
ਬਟਾਲਾ, 5 ਜਨਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀ ਸਕੂਲ ਤੇ ਇੰਸਪੈਕਸਨ ਕੇਡਰ ਦੀਆਂ ਕੀਤੀਆਂ ਬਦਲੀਆਂ ਵਿਚ ਸਰਕਰੀ ਸੀਨੀਅਰ ਸੰਕੈਡਰੀ ਸਕੂਲ ਹਰਚੋਵਾਲ ਵਿਖੇ ਨਿਯੁੱਕਤ ਪ੍ਰਿੰਸੀਪਲ ਲਖਵਿੰਦਰ ਸਿੰਘ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਭੂੱਲਰ ਨਜਦੀਕ ਬਟਾਲਾ ਵਿਖੇ ਕਰ ਦਿਤੀ ਗਈ।ਉਪ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਭਾਰਤ ਭੂਸਨ ਵੀ ਲਖਵਿੰਦਰ ਸਿੰਘ ਦੀ ਹਾਜਰੀ ਮੌਕੇ ਹਾਜਰ ਸਨ।ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਆਪਣੇ ਸੰਬੋਧਨੀ ਸ਼ਬਦਾਂ ਵਿੱਚ ਦੱਸਿਆ ਸਕੂਲ ਤੇ ਵਿਦਿਆਰਥੀਆਂ ਦੀ ਬਿਹਤਰੀ ਵਾਸਤੇ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ, ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਰਕ ਗਤੀ ਵਿਧੀਆਂ ਵੱਲ ਪ੍ਰੇਰਿਆ ਜਾਵੇਗ।ਜਿਕਰਯੋਗ ਹੈ ਕਿ ਭੁੱਲਰ ਸਕੁਲ ਵਿਖੇ ਪੰਜਾਬੀ ਲੈਕਚਰਾਰ ਦੀ ਅਸਾਮੀ ਖਾਲੀ ਸੀ, ਉਸ ਖਾਲੀ ਅਸਾਮੀ ਤੇ ਸ. ਸ. ਸ. ਸ ਦਰਗਾਬਾਦ ਵਿਖੇ ਸੇਵਾ ਨਿਭਾਅ ਰਹੇ ਲੈਕਚਰਾਰ ਨਰਿੰਦਰ ਸਿੰਘ ਨੇ ਵੀ ਆਪਣੀ ਹਾਜਰੀ ਭੁੱਲਰ ਸਕੂਲ ਵਿਖੇ ਦਿੱਤੀ।ਇਸ ਮੌਕੇ ਲੈਕਚਰਾਰ ਗੁਰਮੀਤ ਸਿੰਘ, ਪਿਆਰਾ ਲਾਲ, ਹਰਪ੍ਰੀਤ ਸਿੰਘ, ਰਾਜਵਿਦਰ ਸਿੰਘ ਰਾਜੂ ਤੋ ਇਲਾਵਾ ਸਮੂਚਾ ਸਟਾਫ ਹਾਜਰ ਸੀੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media