ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ)- ਸ਼ਹਿਰ ਵਿਚ ਤੇਜੀ ਨਾਲ ਨਾਲ ਵਿੱਕ ਰਹੀ ਡਰੈਗਨ ਡੋਰ ਨਾਲ ਹੋ ਰਹੇ ਹਾਦਸਿਆ ਨੂੰ ਮੁੱਖ ਰਖੱਦੇ ਹੋਏ ਫਰੈਂਡਜ ਕਲੱਬ

ਦੇ ਪ੍ਰਧਾਨ ਗਿਨੀ ਭਾਟੀਆ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਦੇਖ-ਰੇਖ ਵਿਚ ਡਰੈਗਨ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੀ ਗਈ ਸੀ.ਡੀ ਰੀਲੀਜ ਕੀਤੀ।ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕਿਹਾ ਕਿ ਫਰੈਂਡਜ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਵੱਲੋਂ ਡਰੈਗਨ ਡੋਰ ਖਿਲਾਫ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸਲਾਘਾਯੋਗ ਕਦਮ ਹੈ ਅਤੇ ਸ਼ਹਿਰ ਦੇ ਲੋਕ ਵੀ ਇਨ੍ਹਾਂ ਦਾ ਪੁਰਾ ਸਹਿਯੋਗ ਕਰਨ।ਪ੍ਰਧਾਨ ਗਿਨੀ ਭਾਟੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਜਿਸ ਤਰਾਂ ਨਸ਼ਿਆਂ ਦਾ ਕੌਹੜ ਨੌਜਵਾਨ ਪੀੜੀ ਦਾ ਭਵਿੱਖ ਬਰਬਾਦ ਕਰ ਰਿਹਾ ਹੈ, ਉਸੇ ਤਰਾਂ ਹੀ ਡਰੈਗਨ ਡੋਰ ਵੀ ਬੜੀ ਤੇਜੀ ਨਾਲ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਡਰੈਗਨ ਡੋਰ ਇੰਨਸਾਨਾਂ ਦੇ ਨਾਲ-ਨਾਲ ਪਰੀਂਦਿਆ ਲਈ ਵੀ ਖਤਰਾ ਬਣੀ ਹੋਈ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਡਰੈਗਨ ਡੋਰ ਦੀ ਵਰਤੋਂ ਨਾਂ ਕਰਨ, ਤਾਂ ਜੋ ਜਿਸ ਤਰਾਂ ਨਸ਼ਿਆਂ ਨੂੰ ਜੱੜ ਤੋਂ ਖਤੱਮ ਕਰਨ ਲਈ ਇਕਜੂੱਟ ਹੋ ਕੇ ਉਪਰਾਲੇ ਕੀਤੇ ਜਾ ਰਹੇ ਹਨ, ਉਸੇ ਤਰਾਂ ਹੀ ਡਰੈਗਨ ਡੋਰ ਨੂੰ ਜੱੜ ਤੋਂ ਖਤਮ ਕਰਨਾ ਬਹੁਤ ਹੀ ਜਰੂਰੀ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਲੌਹੜੀ ਦਾ ਤਿਉਹਾਰ ਨਜਦੀਕ ਆਉਣ ਤੇ ਧਾਗੇ ਦੀ ਡੋਰ, ਬਰੇਲੀ ਡੋਰ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਧਾਗੇ ਦੀ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ ਸੀ, ਪਰ ਜਦੋਂ ਦੀ ਡਰੈਗਨ ਡੋਰ ਆਈ ਹੈ, ਬਹੁਤ ਜਿਆਦਾ ਹਾਦਸੇ ਵਾਪਰ ਰਹੇ ਹਨ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪਿਲ ਕੀਤੀ ਕਿ ਲੌਹੜੀ ਦੇ ਤਿਉਹਾਰ ਮੌਕੇ ਆਪਣੇ ਬੱਚਿਆ ਨੂੰ ਡਰੈਗਨ ਡੋਰ ਨਾਂ ਲੈ ਕੇ ਦੇਣ, ਤਾਂ ਜੋ ਕਿਸੇ ਦਾ ਵੀ ਕੋਈ ਨੁਕਸਾਨ ਨਾਂ ਹੋ ਸਕੇ।ਇਸ ਮੌਕੇ ਅਸ਼ੀਸ਼ ਮਹਾਜਨ, ਸੁਨੀਲ ਵਿੱਜ, ਚੰਚਲ ਕੁਮਾਰ ਜੀਤ, ਦੀਪਕ ਆਦਿ ਹਾਜਰ ਸਨ।
Punjab Post Daily Online Newspaper & Print Media