Monday, July 8, 2024

ਕਵੀ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਵਿਛੌੜੇ ਨਾਲ ਹਾਸਰੰਸ ਕਵੀ ਦਰਬਾਰ ਨੂੰ ਪਈ ਵੱਡੀ ਘਾਟ

ppn0601201710ਚੌਂਕ ਮਹਿਤਾ, 6 ਜਨਵਰੀ (ਜੋਗਿੰਦਰ ਸਿੰਘ ਮਾਣਾ)- ਹਾਸਰੰਸ ਅਤੇ ਧਾਰਮਿਕ ਕਵੀ ਦਰਬਾਰ ਦੇ ਪ੍ਰਸਿੱਧ ਕਵੀ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਮਿਤੀ 30.12.2016 ਰਾਤ 02:45 ਸਮੇ ਅਨੁਸਾਰ ਜੋਸ਼ੀ ਹਸਪਤਾਲ ਜਲੰਧਰ ਵਿਖੇ ਸਾਡੇ ਤੋ ਸਦਾ ਲਈ ਵਿਛੱੜ ਗਏ ਉਪਰੰਤ ਅੰਤਿਮ ਸੰਸਕਾਰ ਲਈ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਜਨਮ ਸਥਾਨ ਦੇ ਜੱਦੀ ਘਰ ਗੁਰੁ ਨਗਰੀ ਸ਼੍ਰੀ ਹਰਿਗੋਬਿੰਦ ਪੁਰ ਲਿਆਂਦਾ ਗਿਆ।
ਇਹ ਜਾਣਕਾਰੀ ਕਵੀ ਚਮਨ ਸਿੰਘ ਚਮਨ ਹਰਿਗੋਬਿੰਦ ਪੁਰੀ ਦੇ ਦਮਾਦ ਇਕਬਾਲ ਸਿੰਘ ਨੇ ਮੀਰੀ ਪੀਰੀ ਡਿਵੈਲਪਮੈਂਟ ਐਂਡ ਵੈਲਫੇਅਰ ਸੋਸਾਇਟੀ (ਰਜ਼ਿ) ਦੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਦੁੱਖ ਦਾ ਪ੍ਰਗਟਾਵਾ ਕਰਦੇ ਸਮੇ ਦਿੱਤੀ ਤੇ ਚਮਨ ਸਿੰਘ ਚਮਨ ਹਰਿਗੋਬਿੰਦਪੁਰੀ ਬਾਰੇ ਹੋਰ ਗੱਲਬਾਤ ਕਰਦੀਆ ਜਿਕਰ ਕੀਤਾ ਕਿ ਇਹ ਉਹ ਮਹਾਨ ਸਖਸ਼ੀਅਤ ਸਨ ਜਿਨ੍ਹਾਂ ਨੇ ਸ਼੍ਰੀ ਹਰਿਗੋਬਿੰਦ ਪੁਰ ਸ਼ਹਿਰ ਦੇ ਨਾਮ ਨੂੰ ਵਿਸ਼ਵ ਪੱਧਰ ਤੇ ਅਪਣੀਆ  ਕਵਿਤਾ ਟੀ.ਵੀ ਚੈਨਨਲ, ਰੇਡੀਉ ਸਟੇਸ਼ਨ ਅਤੇ ਵੱਖ ਵੱਖ ਸ਼ਹਿਰਾ ਦੀ ਸਟੇਜ਼ਾ ਤੇ ਬੋਲਣ ਨਾਲ ਗੁਰੁ ਨਗਰੀ ਸ਼੍ਰੀ ਹਰਿਗੋਬਿੰਗ ਪੁਰ ਸਾਹਿਬ ਦਾ ਨਾਮ ਰੋਸ਼ਣ ਕੀਤਾ ਇਸ ਦੇ ਨਾਲ ਅਪ ਜੀ ਕਲਮ ਦੇ ਧਨੀ ਤੇ ਧਰਮ ਸਬੰਧੀ ਕਈ ਉਲਜਣਾ ਵਾਲੀ ਸਿੱਖਿਆ ਨੂੰ ਸੁਲਜਾਣ ਦਾ ਕੰਮ ਵੀ ਬੜੇ ਵਦੀਆ ਢੰਗ ਨਾਲ ਆਪ ਕਰਦੇ ਸਨ ਤੇ ਆਪ ਪੰਜ਼ਬੀ ਹਿੰਦੀ ਇੰਗਲਸ਼ ਤੋ ਇਲਾਵਾ ਉੜਦੂ ਅਰਬੀ ਫਾਰਸੀ ਦੇ ਵੀ ਮਾਹਰ ਸਨ, ਇਹ ਸੰਸਾਰ ਦੇ ਆਸਮਾਨ ਚ’ ਸ਼੍ਰੀ ਹਰਿਗੋਬਿੰਦ ਦਾ ਉਹ ਚੱਮਕਾ ਤਾਰਾ ਸੀ ਜੋ ਕਿ ਗੁਰੁ ਨਗਰੀ ਸ਼੍ਰੀ ਹਰਿਗੋਬਿੰਦ ਪੁਰ ਨੂੰ ਤਰੱਕੀ ਦੀ ਰਾਹ ਤੇ ਹੋਰ ਅੱਗੇ ਲੈਕੇ ਜਾਣ ਵਾਲੀ ਜਾਣਕਾਰੀ ਇੱਕ ਵੀਡੀਉ ਰਿਕਾਡਿੰਗ ਸਮੇ ਭੱਦਰੂ ਫਿਲਮ ਪ੍ਰੌਡਕਸ਼ਨ ਅਮ੍ਰਿਤਸਰ ਨੂੰ ਦੇ ਗਏ ਸਨ ਜੋ ਕਿ 2017 ਨੂੰ ਵੱਖ ਵੱਖ ਟੀ.