Saturday, September 19, 2026

ਪੀਲੀ ਲਾਈਨ ਤੋਂ ਬਾਹਰ ਵਾਹਨ ਪਾਰਕ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਕਾਰਵਾਈ ਡੀ.ਸੀ

ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਸ਼ਹਿਰ ਅੰਦਰ ਵੱਧ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਮੁੱਖ ਮਾਰਗਾਂ ਤੇ ਪੀਲੀ ਲਾਈਨ ਲਗਾਈ

Amit Kumar DC PKT

ਜਾ ਰਹੀ ਹੈ, ਅਗਰ ਕੋਈ ਵਿਅਕਤੀ ਲਗਾਈ ਗਈ ਪੀਲੀ ਲਾਈਨ ਤੋਂ ਬਾਹਰ ਆਪਣੇ ਵਾਹਨ ਨੂੰ ਪਾਰਕ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਨਾ ਖੁਦ ਗੱਡੀ ਪਾਰਕ ਕਰਨ ਅਤੇ ਨਾ ਹੀ ਕਿਸੇ ਹੋਰ ਵਿਅਕਤੀ ਨੂੰ ਗੱਡੀ ਪਾਰਕ ਕਰਨ ਦੇਣ।ਉਨ੍ਹਾਂ ਨੇ ਡੀ.ਐਸ.ਪੀ. ਟ੍ਰੇਫਿਕ ਅਤੇ ਜਿਲ੍ਹਾ ਟਰਾਂਸਪੋਰਟ ਅਫਸਰ ਨੂੰ ਹਦਾਇਤ ਕਰਦਿਆ ਕਿਹਾ ਕਿ ਉਹ ਸ਼ਹਿਰ ਅੰਦਰ ਰੋਡ ਤੇ ਹੋ ਰਹੀ ਪਾਰਕਿੰਗ ਦੇ ਖਿਲਾਫ ਵਿਸ਼ੇਸ ਮੁਹਿਮ ਸੁਰੂ ਕਰਨ।
ਡਿਪਟੀ ਕਮਿਸ਼ਨਰ ਨੇ ਇਕ ਹੋਰ ਆਦੇਸ ਜਾਰੀ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਦੁਕਾਨ ਦੇ ਬਾਹਰ ਸਮਾਨ ਰੱਖਣ ਨਾਲ ਟ੍ਰੇਫਿਕ ਪ੍ਰਭਾਵਿਤ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਦੁਕਾਨਾ ਬਾਹਰ ਕੀਤੇ ਕਬਜਿਆਂ ਖਿਲਾਫ ਨਗਰ ਨਿਗਮ ਅਤੇ ਨਗਰ ਸੁੁਧਾਰ ਟਰੱਸਟ ਵੱਲੋਂ ਵਿਸੇਸ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੋਰਾਨ ਰੋਡ ਤੇ ਲਗਾਏ ਸਮਾਨ ਨੂੰ ਅਗਰ ਜਾਂਚ ਟੀਮਾਂ ਜਬਤ ਕਰਦੀਆਂ ਹਨ ਤਾਂ ਉਸ ਦਾ ਦੁਕਾਨਦਾਰ ਜਿਮ੍ਹੇਵਾਰ ਹੋਵੇਗਾ।ਉਨ੍ਹਾਂ ਜਿਲ੍ਹਾ ਟਰਾਂਸਪੋਰਟ ਅਧਿਕਾਰੀ ਨੂੰ ਆਦੇਸ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਚੱਲਣ ਵਾਲੇ ਆਟੋ ਅਤੇ ਟੈਕਸੀਆਂ ਦੇ ਕਾਗਜਾਤ ਦੀ ਵੀ ਵਿਸ਼ੇਸ ਚੈਕਿੰਗ ਕੀਤੀ ਜਾਵੇ।ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਜਿਲ੍ਹਾ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੀ ਇਸ ਮੁਹਿਮ ਵਿੱਚ ਸਹਿਯੋਗ ਦੇਣ ਅਤੇ ਗੱਡੀ ਨਿਰਧਾਰਿਤ ਸਥਾਨ ਤੇ ਹੀ ਪਾਰਕ ਕੀਤੀ ਜਾਵੇ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply