Friday, May 1, 2026

ਕੁਮਾਰ ਵਿਸ਼ਵਾਸ ਨੂੰ ਆਪ ਆਗੂਆਂ ਵੱਲੋਂ ਸਿਰੋਪਾ ਦਿੱਤੇ ਜਾਣ ਦੀ ਦਿੱਲੀ ਕਮੇਟੀ ਨੇ ਕੀਤੀ ਨਿਖੇਧੀ

ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਦੱਸਣ ਵਾਲੇ ਕੁਮਾਰ ਵਿਸ਼ਵਾਸ ਨੂੰ ਆਮ ਆਦਮੀ ਪਾਰਟੀ ਦੇ ਸਿੱਖ ਆਗੂਆਂ ਵੱਲੋਂ ਸਿਰੋਪਾ ਦਿੱਤੇ ਜਾਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਉਕਤ ਘਟਨਾ ਨੂੰ ਆਮ ਆਦਮੀ ਪਾਰਟੀ ਦੀ ਦੋਗਲੀ ਵਿਚਾਰਧਾਰਾ ਦੇ ਤੌਰ ’ਤੇ ਪ੍ਰਭਾਸ਼ਿਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਮਸਲੇ ’ਤੇ ਬੋਲਣ ਦੀ ਅਪੀਲ ਕੀਤੀ ਹੈ।ਜੀ.ਕੇ ਨੇ ਕਿਹਾ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਗ੍ਰਹਿ ਵਿਖੇ ਬੀਤੀ ਰਾਤ ਹੋਏ ਗੁਰਮਤਿ ਸਮਾਗਮ ਦੌਰਾਨ ਕੁਮਾਰ ਵਿਸ਼ਵਾਸ ਨੂੰ ਸਿਰੋਪਾ ਦਿੱਤੇ ਜਾਣਾ ਦਮਦਮੀ ਟਕਸਾਲ ਦੇ ਸਾਬਕਾ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੈਂਤ ਦੱਸਣ ਦੀ ਪ੍ਰੋੜ੍ਹਤਾ ਕਰਨਾ ਜਾਪਦਾ ਹੈ।ਇੱਕ ਪਾਸੇ ਆਮ ਆਦਮੀ ਪਾਰਟੀ ਸਿੱਖਾਂ ਦੇ ਰੋਹ ਤੋਂ ਬਚਣ ਲਈ ਕੁਮਾਰ ਵਿਸ਼ਵਾਸ ਨੂੰ ਪੰਜਾਬ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਉਤਾਰਨ ਤੋਂ ਗੁਰੇਜ਼ ਕਰਦੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਚਿੜਾਉਣ ਵਾਸਤੇ ਸਿਰੋਪਾ ਦੇ ਕੇ ਸੰਤਾਂ ਨੂੰ ਨੀਵਾਂ ਦਿਖਾਉਣ ਦੀ ਕੋਝੀ ਹਰਕਤ ਕਰਦੀ ਹੈ।ਆਮ ਆਦਮੀ ਪਾਰਟੀ ਨੂੰ ਸਿੱਖ ਵਿਰੋਧੀ ਗਰਦਾਉਂਦੇ ਹੋਏ ਜੀ.ਕੇ ਨੇ ਕੁਮਾਰ ਵਿਸ਼ਵਾਸ ਦੀ ਚਾਪਲੂਸੀ ਕਰਨ ਵਾਲੇ ਸਿੱਖਾਂ ਨੂੰ ਸੰਤਾਂ ਦਾ ਮਜ਼ਾਕ ਨਾ ਉਡਾਉਣ ਦੀ ਵੀ ਅਪੀਲ ਕੀਤੀ। ਸੰਤ ਭਿੰਡਰਾਂਵਾਲਿਆਂ ਨੂੰ ਕੌਮ ਦਾ ਹੀਰਾ ਦੱਸਦੇ ਹੋਏ ਜੀ.ਕੇ ਨੇ ਦੋਹਰੀ ਮਾਨਸਿਕਤਾ ਦੇ ਆਗੂਆਂ ਨੂੰ ਇਸ ਮਸਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਵੀ ਹਿਦਾਇਤ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply