Thursday, March 19, 2026

ਹਲਕਾ ਦੱਖਣੀ ‘ਚ ‘ਆਪ’ ਨੂੰ ਮਿਲੀ ਮਜ਼ਬੂਤੀ-20 ਤੋਂ ਵੱਧ ਆਗੂਆਂ ਨੇ ਫੜਿਆ ਝਾੜੂ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਵਿਚ ਉਸ ਵਕਤ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ

ppn0601201709

ਜਦ ਇੱਥੋਂ ਦੇ ਇਲਾਕਾ ਮੰਦਿਰ ਵਾਲਾ ਬਾਜ਼ਾਰ ਤੌਂ ਰਿਵਾਇਤੀ ਪਾਰਟੀਆਂ ਦੇ 20 ਤੋਂ ਵਧ ਆਗੂਆਂ ਨੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਵਿਚ ‘ਆਪ’ ‘ਚ ਸ਼ਮੂਲੀਅਤ ਕਰ ਲਈ।‘ਆਪ’ ਦਾ ਝਾੜੂ ਫੜਣ ਵਾਲੇ ਆਗੂਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ ਇਲਾਕੇ ਦੇ ਬਹੁਤ ਸਾਰੇ ਪਰਿਵਾਰ ਜੁੜੇ ਹੋਏ ਹਨ, ਜਿਨ੍ਹਾਂ ਦਾ ਸਮਰਥਨ ਇਸ ਵਾਰ ‘ਝਾੜੂ” ਨੂੰ ਹੀ ਰਹੇਗਾ।
ਇਸ ਮੌਕੇ ‘ਤੇ ਪਾਰਟੀ ‘ਚ ਸ਼ਮੂਲੀਅਤ ਕਰਨ ਵਾਲੇ ਆਗੂਆਂ ਨੇ ਮੰਦਿਰ ਵਾਲਾ ਬਾਜ਼ਾਰ ਵਿਚ ਇਕ ਦਫਤਰ ਵੀ ਖੋਲਿਆ। ਹਲਕਾ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਪੱਤਰਕਾਰਾਂ ਨਾਲ ਗੱਬਲਾਤ ਦੌਰਾਨ ਕਿਹਾ ਕਿ ਹਲਕਾ ਦੱਖਣੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਸੌ ਫੀਸਦੀ ਪੱਕੀ ਹੈ, ਕਿਉਂਕਿ ਚੌਣ ਜ਼ਾਬਤਾਂ ਤੋਂ ਬਾਅਦ ਇਹ ਤਾਂ ਹਾਲੇ ਟ੍ਰੇਲਰ ਹੈ।ਹਾਲੇ ਰਵਾਇਤੀ ਪਾਰਟੀਆਂ ਨੂੰ ਵੱਡੇ ਝਟਕੇ ਦੇਣੇ ਬਾਕੀ ਹਨ।ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਰਲ ਕੇ ਲਗਾਤਾਰ ਪੰਜਾਬ ਨੂੰ ਲੁੱਟਿਆ ਹੈ।ਇਸ ਲਈ ਜਨਤਾ ਹੁਣ ਆਉਣ ਵਾਲੀ ਚਾਰ ਫਰਵਰੀ ਨੂੰ ਝਾੜੂ ਚਲਾ ਕੇ ਵਿਰੋਧੀਆਂ ਦਾ ਸਫਾਇਆ ਕਰਕੇ ਉਨ੍ਹਾਂ ਨੂੰ ਤਕੜਾ ਸਬਕ ਸਿਖਾਏਗੀ।‘ਆਪ’ ‘ਚ ਸ਼ਮੂਲੀਅਤ ਕਰਨ ਵਾਲੇ ਆਗੂਆਂ ‘ਚ ਮਹਿਲ ਸਿੰਘ ਗਿੱਲ, ਮੇਜਰ ਸਿੰਘ, ਸਤਨਾਮ ਸਿੰਘ ਟੇਰਾ, ਭਗਤ ਸਿੰਘ, ਸੁਲੱਖਣ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਸੋਹਣ ਸਿੰਘ, ਮਹਾਂਵੀਰ ਸਿੰਘ ਜੱਗੀ, ਰਣਜੀਤ ਸਿੰਘ, ਬਿੱਲਾ ਸਿੰਘ, ਜੱਗਾ ਸਿੰਘ, ਕਸ਼ਮੀਰ ਸਿੰਘ, ਬੋਬੀ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਰੁਪਿੰਦਰ ਸਿੰਘ ਆਦਿ ਮੌਜੂਦ ਸਨ, ਜਿਨ੍ਹਾਂ ਨੂੰ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਵਿਚ ਡਾ. ਰਣਜੀਤ ਸਿੰਘ ਬੁੱਟਰ, ਮੌਜੂਦਾ ਕੌਂਸਲਰ ਅਮਰਜੀਤ ਸਿੰਘ ਭਾਟੀਆ, ਬਲਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਵਤਾਰ ਸਿੰਘ, ਮਨਿੰਦਰਪਾਲ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ ਭਾਟੀਆ ਆਦਿ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply