Sunday, October 11, 2026

ਸਮਰਬੀਰ ਸਿੰਘ ਵਲੋਂ ਆਪ ਆਗੂ ਮੋਹਨ ਸਿੰਘ ਫਲੀਆਂਵਾਲਾ ਸਮੇਤ ਦਰਜ਼ਨਾਂ ਸਰਹੱਦੀ ਪਿੰਡਾਂ ਦਾ ਦੌਰਾ

ਫਾਜ਼ਿਲਕਾ, 5 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਵਿਧਾਨਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਨੇ ਚੋਣ ਅਭਿਆਨ ਨੂੰ ਤੇਜ਼ ਕਰਦੇ

ppn0501201715
ਹੋਏ ਫਾਜ਼ਿਲਕਾ ਜ਼ਿਲ੍ਹੇ ਦੇ ਦਰਜ਼ਨਾਂ ਸਰਹੱਦੀ ਪਿੰਡਾਂ ਚੂਹੜੀਵਾਲਾ, ਆਸਫ਼ਵਾਲਾ, ਕੋਠਾ ਠੰਗਨੀ, ਮੁਹੱਮਦਪੀਰਾ, ਮੋਜ਼ਮ, ਮੁਹਾਰਖੀਵਾ, ਮੁਹਾਰ ਜਮਸ਼ੇਰ, ਕਾਵਾਂਵਾਲੀ, ਮਹਾਤਮ ਨਗਰ, ਤੇਜਾ ਰੁਹੇਲਾ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ ਦਾ ਪਾਰਟੀ ਦੇ ਸੀਨੀਅਰ ਆਗੂ ਮੋਹਨ ਸਿੰਘ ਫਲਿਆਂਵਾਲਾ ਦੇ ਨਾਲ ਮਿਲਕੇ ਦੋਰਾ ਕੀਤਾ।  ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਅਤੇ ਲੋਕਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਸਰਹੱਦੀ ਕਿਸਾਨ ਅਤੇ ਲੋਕ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਸਭ ਤੋਂ ਜਿਆਦਾ ਦਲਿਤ ਵਰਗ ਦੇ ਲੋਕ ਰਹਿੰਦੇ ਹਨ, ਪਰ ਇਸਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਦੇ ਜੀਵਨ ਵਿਚ ਸੁਧਾਰ ਕਰਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਨਹੀਂ ਮਿਲ ਰਿਹਾ। ਜਿਸ ਕਾਰਨ ਲੋਕ ਵੱਖ ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਨਹੀਂ ਮਿਲ ਰਹੀ ਅਤੇ ਜੋ ਬੱਚੇ ਸੰਘਰਸ਼ ਰਕੇ ਪੜ੍ਹਾਈ ਕਰ ਚੁੱਕੇ ਹਨ ਉਹ ਅੱਜ ਨੌਕਰੀ ਲੈਣ ਲਈ ਸੰਘਰਸ਼ ਤੇ ਰਸਤੇ ਤੇ ਹਨ ਅਤੇ ਅਕਾਲੀ ਭਾਜਪਾ ਸਰਕਾਰ ਇੱਟ ਪੱਥਰ ਨੂੰ ਵਿਕਾਸ ਦੱਸਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।
ਆਪ ਆਗੂ ਮੋਹਨ ਸਿੰਘ ਫਲੀਆਂਵਾਲਾ ਨੇ ਕਿਹਾ ਕਿ ਉਹ ਵੀ ਇੱਕ ਦਲਿਤ ਪਰਿਵਾਰ ਨਾਲ ਸਬੰਧ ਰਖਦੇ ਹਨ ਅਤੇ ਉਹ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਦਲਿਤ ਨੂੰ ਕਿਨਾਂ ਕਿਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਦਲਿਤਾਂ ਦੇ ਹੱਕ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਫਾਜਿਲਕਾ ਵਿਧਾਨ ਸਭਾ ਤੋਂ ਸਮਰਬੀਰ ਸਿੰਘ ਚੋਣ ਨਹੀਂ ਲੜ ਰਹੇ ਸਗੋਂ ਉਹ ਖੁਦ ਇਸ ਚੋਣ ਨੂੰ ਲੜ ਰਹੇ ਹਨ। ਇਸ ਮੌਕੇ ਗਾਇਕ ਸ਼ਿੰਦਾ ਸ਼ੋਂਕੀ, ਕੁੰਦਨ ਲੱਖੇਕੜਾਈਆਂ, ਅਸ਼ੋਕ, ਵਰਿੰਦਰ ਪ੍ਰਧਾਨ, ਜਸਜੋਤ ਗਿੱਲ, ਲਵਕੀਰਤ ਬਰਾੜ, ਮੋਹਨ ਸਿੱਧੂ, ਹਰਜੀਤ ਸਿੱਧੂ, ਬੱਬਲੂ ਗਿੱਲ, ਅਮਨ, ਲਵਕੀਰਤ, ਸਿੱਧੂ, ਹਤੇਰਾਮ, ਕੁਲਦੀਪ ਓਲਖ, ਅਮਰਿੰਦਰ ਕਬੂਲਸ਼ਾਹ, ਕੁਲਦੀਪ ਬਰਾੜ, ਰਾਜਾ ਬਰਾੜ, ਗੱਗੂ ਬਰਾੜ, ਸੁਖਪ੍ਰੀਤ ਮਾਨ, ਭੁਪਿੰਦਰ, ਗੁਰਜ਼ੋਤ, ਰਮਨ, ਬੱਬਲੂ ਛਾਬੜਾ, ਅੰਕੁਸ਼, ਬੂਟਾ ਰਾਮ, ਸ਼ੇਖਰ, ਪ੍ਰੇਮ ਮਿਸਤਰੀ, ਗੁਰਦਿਆਲ ਹਸਤਾ, ਸੁਲਤਾਨ ਰਿਣਵਾ, ਕੁਲਦੀਪ ਨੈਨ, ਜਗਸੀਰ ਬਰਾੜ, ਬਿੱਲਾ, ਜੈ ਚੰਦ, ਡਾ. ਜਗਮੀਤ, ਇਦਰਾਜ, ਮਾਨਵਦੀਪ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply