Tuesday, September 29, 2026

ਖ਼ਾਲਸਾ ਕਾਲਜ ਵਿਖੇ 7 ਰੋਜ਼ਾ ਵਰਕਸ਼ਾਪ ਦਾ ਹੋਇਆ ਅਗਾਜ਼

ppn0601201709ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ ਖੇਰਮਣੀਆ)- ਖ਼ਾਲਸਾ ਕਾਲਜ ਵਿਖੇ ਫੈਕਲਟੀ ਵਿਕਾਸ ਪ੍ਰੋਗਰਾਮ ਅਧੀਨ 7 ਰੋਜ਼ਾ ‘ਇੰਟਰਨਲ ਕੁਆਲਿਟੀ ਐਸਸੋਰੇਸ਼ ਸੈਲ’ (ਆਈ.ਕਿਊ.ਏ.ਸੀ) ਵੱਲੋਂ ਇਕ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕੀਤਾ ਗਿਆ।ਜਿਸ ’ਚ ਮੁੱਖ ਮਹਿਮਾਨ ਵਜੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਡੀਨ ਅਕਾਦਮਿਕ ਪ੍ਰੋ: ਡਾ. ਐੱਨ. ਐੱਸ. ਤੁੰਗ ਨੇ ਆਪਣੇ ਵਿਸ਼ੇਸ਼ ਭਾਸ਼ਣ ’ਚ ਖੋਜ ਵਿਧੀ ਦੀ ਖੋਜਾਰਥੀਆਂ ਵੱਲੋਂ ਵਰਤੋਂ ਅਤੇ ਮਾਨਸਿਕ ਤਣਾਅ ਆਦਿ ਮੁੱਦਿਆਂ ’ਤੇ ਭਰਪੂਰ ਚਾਨਣਾ ਪਾਇਆ।  ਉਨ੍ਹਾਂ ਆਪਣੇ ਭਾਸ਼ਣ ’ਚ ਸਮੇਂ ਦੀਆਂ ਸਮਾਜ ਨੂੰ ਦਰਪੇਸ਼ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਵਿਦਿਆਰਥੀ ਮਨੋਵਿਗਿਆਨਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ।ਇਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਆਪਸੀ ਤਾਲਮੇਲ ਵਧਾਉਣ ਦੀ ਜਿੰਮੇਵਾਰੀ ਖਾਸ ਤੌਰ ’ਤੇ ਅਧਿਆਪਕਾਂ ਦੀ ਬਣਦੀ ਹੈ।  ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਕਾਲਜ ਦੇ ਵਿਹੜੇ ਪੁੱਜਣ ’ਤੇ ਤੁੰਗ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਅਜਿਹੇ ਸਮੇਂ ਦੀ ਜਰੂਰਤ ਹੈ, ਜਿਨ੍ਹਾਂ ਦਾ ਸਮੇਂ-ਸਮੇਂ ਆਯੋਜਨ ਕਰਕੇ ਅਧਿਆਪਕ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਬੇਹਤਰ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਇਸ ਮੌਕੇ ਆਈ. ਕਿਊ. ਏ. ਸੀ ਦੇ ਕੋਆਰਡੀਨੇਟ ਤਮਿੰਦਰ ਸਿੰਘ ਨੂੰ ਮੁਬਾਰਕ ਦਿੰਦਿਆ ਉਤਸ਼ਾਹਿਤ ਕੀਤਾ ਅਤੇ ਪ੍ਰੋਗਰਾਮ ਸਬੰਧੀ ਮਹੱਤਤਾ ’ਤੇ ਜ਼ੋਰ ਦਿੱਤਾ। ਉਕਤ ਪ੍ਰੋਗਰਾਮ ’ਚ ਕਰੀਬ 50 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਐੱਮ. ਐੱਸ. ਬੱਤਰਾ ਨੇ ਧੰਨਵ

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply