵਿਚ ਪੂਰਨ ਜੋਤ ਦਾ ਪ੍ਰਕਾਸ਼ ਹੇੈ।ਜਿਸ ਦੇ ਮਨ ਵਿਚ ਅਗਿਆਨ ਨੂੰ ਕੋਈ ਥਾਂ ਨਹੀ ਜਿਸ ਦੀ ਸਮੁੱਚੀ ਹਸਤੀ ਪ੍ਰਭੂ ਪ੍ਰਤੀ ਪੂਰਨ ਪੇ੍ਰਮ ਤੇ ਵਿਸ਼ਵਾਸ ਨਾਲ ਸਿੰਗਾਰੀ ਹੋਈ ਹੇੈ।ਜਿਵੇਂ :-

“ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ।
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੁਲ ਨ ਮਾਨੈ।
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨੈ।
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ।

Avtar Singh Kainth

 

 

 

 

 

 

ਅਵਤਾਰ ਸਿੰਘ ਕੈਂਥ
ਮੁੱਖ ਸੇਵਾਦਾਰ
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ।
ਮੋ-9356200120

Email:-avtarsinghkainth@gmail.com

 

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply