
ਅਲਗੋਂ ਕੋਠੀ, 9 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ)- ਭਾਰਤੀ ਇਨਕਲਾਬੀ ਪਾਰਟੀ ਆਰ.ਐਮ.ਪੀ.ਆਈ ਦੇ ਉਮੀਦਵਾਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਦੇ ਹੱਕ ਵਿੱਚ ਹਲਕਾ ਖੇਮਕਰਨ ਵਿਖੇ ਕਿਸਾਨ ਮਜਦੂਰਾਂ ਦੀ ਭਰਵੀਂ ਮੀਂਟਿਗ ਹੋਈ, ਜਿਸ ਦੋਰਾਨ ਬੋਲਦਿਆਂ ਹੋਇਆਂ ਆਰ.ਐਮ.ਪੀ.ਆਈ ਦੇ ਜਿਲਾ ਸੱਕਤਰੇਤ ਮੈਂਬਰ ਚਮਨ ਲਾਲ ਦਰਾਜਕੇ, ਮਾਸਟਰ ਅਰਸਾਲ ਸਿੰਘ ਆਸਲ ਨੇ ਕਿਹਾ ਕਿ ਅਕਾਲੀ ਭਾਜਪਾ ਕਾਂਗਰਸ ਅਤੇ ਆਪ ਦੀਆਂ ਨੀਤੀਆਂ ਲੋਕ ਵਿਰੋਧੀ ਹਨ।ਉਨਾਂ ਕਿਹਾ ਕਿ ਜੇ ਕਿਰਤੀ ਲੋਕ ਨਿਜਾਮ ਬਦਲਣਾ ਚਹੁੰਦੇ ਹਨ ਤਾਂ ਇਕਇਕ ਕੀਮਤੀ ਵੋਟ ਆਰ.ਐਮ.ਪੀ.ਆਈ ਤੇ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਨੂੰ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇ ।ਇਸ ਮੋਕੇ ਬਲਵਿੰਦਰ ਸਿੰਘ ਕਲੰਜਰ, ਦਿਲਬਾਗ ਸਿੰਘ ਰਾਜੋਕੇ, ਅੰਗਰੇਜ ਸਿੰਘ ਨਵਾਂ ਪਿੰਡ, ਜਸਵੰਤ ਸਿੰਘ ਭਿੱਖੀਵਿੰਡ, ਲਾਜਰ ਲਾਖਣਾ ਆਦਿ ਆਗੂ ਹਾਜਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media