Wednesday, July 3, 2024

ਪੰਜਾਬੀ ਸਾਹਿਤ ਸਭਾ ਚੋਗਾਵਾਂ ਦੀ ਚੋਣ- ਧਰਵਿੰਦਰ ਔਲਖ ਦੂਜੀ ਵਾਰ ਬਣੇ ਦੋ ਸਾਲਾਂ ਲਈ ਪ੍ਰਧਾਨ

ਅੰਮ੍ਰਿਤਸਰ, 9 ਜਨਵਰੀ (ਦੀਪ ਦਵਿੰਦਰ ਸਿੰਘ)- ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਦੀ ਦੋ ਸਾਲਾਂ ਬਾਅਦ ਹੋਣ ਵਾਲੀ ਚੋਣ ਅੰਮ੍ਰਿਤਾ ਪ੍ਰੀਤਮ ਹਾਲ, ਵਿਰਸਾ

ppn0901201703

ਵਿਹਾਰ ਅੰਮ੍ਰਿਤਸਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਪ੍ਰਸਿਧ ਲੇਖਕ ਮਨਮੋਹਣ ਸਿੰਘ ਬਾਸਰਕੇ ਦੀ ਨਿਗਰਾਨੀ ਹੇਠ ਕਰਵਾਈ ਗਈ । ਇਹਨਾਂ ਦੋਹਾਂ ਲੇਖਕਾਂ ਦੀ ਅਗਵਾਈ ਵਿੱਚ ਸਮੁੱਚੀ ਸਭਾ ਨੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਦੀ ਅਗਵਾਈ ਵਿੱਚ ਵਿਸ਼ਵਾਸ਼ ਪ੍ਰਗਟਾਉਦਿਆਂ ਲਗਾਤਾਰ ਦਸਵੀਂ ਵਾਰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਅਤੇ ਬਾਕੀ ਅਹੁਦੇਦਾਰ ਨਿਯੁਕਤ ਕਰਨ ਦਾ ਹੱਕ ਵੀ ਪ੍ਰਧਾਨ ਨੂੰ ਸੌਂਪ ਦਿੱਤਾ ਜਿਸ ਅਨੁਸਾਰ ਗੁਰਚਰਨ ਸਿੰਘ ਚੰਨਾ ਰਾਣੇਵਾਲੀਆ ਅਤੇ ਅਮਰੀਕ ਸਿੰਘ ਸ਼ੇਰਗਿੱਲ ਨੂੰ  ਤੇ ਸਰਪਰਸਤ, ਸਤਨਾਮ ਔਲਖ ਨੂੰ ਸੀਨੀਅਰ ਮੀਤ ਪ੍ਰਧਾਨ, ਅਜੀਤ ਸਿੰਘ ਨਬੀਪੁਰੀ ਅਤੇ ਚਰਨਜੀਤ ਸਿੰਘ ਅਜਨਾਲਾ ਨੂੰ ਮੀਤ ਪ੍ਰਧਾਨ, ਪ੍ਰਿੰ: ਗੁਰਬਾਜ ਸਿੰਘ “ਤੋਲਾ ਨੰਗਲ” ਨੂੰ ਦੂਜੀ ਵਾਰ ਸਭਾ ਦਾ ਜਨਰਲ ਸਕੱਤਰ, ਕੁਲਦੀਪ ਸਿੰਘ ਦਰਾਜ਼ਕੇ ਸਕੱਤਰ, ਬਲਦੇਵ ਸਿੰਘ ਕੰਬੋ ਨੂੰ ਪ੍ਰਚਾਰ ਸਕੱਤਰ, ਨਰਿੰਦਰ ਯਾਤਰੀ ਨੂੰ ਵਿੱਤ ਸਕੱਤਰ, ਗੁਰਪ੍ਰੀਤ ਸਿੰਘ ਕੱਦਗਿੱਲ ਨੂੰ ਪ੍ਰੈਸ ਸਕੱਤਰ, ਸਤਨਾਮ ਸਿੰਘ ਸਿੱਧੂ ਫਰੀਦਕੋਟੀ ਅਤੇ ਗੋਪਾਲ ਸਿੰਘ ਨਿਮਾਣਾ ਸਲਾਹਕਾਰ ਚੁਣੇ ਗਏ।ਇਸੇ ਤਰਾਂ ਮਹਾਂਬੀਰ ਸਿੰਘ ਗਿੱਲ, ਗੁਰਜਿੰਦਰ ਬਘਿਆੜੀ, ਓਮ ਪ੍ਰਕਾਸ਼ ਭਗਤ, ਗਿਆਨੀ ਪਿਆਰਾ ਸਿੰਘ ਜਾਚਕ, ਰਾਜਵਿੰਦਰ ਕੌਰ ਕਾਰਜ ਕਾਰਨੀ ਮੈਂਬਰ ਚੁਣੇ ਗਏ। ਉਪਰੋਕਤ ਟੀਮ ਲਈ ਸਭਾ ਦੇ ਸਮੂਹ ਮੈਂਬਰਾਂ ਨੇ ਸਹਿਮਤੀ ਦਿੱਤੀ।
ਇਸ ਸਮੇਂ ਬੋਲਦਿਆਂ ਪ੍ਰਧਾਨ ਧਰਵਿੰਦਰ ਸਿੰਘ ਔਲਖ ਅਤੇ ਜਨ: ਸਕੱਤਰ ਪ੍ਰਿੰ: ਗੁਰਬਾਜ ਸਿੰਘ ਨੇ ਕਿਹਾ ਕਿ ਸਭਾ ਦੀਆਂ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ।ਇਸ ਸਮੇਂ ਦੀਪ ਦਵਿੰਦਰ ਸਿੰਘ ਅਤੇ ਮਨਮੋਹਣ ਬਾਸਰਕੇ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਲਗਾਤਾਰ ਉਸਾਰੂ ਗਤੀਵਿਧੀਆਂ ਰਾਹੀਂ ਸਭਾ ਦਾ ਨਾਮ ਪੰਜਾਬ ਦੀਆਂ ਚੋਣਵੀਆਂ ਸਭਾਵਾਂ ਵਿੱਚ ਦਰਜ ਕਰਵਾਇਆ ਹੈ ਉਹਨਾਂ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ ।ਇਸ ਮੌਕੇ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਕਾਰਜ ਕਾਰਨੀ ਮੈਬਰ ਭੁਪਿੰਦਰ ਸਿੰਘ ਸੰਧੂ, ਹਰਮੀਤ ਆਰਟਿਸਟ, ਹਰਜੱਸ ਦਿਲਬਰ, ਲਖਬੀਰ ਸਿੰਘ ਕੋਹਾਲੀ, ਰਾਜਬੀਰ ਕੌਰ ਛੀਨਾ, ਹਰੀ ਸਿੰਘ ਗਰੀਬ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply