Wednesday, July 1, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਈ ਸਾਧਨਾਂ ਦੀ ਵਰਤੋਂ `ਤੇ ਵਰਕਸ਼ਾਪ

ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਬੀਤੇ ਦਿਨੀਂ ਇੱਕ ਈ ਸਾਧਨਾਂ ਦੀ ਵਰਤੋਂ ਤੇ

ppn0901201705

ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਬੁਲਾਰਿਆਂ ਦੁਆਰਾ ਈ ਸਾਧਨਾਂ ਦੀ ਜਿਆਦਾ ਵਰਤੋਂ ਤੇ ਜ਼ੋਰ ਦਿੱਤਾ ਗਿਆ ਤਾਂ ਜੋ ਵਿੱਦਿਅਕ ਢਾਂਚੇ ਵਿੱਚ ਹੋਰ ਵਧੇਰੇ ਨਿਖਾਰ ਲਿਆਂਦਾ ਜਾ ਸਕੇ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਖ-2 ਕਾਲਜਾਂ ਦੇ ਅੰਦਾਜਨ 125 ਫੈਕਲਟੀ ਮੈਬਰਾਨ ਨੇ ਇਸ ਵਰਕਸ਼ਾਪ ਦਾ ਲਾਭ ਉਠਾਇਆ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਨ ਵਿਚ ਈ-ਸਾਧਨ, ਈ-ਲੈਬੋਰਟਰੀ, ਆਡਿਓ-ਵੀਡਿਓ ਅਧਿਆਪਨ ਸਾਧਨ ਅਤੇ ਵਿਦਿਆਰਥੀਆਂ ਲਈ ਨਵਾਂ ਵਿੱਦਿਅਕ ਵਾਤਾਵਰਨ ਮੁੱਹਈਆ ਕਰਵਾਉਣਾ ਰਿਹਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਯੋਜਕਾਂ ਦੇ ਇਸ ਲੋੜੀਂਦੇ ਉੱਦਮ ਨੂੰ ਸਲਾਹਿਆ ਅਤੇ ਸਟਾਫ ਮੈਬਰਾਨ ਨੂੰ ਇਹ ਤਕਨੀਕੀ ਗਤੀਵਿਧੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਆ।ਵਰਕਸ਼ਾਪ ਦੇ ਆਯੋਜਕ  ਡਾ. ਅਸ਼ਵਨੀ ਸੇਠੀ ਨੇ ਵਿੱਦਿਆ ਨੂੰ ਮਨੁੱਖ ਦੀਆਂ ਅੱਖਾਂ ਦੱਸਦੇ ਹੋਏ ਕਿਹਾ ਕਿ ਸਿੱਖਿਆ ਸਿਰਫ ਵਿਦਿਆਰਥੀ ਨੂੰ ਸਾਖਰ ਅਤੇ ਨਹੀਂ ਬਣਾਉਦੀ ਸਗੋਂ ਤਰਕ ਸੋਚ ਦੇ ਨਾਲ-ਨਾਲ ਸਮਾਜ ਵਿੱਚ ਨਿਖਾਰ ਲਿਆਉਦੀ ਹੈ ਅਤੇ ਉਨਾਂ ਕਿਹਾ ਕਿ ਇਲੈਕਟਰੋਨਿਕ ਸਾਧਨ ਅਜੌਕੇ ਵਿੱਦਿਅਕ ਵਾਤਾਵਰਨ ਵਿੱਚ ਬਹੁਤ ਸ਼ਲਾਘਾਯੋਗ ਰੋਲ ਅਦਾ ਕਰ ਰਹੇ ਹਨ।ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਡਾਇਰੈਕਟਰ ਵਿੱਤ ਡਾ. ਨਰਿੰਦਰ ਸਿੰਘ ਨੇ ਵਰਕਸ਼ਾਪ ਦੌਰਾਨ ਵੱਖੋ-ਵੱਖਰੇ ਸੈਸ਼ਨਾਂ ਦੀ ਪ੍ਰਧਾਨਗੀ ਵੀ ਕੀਤੀ। ਨਾਲ ਹੀ ਨਾਲ ਉਨਾਂ ਸਰੋਤਿਆਂ ਅਤੇ ਬੁਲਾਰਿਆਂ ਦੇ ਨਾਲ ਸਬੰਧਤ ਵਿਸ਼ੇ ਸਬੰਧੀ ਬੇਹਤਰੀਨ ਵਿਚਾਰ ਸਾਂਝੇ ਵੀ ਕੀਤੇ।
ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਆਯੋਜਕਾਂ ਨੂੰ ਵਰਕਸ਼ਾਪ ਸਬੰਧੀ ਵਧਾਈ ਦੇਣ ਦੇ ਨਾਲ ਨਾਲ ਸੁਚੱਜੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਅਜਿਹੇ ਪ੍ਰੋਗਾਮ ਉਲੀਕਨ ਦੀ ਸਲਾਹ ਵੀ ਦਿੱਤੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply