
ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਡਾ. ਊਸ਼ਾ ਸ਼ਰਮਾ ਪ੍ਰੋਗ੍ਰਾਮ ਅਫਸਰ ਦੀ ਅਗਵਾਈ ਹੇਠ ਐਨ.ਐਸ.ਐਸ ਦਾ ਸੱਤ ਰੋਜ਼ਾ ਕੈਂਪ ਸ਼ੁਰੂ ਹੋਇਆ। ‘ਸਵੱਛ ਭਾਰਤ ਸਵੱਸਥ ਭਾਰਤ’ ਦੇ ਨਾਅਰੇ ਹੇਠ ਲਾਏ ਇਸ 7 ਰੋਜ਼ਾ ਕੈਂਪ ਵਿਚ 125 ਵਲੰਟੀਅਰ ਸ਼ਾਮਿਲ ਹੋਏ।ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਕਾਲਜ ਦੇ ਪ੍ਰਧਾਨ ਐਡਵੋਕੇਟ ਸੋਮਨਾਥ ਬਾਘਲਾ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸਭਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਅਭੈ ਸਿੰਗਲਾ ਜੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਇਸ ਸਮੇਂ ਡਾ. ਐਮ.ਪੀ ਸਿੰਘ ਪ੍ਰਿੰਸੀਪਲ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਨੇ ਮੁੱਖ ਬੁਲਾਰੇ ਵਜੋ ਸ਼ਿਰਕਤ ਕੀਤੀ ਉਹਨਾਂ ਨੇ ਗੁਰਪੁਰਬ ਦੇ ਸ਼ੁਭ ਦਿਹਾੜੇ ਤੇ ਕੈਂਪ ਦੇ ਉਦਘਾਟਨੀ ਸਮਾਰੋਹ ਮੋਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਮਾਜ ਸੇਵਾਂ ਦੇ ਵਿਸ਼ੇ ਨੂੰ ਲੈ ਕੇ ਉਹਨਾਂ ਦੇ ਜੀਵਨ ਦੀਆਂ ਅਹਿਮ ਘਟਨਾਵਾਂ ਦਾ ਵਰਨਣ ਕੀਤਾ ਅਤੇ ਉਹਨਾਂ ਦੇ ਦੱਸੇ ਨਿਯਮਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਕਾਲਜ ਦੇ ਚੇਅਰਮੈਨ ਨੰਦ ਲਾਲ ਗਰਗ ਕਾਲਜ ਦੇ ਵਾਇਸ ਪ੍ਰੈਜੀਡੈਂਟ ਐਡਵੋਕੇਟ ਜ਼ਸਵੰਤ ਰਾਏ ਕਾਲਜ ਸਕੱਤਰ ਐਵੋਕੇਟ ਜੇ.ਕੇ ਗੁਪਤਾ, ਅਜੈ ਗੁਪਤਾ, ਕਾਲਜ ਪ੍ਰਿੰਸੀਪਲ ਤਾਂਘੀ, ਨੈਸ਼ਨਲ ਐਵਾਰਡੀ ਡਾ. ਨੀਰੂ ਗਰਗ, ਪ੍ਰੋ. ਹਰਪਾਲ ਕੌਰ, ਮੈਡਮ ਅਨੂਪਮ ਹਾਜਿਰ ਸਨ।ਮੁੱਖ ਮਹਿਮਾਨ ਸੋਮਨਾਥ ਬਾਘਲਾ ਨੇ ਆਪਣੇ ਭਾਸ਼ਣ ਵਿਚ ਜਿਥੇ ਵਲੰਟੀਅਰਾਂ ਅਤੇ ਪ੍ਰੋਗ੍ਰਾਮ ਅਫਸਰ ਨੂੰ ਨੇਕ ਕੰਮ ਕਰਨ ਲਈ ਵਧਾਈ ਦਿੱਤੀ ਉਥੇ ਹਮੇਸ਼ਾ ਇਹਨਾਂ ਦਾ ਹਰ ਪੱਖੋ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਸਮਾਗਮ ਦੀ ਸ਼ੁਰੂਆਤ ਨਵੇ ਸਾਲ ਦਾ ਕੇਕ ਕੱਟ ਕੇ ਕੀਤੀ ਗਈ।ਕਾਲਜ ਚੇਅਰਮੈਨ ਐਡਵੋਕੇਟ ਨੰਦ ਲਾਲ ਗਰਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਜਿੰਦਗੀ ਵਿਚ ਹਮੇਸ਼ਾ ਚੰਗੇ ਨੇਕ ਵਿਚਾਰਾਂ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਵੱਲੋ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ।ਪ੍ਰੋਗ੍ਰਾਮ ਅਫਸਰ ਡਾ. ਊਸ਼ਾ ਸ਼ਰਮਾ ਵੱਲੋਂ ਜਿੱਥੇ ਕੈਂਪ ਦੀਆ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਉਥੇ ਮੰਚ ਦਾ ਸੰਚਾਲਨ ਵੀ ਬਾਖੂਬੀ ਨਿਭਾਇਆ ਗਿਆ।ਸਮਾਰੋਹ ਵਿਚ ਵਲੰਟੀਅਰਾਂ ਵੱਲੋਂ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ।ਕੁਮਾਰੀ ਸੁਮੀਸ਼ਾ ਵੱਲੋਂ ਵਲੰਟੀਅਰਾਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਦੀ ਸਹੁੰ ਚੁਕਾਈ ਗਈ। ਰੀਤਿਕਾ ਵੱਲੋਂ ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀੳ ਦੇਸ਼ ਭਗਤੀ ਦਾ ਗੀਤ ਅਤੇ ਹਰਜੋਤ ਗਰੁੱਪ ਵੱਲੋ ਦੇਸ਼ ਮੇਰਾ ਰੰਗੀਲਾ, ਪਿੰਸਪ੍ਰੀਤ, ਅਮੀਸ਼ਾ ਅਤੇ ਵਿਸ਼ਾਲੀ ਵੱਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆ।ਸਮਾਗਮ ਦੇ ਅੰਤ ਵਿੱਚ ਮੁੱਖ ਬੁਲਾਰੇ ਡਾ. ਐਮ.ਪੀ. ਸਿੰਘ ਅਤੇ ਨੈਸ਼ਨਲ ਐਵਾਰਡੀ ਡਾ. ਨੀਰੂ ਗਰਗ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ ਗਿਆ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media