ਵੀ. ਚੈਨਲ ਅਤੇ ਵੀ.ਸੀ.ਡੀ ਜਰੀਏ ਰਲੀਜ਼ ਹੋਣੀ ਸੀ।ਸੰਨ 2017 ਵਿੱਚ ਵਿਸ਼ਵ ਪ੍ਰਸਿੱਧ ਸੋਭਾ ਸਿੰਘ ਜੀ ਦੀ ਜੀਵਨੀ ਤੇ ਅਧਾਰਿਤ ਭੱਦਰੁ ਫਿਲਮ ਪੌਡਕਸ਼ਨ ਦੀ ਵੀਡੀਉ ਡਾਕੋਮੈਟਰੀ ਫਿਲਮ “ਹਿਸਟਰੀ ਔਫ ਦਾ ਆਰਟਿਸਟ ਸੋਭਾ ਸਿੰਘ” ਲਈ ਭਰਭੁਰ ਜਾਣਕਾਰੀ ਨਾਲ ਨਾਲ ਹੀ ਸ਼ਹਿਰ ਸ਼੍ਰੀ ਹਰਿਗੋਬਿੰਦ ਪੁਰ ਦੇ ਵਿਕਾਸ ਲਈ ਵੀ ਆਪ ਯਤਨਸ਼ੀਲ ਸਨ ਜਿਸ ਵਿੱਚ ਮੁੱਖ ਤੋਰ ਤੇ “ਗੁਰੁ ਕਾ ਮਹਿਲ” ਗੁਰੁਦੁਆਰਾ ਮੰਜ਼ੀ ਸਾਹਿਬ ਗੁਰੁ ਦੀ ਗਲੀ ਸ਼੍ਰੀ ਹਰਿਗੋਬਿੰਦ ਪੁਰ, ਸ਼੍ਰੀ ਹਰਿਗੋਬਿੰਦ ਪੁਰ ਦੀ ਰੇਲਵੇ ਲਾਇਨ, ਨਗਰ ਦੇ ਢੇਅ ਢੇਰੀ ਹੋਏ ਇਤਿਹਾਸਕ ਦਰਵਾਜਿਆ ਦੀ ਮੁੜ ਉਸਾਰੀ, ਭਾਈ ਸੁਥਰਾ ਦੀ ਖੱਡਰ ਹੋਈ ਹਵੇਲੀ ਜੋ ਕਿ ਸ਼ਹਿਰ ਦੇ ਲਹੋਰੀ ਦਰਵਾਜੇ ਨਜ਼ਦੀਕ ਹੈ, ਮਹਿਲ ਜੱਸਾ ਸਿੰਘ ਰਾਮਗੜ੍ਹੀਆ ਸ਼੍ਰੀ ਹਰਿਗੋਬਿੰਦ ਪੁਰ ਲਈ ਯੂ.ਕੇ. ਦੇ ਵੱਖ ਵੱਖ ਸ਼ਹਿਰਾ ਤੋ ਆਣ ਵਾਲੇ ਫੰਡ ਦੀ ਜਾਣਕਾਰੀ ਦੇਣਾ ਜੋ ਕਿ ਸ਼੍ਰੀ ਹਰਿਗੋਬਿੰਦ ਪੁਰ ਵਿਖੇ ਖੱਰਚ ਨਹੀ ਹੋ ਰਿਹਾ, ਸਿੰਘ ਸੰਭਾ ਗੁਰੁਦੁਆਰਾ ਸਾਉਥ ਹਾਲ, ਸਲੋਹ, ਬਰਮਿੰਗਮ ਆਦ ਹੋਰ ਵੀ ਯੂ.ਕੇ. ਦੇ ਗੁਰੁਦੁਆਰਾ ਸਾਹਿਬ ਦੀ ਯਾਤਰਾ ਦੀ ਜਾਣਕਾਰੀ ਅਤੇ ਯੂ.ਕੇ. ਵਿੱਚ ਹੋਏ ਪ੍ਰੌਗਰਾਮ ਦੀ ਵੀਡੀਉ ਸੀ.ਡੀ. ਆਦ ਦੀਆ ਅਨੇਕ ਜਾਣਕਾਰੀਆਂ ਦਾ ਖਜ਼ਾਨਾ ਦੇ ਕੇ ਇਹ ਸੁਪਣੇ ਪੁਰੇ ਹੋਣ ਤੋ ਪਹਿਲਾ ਸਾਡੇ ਤੋ ਸਦਾ ਲਈ ਵਿਛੱੜ ਜਾਣਾ ਬਹੁਤ ਵੱਡੀ ਘਾਟ ਹੈ। ਚਮਨ ਸਿੰਘ ਚਮਨ ਹਰਿਗੋਬਿੰਦਪੁਰੀ ਜੀ ਦੀ ਕਮੀ ਨੂੰ ਪੁਰਾ ਕਰਨਾ ਤਾਂ ਮੁਸ਼ਕਿਲ ਹੈ ਪਰ ਉਹਨਾਂ ਦੇ ਗੁਰੁ ਨਗਰੀ ਸ਼੍ਰੀ ਹਰਿਗੋਬਿੰਦ ਪੁਰ ਦੇ ਵਿਕਾਸ ਦੇ ਸੁਪਣੇ ਪੁਰੇ ਹੋਣ ਉਪਰੰਤ ਕਵੀ ਚਮਨ ਸਿੰਘ ਚਮਨ ਹਰਿਗੋਬਿੰਦਪੁਰੀ ਜੀ ਨੂੰ ਸਭ ਤੋ ਵਧਿਆ ਸ਼ਰਧਾਜ਼ਲੀ ਹੋਵੇਗੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply