ਬਠਿੰਡਾ, 9 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਆਪਣਾ ਪੰਜਾਬ ਪਾਰਟੀ ਦੇ ਸ਼ਹਿਰੀ ਉਮੀਦਵਾਰ ਜਤਿੰਦਰ ਰਾਏ ਖੱਟੜ ਦਾ ਚੋਣ ਪ੍ਰਚਾਰ

ਮੌਕੇ ਪ੍ਰੈਸ ਕਲੱਬ ਬਠਿੰਡਾ ਵਿਖੇ ਉਨ੍ਹਾਂ ਨੇ ਆਪਣੇ ਮੈਨੀਫੈਸਟੋ ਬਾਰੇ ਦੱਸਿਆ ਕਿ ਉਹ ਬਠਿੰਡਾ ਦੇ ਜੰਮਪਲ ਹੋਣ ਦੇ ਨਾਤੇ ਉਨ੍ਹਾਂ ਨੂੰ ਪਤਾ ਹੈ ਕਿ ਸ਼ਹਿਰ ਵਾਸੀ ਕਿੰਨ ਕਿੰਨ ਮੁਸੀਬਤਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਵਲੋਂ ਉਹ ਹਰ ਕੰਮ ਕਰਵਾਉਣਗੇ ਜਿੰਨ੍ਹਾਂ ਬਾਰੇ ਵੱਡੇ ਵੱਡੇ ਵਾਅਦੇ ਦੁਜੀਆਂ ਪਾਰਟੀਆਂ ਵਲੋਂ ਕੀਤੇ ਜਾਂਦੇ ਰਹੇ ਹਨ ਪ੍ਰੰਤੂ ਹੁਣ ਤੱਕ ਪੂਰ ਨਹੀ ਕੀਤੇ ਗਏ ਜਿਵੇਂ ਕਿ ਕੂੜੇ ਡੰਪ ਨੂੰ ਸ਼ਹਿਰੋ ਬਾਹਰ ਕੱਢਣ ਦਾ ਮੁੱਦਾ ਗੰਭੀਰ ਹੈ, ਉਸ ਪਹਿਲ ਦੇ ਅਧਾਰ ’ਤੇ ਸ਼ਹਿਰ ਬਾਹਰ ਕੱਢਿਆ ਜਾਵੇਗਾ। ਸੀਵਰੇਜ ਦਾ ਮੁੰਕਮਲ ਕੰਮ, ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਗਰੀਬਾਂ ਲਈ 50 ਗਜ ਦੇ ਮਕਾਨ ਬਣਾ ਕੇ ਦਿੱਤਾ ਜਾਣਗੇ, ਰੇਲਵੇ ਲਾਇਨੋਪਾਰ ਅੰਡਰ ਬ੍ਰਿਜ ਬਣਾਉਣ ਦਾ ਪ੍ਰਬੰਧ ਸ਼ਹਿਰੀ ਇਲਾਕੇ ਵਿਚ ਕੋਈ ਰਿਹਾਇਸ਼ੀ ਮਕਾਨ ’ਤੇ ਕੋਈ ਪ੍ਰਾਪਰਟੀ ਟੈਕਸ ਨਹੀ ਰਹਿਣ ਦਿੱਤਾ ਜਾਵੇਗਾ,ਸ਼ਾਖਰਤਾ ਮਿਸ਼ਨ ਦੇ ਤਹਿਤ ਪੜਾਈ ਦੀਆਂ ਦਿੱਕਤਾਂ ਦਾ ਹੱਲ, ਰੇਹੜੀਆਂ ਅਤੇ ਰਿਕਸ਼ਾਂ ਵਾਲਿਆਂ ਲਈ ਯੋਗ ਸਥਾਨ ਮਹੱਇਆ ਕਰਵਾਏ ਜਾਣਗੇ, ਗਰੀਬਾਂ ਲਈ ਕੰਟੀਨ ਦਾ ਪ੍ਰਬੰਧ ਜਿਥੇ 10 ਰੁਪਏ ਭਰ ਪੇਟ ਭੋਜਨ ਮਿਲੇਗਾ, ਮੈਨ ਬਾਜ਼ਾਰ ਵਿਚ ਟੋਆਈਲਿਟਸ ਦੀ ਸਹੂਲਤ ਪਹਿਲ ਦੇ ਅਧਾਰ ਅਤੇ ਪੁਲਿਸ ਵੈਲਫੇਅਰ ਬੋਰਡ ਦੀ ਸਥਾਪਨਾ, ਪੈਨਸ਼ਨਾਂ ਦਾ ਮਸਲਾ ਹੱਲ ਕੀਤਾ ਜਾਵੇਗਾ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਇਕ ਇਕ ਵੋਟ ਦਾ ਮਾਨ ਰੱਖਦਿਆਂ ਹੋਇਆ ਸ਼ਹਿਰ ਦੀ ਨੁਹਾਰ ਹੀ ਬਦਲ ਦੇਣਗੇ।ਇਸ ਮੌਕੇ ਉਨ੍ਹਾਂ ਨਾਲ ਗੁਰਕ੍ਰਿਪਾਲ ਸਿੰਘ, ਗੁਰਮਿਲਾਪ ਸਿੰਘ ਗਰੇਵਾਲ, ਨਰਿੰਦਰ ਭਗਤ ਆਦਿ ਅਤੇ ਬਾਰ ਐਸੋਸੀਏਸ਼ਨ ਦੇ ਵਕੀਲ ਭਾਰੀ ਗਿਣਤੀ ਵਿਚ ਹਾਜ਼ਰ ਸਨ।
Punjab Post Daily Online Newspaper & Print Media